ਕਰੀਅਰ ਚੋਂਣ ‘ਚ ਮਾਪਿਆਂ ਦੀ ਅਹਿਮ ਭੂਮਿਕਾ

ਕਰੀਅਰ ਚੋਂਣ ‘ਚ ਮਾਪਿਆਂ ਦੀ ਅਹਿਮ ਭੂਮਿਕਾ

ਮਾਤਾ-ਪਿਤਾ ਦਾ ਇੱਕ ਸਪਨਾ ਹੁੰਦਾ ਹੈ ਕਿ ਉਹਨਾਂ ਦੇ ਬੱਚੇ ਪੜ੍ਹ ਲਿਖਕੇ ਦੇਸ਼ ਦੇ ਜ਼ਿੰਮ੍ਹੇਵਾਰ ਨਾਗਰਿਕ ਬਣਨ ਅਤੇ ਆਪਣੇ ਪੈਰਾ ਤੇ ਖੜ੍ਹੇ ਹੋਣ ਤਾਂ ਜੋ ਵਧੀਆ ਜ਼ਿੰਦਗੀ ਵਸਰ ਕਰ ਸਕਣ। ਬਚਪਨ ਤੋਂ ਹੀ ਮਾਪੇ ਆਪਣੇ ਬੱਚਿਆਂ ਨੂੰ ਹਰ ਪ੍ਰਕਾਰ ਦੀ ਸੁੱਖ ਸਹੂਲਤਾ ਪ੍ਰਦਾਨ ਕਰਨ ਵਿੱਚ ਉਹਨਾਂ ਦੀ ਸਹਾਇਤਾ ਕਰਦੇ ਹਨ ਤਾਂ ਜੋ ਬਿਨ੍ਹਾਂ ਕਿਸੇ ਮੁਸ਼ਕਿਲ ਦੇ ਉਹ ਆਪਣੀ ਮੰਜ਼ਿਲ ਤੱਕ ਪਹੁੰਚ ਸਕਣ। ਇਸ ਲਈ ਉਹ ਬੱਚਿਆਂ ਦੀ ਪੜ੍ਹਾਈ ਅਤੇ ਕਰੀਅਰ ਬਣਾਉਣ ਵਿੱਚ ਹਰ ਸੰਭਵ ਕੋਸ਼ਿਸ਼ ਕਰਦੇ ਹਨ। ਜੇਕਰ ਅਸੀ ਗੱਲ ਕਰੀਏ ਬੱਚੇ ਦੇ ਕਰੀਅਰ ਜਾਂ ਕਿੱਤਾ ਚੋਣ ਵਿੱਚ ਮਾਤਾ-ਪਿਤਾ ਜਾਂ ਪਰਿਵਾਰ ਦੀ ਭੁਮਿਕਾ ਦੀ ਤਾਂ ਇਹ ਕਹਿ ਸਕਦੇ ਹਾ ਕਿ ਬੱਚੇ ਦੇ ਕਿੱਤੇ ਦੀ ਚੋਣ ਵਿੱਚ ਇੱਕ ਤੱਤ ਨਹੀਂ ਬਹੁਤ ਸਾਰੇ ਤੱਤ ਬੱਚੇ ਦੀ ਕਰੀਅਰ ਚੋਣ ਵਿੱਚ ਸਹਾਇਤਾ ਕਰਦੇ ਹਨ।ਪਰ ਪਰਿਵਾਰ ਦੀ ਰੋਲ ਨੂੰ ਸਭ ਤੋਂ ਉਪਰਲਾ ਦਰਜਾ ਦਿੱਤਾ ਜਾਣਾ ਬਣਦਾ ਹੈ।ਇਸ ਵਿੱਚ ਵੀ ਕੋਈ ਦੋ ਰਾਵਾਂ ਨਹੀ ਕਿ ਬੱਚਾ ਸਿੱਖਣਾ ਘਰ ਤੋਂ ਹੀ ਸ਼ੁਰੂ ਕਰਦਾ ਹੈ।ਜੇਕਰ ਮਾਹੌਲ ਸਾਰਥਿਕ ,ਲੋਕਤੰਤਰਿਕ ਹੋਏ ਤਾਂ ਬੱਚਾ ਪਰਿਵਾਰ ਦੇ ਮੈਂਬਰਾਂ ਦੀਆ ਇੱਛਆਵਾਂ ਤੇ ਪੂਰਾ ਉਤਰਦਾ ਹੈ।

ਮਾਪੇ ਬੱਚੇ ਦੇ ਹਰ ਵੇਲੇ ਨਾਲ ਰਹਿੰਦੇ ਹਨ ਅਤੇ ੳੇੁਸ ਦੀਆਂ ਗਤੀਵਿਧੀਆਂ ਅਤੇ ਰੁੱਚੀ ਰੂਝਾਨ ਨੂੰ ਦੇਖਦ ਹਨ, ਜਿਸ ਕਰਕੇ ਮਾਪਿਆ ਦਾ ਰੋਲ ਕਾਬਲੀਅਤ ਨੂੰ ਜਾਨਣ ਵਿੱਚ ਅਹਿਮ ਹੁੰਦਾ ਹੈ।ਕਿਉਂਕਿ ਉਹਨਾਂ ਕੋਲ ਇੱਕ ਲੰਬਾ ਤਜ਼ੁਰਬਾ ਹੁੰਦਾ ਹੈ। ਜਿਸ ਦੇ ਅਧਾਰ ਤੇ ਆਪਣੇ ਬੱਚਿਆ ਦੀ ਕਿੱਤਾ ਚੋਣ ਵਿੱਚ ਸ਼ਲਾਘਾਯੋਗ ਭੂਮਿਕਾ ਨਿਭਾ ਸਕਦੇ ਹਨ। ਇਸ ਵਿੱਚ ਕੋਈ ਸ਼ੱਕ ਨਹੀ ਕਿ ਅੱਜ ਦੀ ਤਰੀਕ ਵਿੱਚ ਬਾਜ਼ਾਰ ਵਿੱਚ ਬਹੁਤ ਸਾਰੇ ਟੂਲ (ਰੁੱਚੀ ਰੁਝਾਨ ਨੂੰ ਪਰਖਣ ਲਈ) ਆ ਚੁੱਕੇ ਹਨ। ਜਿਸ ਦੀ ਸਹਾਇਤਾ ਨਾਲ ਬੱਚੇ ਦੀ ਹੁਨਰ ਖੋਜ ਵਿੱਚ ਸਹਾਇਤਾ ਕਰਦੇ ਹਨ। ਹੋਰ ਵੀ ਬਹੁਤ ਸਾਰੀਆਂ ਸਰਕਾਰੀ ਅਤੇ ਪ੍ਰਾਈਵੇਟ ਸੰਸਥਾਵਾਂ ਹਨ ਜੋ ਬੱਚੇ ਦੀ ਕਿੱਤਾ ਚੋਣ ਵਿੱਚ ਮਦਦ ਕਰਦੀਆਂ ਹਨ।ਜਿਵੇ ਸਰਕਾਰੀ ,ਅਰਧ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਕਾਲਜਾਂ , ਵਿੱਦਿਅਕ ਅਦਾਰਿਆਂ ਵਿੱਚ ਕਰੀਅਰ ਕੌਂਸਲਰ ਹਨ ਉਹ ਵੀ ਇਸ ਕੰਮ ਵਿੱਚ ਆਪਣਾ ਬਣਦਾ ਰੋਲ ਅਦਾ ਕਰਦੇ ਹਨ।ਇਕ ਅਧਿਐਨ ਦੇ ਅਨੁਸਾਰ ਜਿਹੜੇ ਬੱਚੇ ਕਿੱਤਾ ਚੋਣ ਵਿੱਚ ਵੱਖ-ਵੱਖ ਤਜ਼ੁਰਬੇਕਾਰ ਸ਼ਖਸੀਅਤਾਂ ਜਿਵੇ ਮਾਪੇ,ਕਰੀਅਰ ਕੌਂਸਲਰ ,ਅਧਿਆਪਕ ਆਦਿ ਅਤੇ ਹੋਰ ਕਿਸੇ ਦੀ ਸਹਾਇਤਾ ਲੈ ਕੇ ਕਿੱਤਾ ਚੋਣ ਕਰਦੇ ਹਨ ਉਹ ਬੱਚੇ ਅੱਗੇ ਜਾ ਕੇ ਆਪਣੇ ਖੇਤਰ ਵਿੱਚ ਬਹੁਤ ਮੱਲਾਂ ਮਾਰਦੇ ਹਨ।ਇੱਕ ਅੱਛੇ ਮੁਕਾਮ ਤੇ ਪਹੁੰਚ ਕੇ ਖੁਸ਼ਹਾਲ ਜੀਵਨ ਬਤੀਤ ਕਰ ਪਾਉਂਦੇ ਹਨ। ਬਤੌਰ ਇੱਕ ਕਰਿਅਰ ਕੌਂਸਲਰ ਇਸ ਤਰ੍ਹਾਂ ਦੇ ਬਹੁਤ ਕੇਸ ਦੇਖਦੇ ਹਨ।

ਮਾਪੇ ,ਅਧਿਆਪਕ ਅਤੇ ਬੱਚਾ ਇਹ ਤਿੰਨੋ ਮਿਲਕੇ ਬੈਠਣ ਅਤੇ ਬੱਚੇ ਦੇ ਭਵਿੱਖ ਦੀ ਯੋਜਨਾਂ ਪੜ੍ਹਾਈ ਅਤੇ ਕਿੱਤਾ ਚੋਣ ਸਬੰਧੀ ਰੂਪ ਰੇਖਾ ਤਿਆਰ ਕਰਨ ਤਾਂ ਨਤੀਜੇ ਬਹੁਤ ਹੀ ਖੁਸ਼ ਕਰਨ ਵਾਲੇ ਸਾਹਮਣੇ ਆਉਦੇ ਹਨ। ਜਦੋ ਪਰਿਵਾਰ ਜਾਂ ਮਾਪਿਆ ਦੀ ਕਰੀਅਰ ਚੋਣ ਵਿੱਚ ਭੁਮਿਕਾ ਦੀ ਗੱਲ ਕਰਦੇ ਹਾ ਜਾਂ ਇਹ ਕਹਿ ਲਈਏ ਕਿ ਆਪਣੇ ਬੱਚੇ ਦੇ ਕਰੀਅਰ ਚੋਣ ਜਾਂ ਕਿੱਤਾ ਚੋਣ ਲਈ ਮਾਪਿਆ ਨੂੰ ਹੇਠ ਲਿਖੇ ਨੁਕਤਿਆ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ। ਬੱਚੇ ਨੂੰ ਜਾਨਣ ਦੀ ਕੋਸ਼ਿਸ ਕੀਤੀ ਜਾਵੇ।ਆਪਣੇ ਫੈਸਲੇ ਨਾ ਥੋਪੇ ਜਾਣ।ਬੱਚੇ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਦਿੱਤਾ ਜਾਵੇ।ਬੱਚੇ ਨੂੰ ਵੱਖ-ਵੱਖ ਕੋਰਸਾਂ ਅਤੇ ਵਿੱਦਿਅਕ ਸੰਸਥਾਵਾਂ ਤੋਂ ਜਾਣੂੰ ਕਰਵਾਇਆ ਜਾਵੇ।ਬੱਚੇ ਦੀ ਸੰਗਤ ਦੀ ਪਹਿਚਾਣ ਕੀਤੀ ਜਾਵੇ। ਕਿਸ ਤਰ੍ਹਾਂ ਦੀ ਰੁਚੀ ਰੁਝਾਨ ਹੈ। ਆਪਸੀ ਰਿਸ਼ਤੇ ਮਜ਼ਬੂਤ ਕੀਤੇ ਜਾਣ।ਉਸ ਨੂੰ ਜਾਨਣ ਦੀ ਕੋਸ਼ਿਸ਼ ਕੀਤੀ ਜਾਵੇ। ਇੱਕ ਜ਼ਿਮ੍ਹੇਵਾਰ ਨਾਗਰਿਕ ਦੇ ਗੁਣ ਧਾਰਨ ਕਰਵਾਉਣ ਲਈ ਮਾਹੌਲ ਦੀ ਸਿਰਜਣਾ ਕੀਤੀ ਜਾਵੇ।

ਗਲੋਬਲਾਈਜੇਸ਼ਨ (ਸੰਸਾਰ ਪਿੰਡ) ਦੇ ਵਿਸ਼ਾ ਵਿੱਚ ਰੁੱਚੀ ਪੈਦਾ ਕੀਤੀ ਜਾਵੇ।ਮਾਤ ਭਾਸ਼ਾ ਅਤੇ ਅੰਤਰਰਾਸ਼ਟਰੀ ਭਾਸ਼ਾ ਅਤੇ ਹੋਰ ਵਿਦੇਸ਼ੀ ਭਾਸ਼ਾਵਾਂ ਤੇ ਪਕੜ ਬਣਾਉਣ ਲਈ ਪ੍ਰੇਰਿਤ  ਕੀਤਾ ਜਾਵੇ। ਸਵੈ ਰੁਜ਼ਗਾਰ ਦੇ ਮੌਕੇ ਤੋਂ ਜਾਣੂੰ ਕਰਵਾਓ।ਉਸ ਕੋਰਸ ਜਾਂ ਕਿੱਤੇ ਦੀ ਚੋਣ ਕੀਤੀ ਜਾਵੇ ਜਿਸ ਦੀ ਆਉਣ ਵਾਲੇ ਲੰਮੇ ਸਮੇਂ ਤੱਕ ਮੰਗ ਹੋਵੇ। ਬੱਚੇ ਨੂੰ ਖੁਦ ਫੈਸਲਾ ਲੈਣ ਵਿੱਚ ਉਸ ਨੂੰ ਗਾਈਡੈਂਸ (ਅਗਵਾਈ) ਦਿੱਤੀ ਜਾਵੇ । ਆਪਣੀ ਜ਼ਿੰਦਗੀ ਦੇ ਹਲਕੇ ਫੁਲਕੇ ਤਜ਼ੁਰਬੇ ਤੋਂ ਜਾਣੂੰ ਕਰਵਾਇਆ ਜਾਵੇ। ਉਸਾਰੂ ਸੋਚ ਪੈਦਾ ਕਰਨ ਵਾਲੇ ਸਾਹਿਤ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇ।ਵਿਸ਼ਵ ਪੱਧਰੀ ਅਤੇ ਖੇਤਰ ਪੱਧਰੀ ਸਫ਼ਲ ਅਤੇ ਅਸਫ਼ਲ ਲੋਕਾਂ ਦੀਆਂ ਕਹਾਣੀਆਂ ਤੋਂ ਜਾਣੂੰ ਕਰਵਾਇਆ ਜਾਵੇ ਤਾਂ ਜੋ ਅਸਫ਼ਲਤਾ ਵੇਲੇ ਡੋਲ ਨਾ ਜਾਵੇ।ਧੀਰਜ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਜਾਵੇ। ‘ਗਮ ਕੀ ਅੰਧੇਰੀ ਰਾਤ ਮੇ ਖੁਦ ਕੋ ਨਾ ਇਤਨਾ ਬੇਕਰਾਰ ਕਰ ਸੁਬ੍ਹਾ ਜ਼ਰੂਰ ਆਏਗੀ ਬਸ ਥੋੜਾ ਸਾ ਇੰਤਜ਼ਾਰ ਕਰ’।

ਮੌਕਿਆ ਦੀ ਤਲਾਸ਼ ਕਰਨ ਦੀ ਆਦਤ ਪੈਦਾ ਕਰਨ ਵਿੱਚ ਹੱਲਾ ਸ਼ੇਰੀ ਦਿਓ। ਸਾਰਥਿਕਰੂਪ ਵਿੱਚ ਕੁੱਝ ਵੱਖਰਾ ਕਰਨ ਦਾ ਜਨੂਨ ਪੈਦਾ ਕਰੋ। ਕਿਸੇ ਨੇ ਬਹੁਤ ਖੂਬਸੂਰਤ ਲਿਖਿਆ ਹੈ, ‘ਆਪਨੀ ਆਖੋ ਮੇ ਇੱਕ ਸਪਨਾ ਬਸਾ ਲੋ, ਔਰ ਉਸ ਸਪਨੇ ਕੋ ਪੂਰਾ ਕਰਨੇ ਕੇ ਲੀਏ ਜਾਨ ਲਗਾ ਦੋ’। ਪਸੀਨੇ ਕੀ ਸਿਹਾਈ ਸੇ ਜੋ ਲਿਖਤੇ ਹੈ ਆਪਨੇ ਇਰਾਦੋਂ ਕੋ, ਉਨਕੇ ਮੁਕੱਦਰ ਕੇ ਪੰਨੇ ਕਭੀ ਕੋਰਾ ਨਹੀਂ ਹੁਆ ਕਰਤੇ।ਬੱਚਿਆ ਨੂੰ ਮਾਤਾ-ਪਿਤਾ ਦੇ ਅਨੁਭਵ ਤੋਂ ਲਾਭ ਲੈਣ ਦੀ ਜ਼ਰੂਰਤ ਵੀ ਹੈ।ਅਨੁਮਾਨ ਗਲ਼ਤ ਹੋ ਸਕਦਾ ਹੈ, ਅਨੁਭਵ ਗਲਤ ਨਹੀਂ ਹੋ ਸਕਦਾ, ਕਿਉਂਕਿ ਅਨੁਮਾਨ ਹਮਾਰੇ ਦਿਮਾਗ ਕੀ ਕਲਪਨਾ ਹੈ ਔਰ ਅਨੁਭਵ ਜੀਵਨ ਕੀ ਸੀਖ ਹੈ। ਬੱਚਿਆ ਨੂੰ ਚਾਹੀਦਾ ਹੈ ਕਿ ਇਕਾਗਰ ਮਨ ਹੋ ਕੇ ਜ਼ਿੰਦਗੀ ਵਿੱਚ ਕਰੀਅਰ ਚੋਣ ਕਰਨੇ ਤਾਂ ਜੋ ਆਉਣ ਵਾਲੇ ਸਮੇ ਵਿੱਚ ਕੀਤੇ ਫੈਸਲੇ ਤੇ ਪਛਤਾਵਾ ਨਾ ਹੋਵੇ। ਸਲਾਹ ਲੈਣ ਵਿੱਚ ਕੋਈ ਨੁਕਸਾਨ ਨਹੀਂ ਪਰ ਦੂਸਰਿਆਂ ਤੇ ਹੀ ਸੱਤ ਪ੍ਰਤੀਸ਼ਤ ਸੱਚ ਮਨ ਲੈਣਾ ਵੀ ਸਹੀ ਨਹੀਂ।ਦੂਸਰਿਆਂ ਵਲੋਂ ਦਿੱਤੀ ਸਲਾਹ ਅਗਵਾਈ ਨੂੰ ਅੱਛੀ ਤਰ੍ਹਾਂ ਅਧਿਐਨ ਕਰਨਾ ਲੈਣਾ ਅੱਛਾ ਹੁੰਦਾ ਹੈ ਫਿਰ ਪਿੱਛੇ ਮੁੜਕੇ ਨਹੀਂ ਦੇਖਣਾ ਅਤੇ ਆਪਣੇ ਕੀਤੇ ਫੈਸਲੇ ਤੇ ਦਿੜਤਾ ਨਾਲ ਅੱਗੇ ਮੰਜ਼ਿਲ ਵੱਧਣ ਦੀ ਲਗਾਤਾਰ ਕੋਸ਼ਿਸ਼ ਕਰਨੀ ਹੈ ਇਸ ਸਬੰਧ ਵਿੱਚ ਵੀ ਬੱਚੇ ਨੂੰ ਮਾਪੇ ਤਿਆਰ ਕਰਨ,ਨਹੀਂ ਤਾਂ ‘ਮੰਜ਼ਿਲ ਸੇ ਗੁਮਰਾਹ ਭੀ ਕਰ ਦੇ ਤੇ ਹੈ ਲੋਗ, ਹਰ ਕਿਸੇ ਸੇ ਰਾਸਤਾ ਪੂਛਨਾ ਵੀ ਅੱਛਾ ਨਹੀਂ ਹੋਤਾ’(ਗੁਲਜ਼ਾਰ) ਪਸੀਨੇ ਕੀ ਸਿਹਾਈ ਸੇ ਜੋ ਲਿਖਤੇ ਹੈ ਆਪਨੇ ਇਰਾਦੋਂ ਕੋ, ਉਨਕੇ ਮੁਕੱਦਰ ਕੇ ਪੰਨੇ ਕਭੀ ਕੋਰਾ ਨਹੀਂ ਹੁਆ ਕਰਤੇ। 300 ਵਿਦਆਰਥੀਆਂ ਤੇ ਇੱਕ ਖੋਜ ਕੀਤੀ ਗਈ ਪਰਿਵਾਰ ਦੀ ਭੂਮਿਕਾ ਨੂੰ ਲੈ ਕੇ ਇਹ ਜਾਨਣ ਲਈ ਘਰ ਜਾਂ ਪਰਿਵਾਰ ਦੇ ਰੋਲ ਬੱਚੇ ਦੀ ਕਰਿਅਰ ਚੋਣ ਸਬੰਧੀ ਕੇ.ਐਸ.ਮਿਸ਼ਰਾ ਦੇ ‘ਹੋਮ ਇਨਵਾਇਰਮੈਂਟ ਇਨਵੈਂਟਰੀ’ ਟੂਲ ਦੀ ਸਹਾਇਤਾ ਨਾਲ ਇਹ ਤੱਥ ਸਹਾਮਣੇ ਆਇਆ ਕਿ ਮਾਤਾ ਮਿਤਾ ਦਾ ਕੰਟਰੋਲ ਅਤੇ ਸਾਰਥਿਕ ਸ਼ਮੂਲੀਅਤ ਕਿੱਤਾ ਚੋਣ ਦੇ ਫੈਸਲੇ ਵਿੱਚ ਬੱਚੇ ਦੀ ਮਦਦ ਕਰਦੇ ਹਨ। ਮੁਸੀਬਤੇ ਕਿਤਨੀ ਭੀ ਹੋ, ਮੈਂ ਨਹੀਂ ਡਰਨੇ ਵਾਲਾ, ਕਿਉਂਕਿ ਹਰ ਵਕਤ ਬੈਠਾ ਹੈ ਕੋਈ ਮਾਤਾ-ਪਿਤਾ ਕੇ ਰੂਪ ਮੇ ਮੇਰੇ ਲਿਏ ਦੁਆ ਕਰਨੇ ਵਾਲਾ।

-ਸੁਰਜੀਤ ਲਾਲ

(ਲੈਕ. ਇੰਗਲਿਸ਼ , ਕਰੀਅਰ ਕੌਂਸਲਰ)

9914013484

error: Content is protected !!