ਟੀਕਾਕਰਨ ਦੀ ਕਿੱਲਤ ਕਰਕੇ ਜਲੰਧਰ ਦੇ ਕੋਰੋਨਾ ਵੈਕਸੀਨ ਸੈਂਟਰ ਹੋਏ ਬੰਦ

ਟੀਕਾਕਰਨ ਦੀ ਕਿੱਲਤ ਕਰਕੇ ਜਲੰਧਰ ਦੇ ਕੋਰੋਨਾ ਵੈਕਸੀਨ ਸੈਂਟਰ ਹੋਏ ਬੰਦ

ਜਲੰਧਰ – ਜ਼ਿਲ੍ਹੇ ਤੋਂ ਇਸ ਸਮੇਂ ਵੱਡੀ ਖ਼ਬਰ ਆ ਰਹੀ ਹੈ। ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਵੈਕਸੀਨ ਮੁਹਿੰਮ ਨੂੰ ਵੱਡਾ ਝਟਕਾ ਲੱਗਾ ਹੈ। ਕੋਰੋਨਾ ਦੇ ਵੱਧ ਰਹੇ ਕੇਸਾਂ ਦੇ ਦਰਮਿਆਨ ਜਲੰਧਰ ਦੇ ਹੌਟਸਪਾਰਟ ਏਰਿਆ ਵਿਚ ਕੋਰੋਨਾ ਵੈਕਸੀਨ ਸੈਂਟਰ ਬੰਦ ਹੋ ਗਏ ਹਨ।

ਸੈਂਟਰ ਬੰਦ ਹੋਣ ਦਾ ਕਾਰਨ ਵੈਕਸੀਨ ਖ਼ਤਮ ਹੋਣਾ ਦੱਸਿਆ ਜਾ ਰਿਹਾ ਹੈ। ਇਸ ਗੱਲ ਦੀ ਪੁਸ਼ਟੀ ਟੀਕਾਕਰਨ ਅਧਿਕਾਰੀ ਡਾਕਟਰ ਰਾਕੇਸ਼ ਚੌਪੜਾ ਨੇ ਵੀ ਕੀਤੀ ਹੈ।

ਦੱਸ ਦਈਏ ਕਿ ਸਰਕਾਰ ਦੁਆਰਾ ਟੀਕਾਕਰਨ ਮੁਹਿੰਮ ਤੇਜੀ ਨਾਲ ਚਲਾਈ ਜਾ ਰਹੀ ਹੈ। ਵੈਕਸੀਨ ਕਿੱਲਤ ਦੀ ਖ਼ਬਰ ਵੀ ਲਗਾਤਾਰ ਚੱਲ ਰਹੀ ਹੈ। ਹੁਣ ਸ਼ਹਿਰ ਤੋਂ ਖ਼ਬਰ ਹੈ ਕਿ ਵੈਕਸੀਨ ਸੈਂਟਰ ਟੀਕਾ ਖ਼ਤਮ ਹੋਣ ਕਰਕੇ ਬੰਦ ਕਰ ਦਿੱਤੇ ਗਏ ਹਨ।

ਟੀਕਾਕਰਨ ਅਧਿਕਾਰੀ ਰਾਜੇਸ਼ ਚੌਪੜਾ ਨੇ ਦੱਸਿਆ ਕਿ ਜਲੰਧਰ ਵਿਚ 200 ਕੋਰੋਨਾ ਵੈਕਸੀਨ ਸੈਂਟਰ ਹਨ ਜਿਹਨਾਂ ਵਿਚੋਂ 80 ਫੀਸਦੀ ਸੈਂਟਰਾਂ ਵਿਚ ਕੋਰੋਨਾ ਵੈਕਸੀਨ ਖਤਮ ਹੋ ਗਈ ਹੈ। ਉਹਨਾਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਟੀਕਾਕਰਨ ਦੀ ਵਰਤੋਂ ਜ਼ਿਆਦਾ ਵੱਧ ਗਈ ਸੀ ਜਿਸ ਕਰਕੇ ਕੋਰੋਨਾ ਵੈਕਸੀਨ ਹੁਣ ਖਤਮ ਹੋ ਗਈ ਹੈ ਤੇ ਸੈਂਟਰ ਬੰਦ ਕਰਨੇ ਪਏ ਹਨ।

error: Content is protected !!