2 ਤੋਂ 18 ਸਾਲ ਦੇ ਨਿਆਣਿਆਂ ‘ਤੇ ਕੀਤਾ ਜਾਵੇਗਾ ਕੋ-ਵੈਕਸੀਨ ਦਾ ਟ੍ਰਾਇਲ

2 ਤੋਂ 18 ਸਾਲ ਦੇ ਨਿਆਣਿਆਂ ‘ਤੇ ਕੀਤਾ ਜਾਵੇਗਾ ਕੋ-ਵੈਕਸੀਨ ਦਾ ਟ੍ਰਾਇਲ

ਨਵੀਂ ਦਿੱਲੀ (ਵੀਓਪੀ ਬਿਊਰੋ) – ਕੋਰੋਨਾ ਦੇ ਖਿਲਾਫ ਸਾਰਾ ਦੇਸ਼ ਜੰਗ ਲੜ ਰਿਹਾ ਹੈ। ਲੋਕਾਂ ਨੂੰ ਵੈਕਸੀਨ ਆਉਣ ‘ਤੇ ਇਕ ਉਮੀਦ ਦੀ ਕਿਰਨ ਦਿਖਾਈ ਦਿੱਤੀ ਸੀ ਅਤੇ ਵੈਕਸੀਨ ਉਹਨਾਂ ਲਈ ਇਸ ਮੁਸ਼ਕਿਲ ਸਮੇਂ ਵਿਚ ਮਦਦਗਾਰ ਸਾਬਿਤ ਹੋਵੇਗਾ।

ਬਜ਼ੁਰਗ ਅਤੇ ਮੱਧ ਉਮਰ ਨੂੰ ਵੈਕਸੀਨ ਲੱਗਣ ਤੋਂ ਬਾਅਦ ਹੁਣ ਨੌਜਵਾਨਾਂ ਨੂੰ ਵੈਕਸੀਨ ਲਗਾਈ ਜਾਵੇਗੀ। ਇਹ ਵੈਕਸੀਨ ਲੱਗਣ ਤੋਂ ਪਹਿਲਾਂ ਬੱਚਿਆਂ ਤੇ ਟ੍ਰਾਇਲ ਹੋਵੇਗਾ ਕਿ ਇਹ ਵੈਕਸੀਨ ਸਹੀਂ ਕੰਮ ਕਰਦੀ ਹੈ ਕਿ ਨਹੀਂ ਅਤੇ ਇਸ ਟ੍ਰਾਇਲ ਦੀ ਮੰਜੂਰੀ DCGI (ਡਰੱਗਸ ਕੰਟਰੋਲਰ ਆਫ ਇੰਡੀਆ) ਨੇ ਦੇ ਦਿੱਤਾ ਹੈ |ਕਈ ਦੇਸ਼ ਇਹੋ ਜਿਹੇ ਨੇ ਜਿੱਥੇ ਨਿਆਣਿਆਂ ਨੂੰ ਵੈਕਸੀਨ ਲਗਾਉਣਾ ਸ਼ੁਰੂ ਨਹੀਂ ਕੀਤਾ ਹੈ।

ਹਾਲਾਂਕਿ ਅਮਰੀਕਾ ‘ਚ 12 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਫਾਇਜ਼ਰ ਵੈਕਸੀਨ ਲਗਾਉਣ ਦੀ ਮੰਜੂਰੀ ਦੇ ਦਿੱਤੀ ਹੈ। ਇਸਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਕਈ ਰਾਜ ਦੀ ਸਰਕਾਰ ਨੇ ਤੀਸਰੀ ਲਹਿਰ ਦੇ ਡਰ ਕਰਕੇ ਨਿਆਣਿਆਂ ਲਈ ਹਸਪਤਾਲ ਬਣਾਉਣੇ ਸ਼ੁਰੂ ਕਰ ਦਿੱਤੇ ਹਨ ਪਰ ਇਸਦੇ ਨਾਲ ਇਹ ਵੀ ਕਿਹਾ ਹੈ ਕਿ ਉਨ੍ਹਾਂ ਦੀ ਸਾਰੀ ਉਮੀਦ ਵੈਕਸੀਨ ‘ਤੇ ਹੀ ਟਿਕੀ ਹੈ।

error: Content is protected !!