ਮਈ ਮਹੀਨੇ ‘ਚ 12 ਦਿਨਾਂ ਬੈਂਕਾਂ ਰਹਿਣਗੀਆਂ ਬੰਦ, ਬੈਂਕ ਜਾਣ ਤੋਂ ਪਹਿਲਾਂ ਖ਼ਬਰ ਜ਼ਰੂਰ ਪੜ੍ਹ ਲੈਣਾ

ਮਈ ਮਹੀਨੇ ‘ਚ 12 ਦਿਨਾਂ ਬੈਂਕਾਂ ਰਹਿਣਗੀਆਂ ਬੰਦ, ਬੈਂਕ ਜਾਣ ਤੋਂ ਪਹਿਲਾਂ ਖ਼ਬਰ ਜ਼ਰੂਰ ਪੜ੍ਹ ਲੈਣਾ

ਜਲੰਧਰ (ਵੀਓਪੀ ਬਿਊਰੋ) – ਸਾਡੀ ਨਿੱਜੀ ਜ਼ਿੰਦਗੀ ਵਿਚ ਪੈਸਾ ਦਾ ਲੈਣ ਦੇਣ ਲੱਗਾ ਹੀ ਰਹਿੰਦਾ ਹੈ ਤੇ ਬੈਂਕਾਂ ਵਿਚ ਵੀ ਆਉਣ- ਜਾਣ ਬਣਿਆ ਹੀ ਰਹਿੰਦਾ ਹੈ। ਇਸ ਕਰਕੇ ਸਾਨੂੰ ਬੈਂਕਾਂ ਦੀਆਂ ਛੁੱਟੀਆਂ ਪ੍ਰਤੀ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਖ਼ਬਰ ਵਿਚ ਬੈਂਕਾਂ ਦੀ ਛੁੱਟੀਆਂ ਪ੍ਰਤੀ ਪੂਰੀ ਜਾਣਕਾਰੀ ਤੁਹਾਨੂੰ ਮਿਲੇਗੀ।

ਨਵੇਂ ਵਿੱਤੀ ਵਰ੍ਹੇ 2021-22 ਦੇ ਦੂਸਰੇ ਮਹੀਨੇ ਮਈ ‘ਚ ਪ੍ਰਾਈਵੇਟ ਤੇ ਸਰਕਾਰੀ ਬੈਂਕ ਕੁੱਲ 12 ਦਿਨਾਂ ਲਈ ਬੰਦ ਰਹਿਣਗੇ। 5 ਦਿਨ ਵੱਖ-ਵੱਖ ਬੈਂਕ ਹਾਲੀਡੇਅਜ਼ ਦੀ ਵਜ੍ਹਾ ਨਾਲ ਬੰਦ ਰਹਿਣਗੇ। ਛੁੱਟੀਆਂ ਤੋਂ ਇਲਾਵਾ ਬੈਂਕ ਹਰ ਮਹੀਨੇ ਦੇ ਦੂਸਰੇ ਤੇ ਚੌਥੇ ਸ਼ਨਿਚਰਵਾਰ ਨੂੰ ਬੰਦ ਰਹਿੰਦੇ ਹਨ। ਇਸ ਲਈ ਜੇਕਰ ਅਸੀਂ ਸਨਿਚਰਵਾਰ ਤੇ ਐਤਵਾਰ ਨੂੰ ਜੋੜੀਏ ਤਾਂ ਮਈ 2021 ‘ਚ ਬੈਂਕ ਕੁੱਲ 12 ਦਿਨਾਂ ਲਈ ਬੰਦ ਰਹਿਣਗੇ। ਭਾਰਤੀ ਰਿਜ਼ਰਵ ਬੈਂਕ ਦੀ ਵੈੱਬਸਾਈਟ ਅਨੁਸਾਰ, ਮਈ 2021 ‘ਚ ਬੈਂਕ ਦੀਆਂ ਛੁੱਟੀਆਂ ‘ਚ ਵੱਖ-ਵੱਖ ਤਿਉਹਾਰ ਸ਼ਾਮਲ ਹਨ ਜਿਵੇਂ ਮਹਾਰਾਸ਼ਟਰ ਦਿਵਸ, ਰਮਜ਼ਾਨ, ਬੁੱਧ ਪੂਰਨਿਮਾ ਆਦਿ।

ਦੱਸ ਦੇਈਏ ਕਿ ਦੇਸ਼ ਵਿਚ ਕੋਵਿਡ-19 ਇਨਫੈਕਸ਼ਨ ਦੇ ਵਧਦੇ ਮਾਮਲਿਆਂ ਕਾਰਨ ਬੈਂਕਾਂ ‘ਚ ਕੰਮਕਾਜ ਦਾ ਤਰੀਕਾ ਬਦਲ ਗਿਆ ਹੈ। ਕੋਰੋਨਾ ਜ਼ੋਨ ‘ਚ ਸਥਿਤ ਬੈਂਕਾਂ ਦੇ ਮੁਲਾਜ਼ਮਾਂ ਨੂੰ ਇਨਫੈਕਸ਼ਨ ਤੋਂ ਬਚਾਉਣ ਲਈ ਸਹੂਲਤਾਂ ਨੂੰ ਸੀਮਤ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕਈ ਸੂਬਿਆਂ ‘ਚ ਬੈਂਕਾਂ ਦੇ ਕੰਮਕਾਜ ਦੇ ਘੰਟਿਆਂ ਨੂੰ ਘਟਾ ਕੇ 4 ਕਰ ਦਿੱਤਾ ਗਿਆ ਹੈ। ਉੱਤਰ ਪ੍ਰਦੇਸ਼ ਵਿਚ ਅੱਜ ਤੋਂ 15 ਮਈ ਤਕ 10 ਵਜੇ ਤੋਂ 4 ਵਜੇ ਤਕ ਬੈਂਕ ਖੁੱਲ੍ਹਣਗੇ। ਸ਼ਾਮ 4 ਵਜੇ ਬੈਂਕ ਬੰਦ ਹੋ ਜਾਣਗੇ।

error: Content is protected !!