ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਸਰਪੰਚਾਂ ਨਾਲ ਇਸ ਵਿਸ਼ੇ ‘ਤੇ ਅੱਜ ਕਰਨਗੇ ਗੱਲਬਾਤ 

ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਸਰਪੰਚਾਂ ਨਾਲ ਇਸ ਵਿਸ਼ੇ ‘ਤੇ ਅੱਜ ਕਰਨਗੇ ਗੱਲਬਾਤ

ਚੰਡੀਗੜ੍ਹ(ਵੀਓਪੀ ਬਿਊਰੋ) – ਇਨੀਂ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਵਿਡ ਦੀ ਲਹਿਰ ਨੂੰ ਰੋਕਣ ਲਈ ਕਈ ਮੀਟਿੰਗਾਂ ਕਰ ਰਹੇ ਹਨ। ਪਿਛਲੇਂ ਦਿਨੀਂ ਉਹਨਾਂ ਆਪਣੇ ਵਿਧਾਇਕਾਂ ਨਾਲ ਵੀ ਇਸ ਬਾਰੇ ਗੱਲਬਾਤ ਕੀਤੀ ਸੀ। ਹੁਣ ਕੋਰੋਨਾ ਦਾ ਕਹਿਰ ਪਿੰਡਾਂ ਵਿਚ ਵੀ ਵੱਧਣ ਲੱਗਿਆ ਹੈ। ਪੰਜਾਬ ਦੇ ਕਈ ਪਿੰਡਾਂ ਵਿਚ ਕੋਰੋਨਾ ਦੇ ਬਹੁਤ ਗਿਣਤੀ ਵਿਚ ਮਰੀਜ਼  ਆਉਣ ਲੱਗ ਪਏ ਹਨ ਕਈਆਂ ਪਿੰਡਾਂ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਵਿਚ ਤਬਦੀਲ ਵੀ ਕੀਤਾ ਜਾ ਚੁੱਕਿਆ ਹੈ।

ਅੱਜ ਕੋਰੋਨਾ ਦੀ ਹਾਲਤ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਸਰਪੰਚਾਂ ਨਾਲ ਗੱਲਬਾਤ ਕਰਨਗੇ। ਇਹ ਗੱਲਬਾਤ ਮੰਗਲਵਾਰ ਸਵੇਰੇ 11 ਵਜੇ ਵੀਡੀਓ ਕਨਫਰੰਸ ਜ਼ਰੀਏ ਕੀਤੀ ਜਾਵੇਗੀ। ਮੁੱਖ ਮੰਤਰੀ ਕੋਰੋਨਾ ਦੀ ਮੌਜੂਦਾ ਸਥਿਤੀ ਬਾਰੇ ਸਰਪੰਚਾਂ ਨਾਲ ਗੱਲਬਾਤ ਕਰਨਗੇ। ਪੰਜਾਬ ਦੇ ਪਿੰਡਾਂ ਵਿਚ ਇਸ ਸਮੇਂ ਕੋਰੋਨਾ ਕਾਫੀ ਫੈਲ ਚੁੱਕਿਆ। ਜਿਸ ਕਾਰਨ ਮੌਜੂਦਾ ਸਥਿਤੀ ਬਾਰੇ ਮੁੱਖ ਮੰਤਰੀ ਗੱਲਬਾਤ ਕਰਨਗੇ।

error: Content is protected !!