ਸੈਨੇਟਾਈਜ਼ਰ ਨਾਲ ਲੱਗੀ 7 ਸਾਲਾਂ ਬੱਚੇ ਦੇ ਮੂੰਹ ਨੂੰ ਅੱਗ, ਕਾਰਨ ਜਾਣ ਕੇ ਹੋ ਜਾਵੋਗੇ ਹੈਰਾਨ  

ਸੈਨੇਟਾਈਜ਼ਰ ਨਾਲ ਲੱਗੀ 7 ਸਾਲਾਂ ਬੱਚੇ ਦੇ ਮੂੰਹ ਨੂੰ ਅੱਗ, ਕਾਰਨ ਜਾਣ ਕੇ ਹੋ ਜਾਵੋਗੇ ਹੈਰਾਨ

ਅੰਮ੍ਰਿਤਸਰ (ਮਨਿੰਦਰ ਕੌਰ) – ਕੋਰੋਨਾ ਤੋਂ ਬਚਣ ਲਈ ਸਿਹਤ ਵਿਭਾਗ ਦੁਆਰਾ ਸਾਨੂੰ ਮਾਸਕ ਅਤੇ ਸੈਨੇਟਾਈਜ਼ਰ ਦੀ ਵਰਤੋਂ ਕਰਨ ਲਈ ਸਖ਼ਤ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ। ਸੈਨੇਟਾਈਜ਼ਰ ਅਸੀਂ ਆਪਣੇ ਘਰਾਂ ਵਿਚ ਅਤੇ ਆਪਣੀਆਂ ਜੇਬਾਂ ਵਿਚ ਆਮ ਹੀ ਰੱਖਣ ਲੱਗ ਪਏ ਹਾਂ ਪਰ ਅੰਮ੍ਰਿਤਸਰ ਤੋਂ ਆਈ ਇਕ ਘਟਨਾ ਨੇ ਹੈਰਾਨ ਕਰ ਦਿੱਤਾ ਹੈ।

ਘਟਨਾ ਪਿੰਡ ਬੱਲ੍ਹਾਂ ਦੀ ਹੈ ਜਿੱਥੇ ਦੋ ਬੱਚੇ ਆਪਸ ਵਿਚ ਖੇਡ ਰਹੇ ਸਨ ਤੇ ਉਹਨਾਂ ਦੇ ਹੱਥ ਵਿਚ ਸੈਨੇਟਾਈਜ਼ਰ ਸੀ। ਮਨਿੰਦਰ ਨਾਮ ਦੇ 7 ਸਾਲਾਂ ਬੱਚੇ ਨੇ ਸੈਨੇਟਾਈਜ਼ਰ ਨੂੰ ਅੱਗ ਲਾ ਦਿੱਤੀ ਤੇ ਉਸਦਾ ਸਾਰਾ ਚਿਹਰਾ ਝੁਲਸ ਗਿਆ। ਮਨਿੰਦਰ ਦੀਆਂ ਅੱਖਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।

ਡਾਕਟਰਾਂ ਨੇ ਕਿਹਾ ਕਿ ਅਲਕੋਹਲ ਮਾਤਰ ਸੈਨੇਟਾਈਜ਼ਰ ਨੂੰ ਅੱਗ ਲੱਗ ਜਾਂਦੀ ਹੈ, ਇਸ ਲਈ ਉਹ ਬੱਚਿਆਂ ਕੋਲੋਂ ਦੂਰ ਰੱਖਣਾ ਚਾਹੀਦਾ ਹੈ। ਇਲਾਕੇ ਦੇ ਲੋਕਾਂ ਦਾ ਇਸ ਘਟਨਾ ਬਾਰੇ ਕਹਿਣਾ ਹੈ ਕਿ ਬੱਚੇ ਨੇ ਅੱਗ ਲਾਉਣ ਬਾਰੇ ਮੋਬਾਈਲ ਉਪਰ ਇਕ ਵੀਡੀਓ ਦੇਖੀ ਸੀ ਜਿਸ ਤੋਂ ਬਾਅਦ ਮਨਿੰਦਰ ਅਤੇ ਉਸਦੇ ਮਿੱਤਰ ਨੇ ਮਿਲ ਕੇ ਸੈਨੇਟਾਈਜ਼ਰ ਨੂੰ ਅੱਗ ਲਾ ਦਿੱਤੀ ਤੇ ਅੱਗ ਲੱਗਣ ਉਪਰੰਤ ਹੀ ਬੱਚੇ ਦੇ ਮੂੰਹ ਨੂੰ ਪੈ ਗਈ। ਹੁਣ ਬੱਚੇ ਦੀ ਮਾਂ ਦੀ ਸ਼ਿਕਾਇਤ ਉਪਰ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬੱਚੇ ਦੀ ਮਾਂ ਦਾ ਦੋਸਤ ਹੈ ਕਿ ਮੇਰਾ ਬੱਚਾ ਜਿਹਨਾਂ ਦੇ ਘਰ ਖੇਡਣ ਗਿਆ ਸੀ ਉਹਨਾਂ ਦੇ ਮੁੰਡੇ ਨੇ ਅੱਗ ਲਾਈ ਹੈ। ਉਹਨਾਂ ਇਹ ਵੀ ਕਿਹਾ ਕਿ ਉਹ ਮੇਰਾ ਬੱਚੇ ਨਾਲੋਂ ਵੱਡਾ ਹੈ ਤੇ ਉਸਦੀ ਉਮਰ 13 ਸਾਲ ਹੈ, ਮਾਂ ਦਾ ਕਹਿਣਾ ਹੈ ਕਿ ਮੇਰੇ ਬੱਚੇ ਦਾ ਉਹ ਇਲਾਜ ਕਰਵਾ ਦੇਣ ਮੇਰਾ ਇਹ ਹੀ ਇਨਸਾਫ਼ ਹੈ।

ਅਸੀਂ ਆਪਣੇ ਪਾਠਕਾਂ ਨੂੰ ਇਹ ਜਾਣਕਾਰੀ ਦੇ ਰਹੇ ਹਾਂ ਕਿ ਅਲਕੋਹਲ ਦੀ ਮਾਤਰਾ ਵਾਲਾ ਸੈਨੇਟਾਈਜ਼ਰ ਬੱਚਿਆਂ ਕੋਲੋਂ ਦੂਰ ਰੱਖੋ ਅਤੇ ਬੱਚਿਆਂ ਨੂੰ ਅਲਕੋਹਲ ਦੀ ਮਾਤਰਾ ਤੋਂ ਬਗੈਰ ਵਾਲਾ ਹੀ ਸੈਨੇਟਾਈਜ਼ਰ ਇਸਤੇਮਾਲ ਕਰਨ ਦਿਉ, ਕਿਉਂਕਿ ਅਲਕੋਹਲ ਵਾਲੇ ਸੈਨੇਟਾਈਜ਼ਰ ਨੂੰ ਅੱਗ ਲੱਗ ਜਾਂਦੀ ਹੈ ਤੇ ਬੱਚਿਆਂ ਨੂੰ ਨੁਕਸਾਨ ਪਹੁੰਚਦਾ ਹੈ।

error: Content is protected !!