ਜਲੰਧਰ ਦੇ ਟਾਂਡਾ ਰੋਡ ਰੇਲਵੇਂ ਕਾਰਸਿੰਗ ‘ਚ ਜਲਦ ਬਣੇਗਾ ਅੰਡਰਬ੍ਰਿਜ

ਜਲੰਧਰ ਦੇ ਟਾਂਡਾ ਰੋਡ ਰੇਲਵੇਂ ਕਾਰਸਿੰਗ ‘ਚ ਜਲਦ ਬਣੇਗਾ ਅੰਡਰਬ੍ਰਿਜ

ਜਲੰਧਰ (ਵੀਓਪੀ ਬਿਊਰੋ) – ਜ਼ਿਲ੍ਹਾ ਵਾਸੀਆਂ ਨੂੰ ਹੁਣ ਵੱਡੀ ਰਾਹਤ ਮਿਲਣ ਜਾ ਰਹੀ ਹੈ। ਟਾਂਡਾ ਰੋਡ ਰੇਲਵੇ ਕਰਾਸਿੰਗ ’ਤੇ ਰੇਲਵੇ ਅੰਡਰਬ੍ਰਿਜ (ਆਰਯੂਬੀ) ਅਤੇ ਦੋ ਹੋਰ ਸੜਕੀ ਪ੍ਰਾਜੈਕਟਾਂ ਲਈ ਮਨਜ਼ੂਰੀ ਮਿਲੀ ਗਈ ਹੈ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜੋ ਪੀਆਈਡੀਬੀ ਦੇ ਚੇਅਰਮੈਨ ਵੀ ਹਨ, ਵੱਲੋਂ ਇਸ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਨਾਲ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਤੋਂ ਰਾਹਤ ਮਿਲੇਗੀ। ਇਹ ਰੇਲਵੇਂ ਅੰਡਰਬ੍ਰਿਜ ਲਈ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ (ਪੀਆਈਡੀਬੀ) ਨੇ 5323.09 ਲੱਖ ਜਾਰੀ ਕਰ ਦਿੱਤੇ ਹਨ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਨਵਰੀ 2021 ਵਿੱਚ ਟਾਂਡਾ ਰੋਡ ਕਰਾਸਿੰਗ ’ਤੇ ਆਰਯੂਬੀ ਬਣਾਉਣ ਦੀ ਤਜਵੀਜ਼ ਰੱਖੀ ਗਈ ਸੀ ਅਤੇ ਰੇਲਵੇ ਅਧਿਕਾਰੀਆਂ ਵੱਲੋਂ ਸਿਧਾਂਤਕ ਪ੍ਰਵਾਨਗੀ ਮਿਲਣ ਤੋਂ ਬਾਅਦ ਪ੍ਰਬੰਧਕੀ ਪ੍ਰਵਾਨਗੀ ਤੇ ਲੋੜੀਂਦੇ ਫੰਡਾਂ ਲਈ ਇਸ ਪ੍ਰਾਜੈਕਟ ਨੂੰ ਪੀਆਈਡੀਬੀ ਨੂੰ ਭੇਜਿਆ ਗਿਆ ਸੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਿਪੋਰਟਾਂ ਅਨੁਸਾਰ ਸਾਈਟ ’ਤੇ 350 ਮੀਟਰ ਲੰਬਾ ਅਤੇ ਪੰਜ ਮੀਟਰ ਚੌੜਾ ਆਰਯੂਬੀ ਬਣਾਇਆ ਜਾਣਾ ਹੈ ਜਿਸ ਲਈ ਲੋੜੀਂਦੀ ਜ਼ਮੀਨ ਅਤੇ ਹੋਰ ਬੁਨਿਆਦੀ ਢਾਂਚਾ ਵੀ ਉਪਲਬਧ ਹੈ।

ਉਨ੍ਹਾਂ ਦੱਸਿਆ ਕਿ ਆਰਯੂਬੀ ਤੋਂ ਇਲਾਵਾ ਕਰਾਸਿੰਗ ਦੇ ਦੋਵੇਂ ਪਾਸਿਆਂ ਦੀਆਂ ਸਰਵਿਸ ਲੇਨਾਂ ਵੀ ਤਜਵੀਜ਼ ਕੀਤੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਰੇਲ ਵਾਹਨ ਇਕਾਈ ਵੱਲੋਂ ਇੱਥੇ 5 ਲੱਖ ਦੇ ਅੰਕੜੇ ਨੂੰ ਪਾਰ ਕੀਤਾ ਜਾ ਚੁੱਕਾ ਹੈ। ਇਸ ਤਰ੍ਹਾਂ ਇਸ ਨੂੰ ਆਰਯੂਬੀ/ਆਰਓਬੀ ਦੀ ਉਸਾਰੀ ਦੇ ਮਾਪਦੰਡਾਂ ਦੇ ਸਮਰੱਥ ਬਣਾਇਆ ਜਾ ਰਿਹਾ ਹੈ, ਜੋ ਕਿ ਰੇਲਵੇ ਦੀ ਨੀਤੀ ਅਨੁਸਾਰ ਇਕ ਲੱਖ ਹੈ। ਸ੍ਰੀ ਥੋਰੀ ਨੇ ਦੱਸਿਆ ਕਿ ਪੀਆਈਡੀਬੀ ਦੀ ਪ੍ਰਵਾਨਗੀ ਵਿੱਚ ਦੋ ਹੋਰ ਸੜਕੀ ਪ੍ਰਾਜੈਕਟ ਲੰਮਾ ਪਿੰਡ-ਜੰਡੂਸਿੰਘਾ ਸੜਕ ਨੂੰ ਚਹੁੰ ਮਾਰਗੀ ਕਰਨਾ ਅਤੇ ਫਿਲੌਰ-ਅੱਪਰਾ ਤੇ ਫਗਵਾੜਾ-ਦੁਸਾਂਝ ਮੁਕੰਦਪੁਰ ਰੋਡ ਦੀ ਮੁਰੰਮਤ ਸ਼ਾਮਲ ਹੈ, ਜਿਸ ਨਾਲ ਇਸ ਸੜਕ ’ਤੇ ਵੱਡੇ ਪੱਧਰ ’ਤੇ ਆਵਾਜਾਈ ਸੁਵਿਧਾਜਨਕ ਬਣੇਗੀ।

error: Content is protected !!