ਪਤਨੀ ਨੂੰ ਮਾਰ ਕੇ ਖੇਤ ‘ਚ ਲਾਸ਼ ਸੁੱਟ ਆਇਆ ਪਤੀ

ਪਤਨੀ ਨੂੰ ਮਾਰ ਕੇ ਖੇਤ ‘ਚ ਲਾਸ਼ ਸੁੱਟ ਆਇਆ ਪਤੀ

ਸੁਲਤਾਨਪੁਰ ਲੋਧੀ(ਵੀਓਪੀ ਬਿਊਰੋ) – ਪੰਜਾਬ ਵਿਚ ਇਕ ਪਾਸੇ ਪੁਲਿਸ ਦਾ ਰਵਾਇਆ ਸਹੀਂ ਨਹੀਂ ਚੱਲ ਰਿਹਾ ਤੇ ਦੂਸਰੇ ਪਾਸੇ ਵਾਰਦਾਤ ਦੀ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਕੱਲ੍ਹ ਅੰਮ੍ਰਿਤਸਰ ਵਿਖੇ ਸਲੂਨ ਨੂੰ ਜਾਂਦੀ ਕੁੜੀ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਤੇ ਪਿਸਟਲ ਉਸਦੀ ਹਿੱਤ ਤੇ ਰੱਖ ਫਰਾਰ ਹੋ ਗਏ। ਹੁਣ ਇਕ ਹੋਰ ਮਾਮਲਾ ਥਾਣਾ ਸੁਲਤਾਨਪੁਰ ਲੋਧੀ ਦੇ ਪਿੰਡ ਭੌਰ ਵਿੱਚ  ਵੱਡੀ ਵਾਰਦਾਤ ਉਦੋਂ ਸਾਹਮਣੇ ਆਈ ਜਦੋਂ ਪੁਲਸ ਨੇ ਬਲਦੇਵ ਸਿੰਘ ਪੁੱਤਰ ਦਮੋਦਰ ਸਿੰਘ ਵਾਸੀ ਪਿੰਡ ਬੂਟਾਂ ਦੇ ਦੱਸੇ ਮੁਤਾਬਕ ਮੱਕੀ ਦੇ ਖੇਤਾਂ ਵਿਚੋਂ ਇਕ ਲਾਸ਼ ਬਰਾਮਦ ਕੀਤੀ।

ਪਰਚਾ ਦਰਜ ਕਰਵਾਉਣ ਮੌਕੇ ਬਲਦੇਵ ਸਿੰਘ ਪੁੱਤਰ ਦਮੋਦਰ ਸਿੰਘ ਵਾਸੀ ਪਿੰਡ ਬੂਟਾਂ ਨੇ ਦੱਸਿਆ ਕਿ ਉਸ ਦਾ ਜੀਜਾ ਕੁਲਵੰਤ ਸਿੰਘ ਉਸ ਦੀ ਭੈਣ ਮਨਜੀਤ ਕੌਰ ਦੇ ਨਾਜਾਇਜ਼ ਸਬੰਧ ਹੋਣ ਬਾਰੇ ਸ਼ੱਕ ਕਰਦਾ ਸੀ ਇਸ ਸ਼ੱਕ ਦੇ ਆਧਾਰ ਤੇ ਉਸ ਨੇ ਮਨਜੀਤ ਕੌਰ ਦਾ ਕਤਲ ਕਰਕੇ ਲਾਸ਼ ਨੂੰ ਮੱਕੀ ਦੇ ਖੇਤਾਂ ਵਿੱਚ ਸੁੱਟ ਦਿੱਤਾ।

ਉਕਤ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਸ ਦੀ ਭੈਣ ਮਨਜੀਤ ਕੌਰ ਪਿੰਡ ਬੁਹਾਨੀ (ਫਗਵਾੜੇ) ਵਿਆਹੀ ਹੋਈ ਸੀ। ਉਹ ਕੁਝ ਦਿਨਾਂ ਤੋਂ ਆਪਣੀਆਂ ਵੱਡੀਆਂ ਭੈਣ ਕੋਲ ਲੇਬਰ ਦਾ ਕੰਮ ਕਰਨ ਆਈ ਹੋਈ ਸੀ। ਇੱਥੇ ਹੀ ਉਸ ਦੇ ਪਿੱਛੇ ਉਸ ਦਾ ਜੀਜਾ ਕੁਲਵੰਤ ਸਿੰਘ ਮਨਜੀਤ ਕੌਰ ਨੂੰ ਆ ਕੇ ਲੈ ਗਿਆ ਅਤੇ ਰਾਹ ਵਿੱਚ ਚੁੰਨੀ ਨਾਲ ਗਲ਼ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ। ਇਸ ਸਭ ਤੋਂ ਬਾਅਦ ਪੁਲਸ ਨੇ ਮੌਕਾ ਏ ਵਾਰਦਾਤ ਪਰ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਮੁਲਜ਼ਮ ਕੁਲਵੰਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

error: Content is protected !!