ਦਲਿਤਾਂ ਨੂੰ ਕਦੋਂ ਤੱਕ ਦਬਾਉਂਦਾ ਰਹੇਗਾ ਪ੍ਰਸ਼ਾਸ਼ਨ- ਲੱਕੀ ਅਟਵਾਲ ੧੯ ਨੂੰ ਥਾਣਾ ਭੋਗਪੁਰ ਬਾਹਰ ਦਵਾਂਗੇ ਧਰਨਾ

ਦਲਿਤਾਂ ਨੂੰ ਕਦੋਂ ਤੱਕ ਦਬਾਉਂਦਾ ਰਹੇਗਾ ਪ੍ਰਸ਼ਾਸ਼ਨ- ਲੱਕੀ ਅਟਵਾਲ ੧੯ ਨੂੰ ਥਾਣਾ ਭੋਗਪੁਰ ਬਾਹਰ ਦਵਾਂਗੇ ਧਰਨਾ

 

ਜਨਕ ਰਾਜ ਗਿੱਲ ਕਰਤਾਰਪੁਰ- ਇਕ ਪਾਸੇ ਤਾਂ ਸਿਆਸੀ ਪਾਰਟੀਆਂ ਆਉਣ ਵਾਲੀਆਂ ਚੋਣਾਂ ਚ ਦਲਿਤ ਵਰਗ ਦਾ ਮੁਖ ਮੰਤਰੀ ਜਾਂ ਉਪ ਮੁਖ ਮੰਤਰੀ ਬਨਾਉਣ ਦੀਆਂ ਗੱਲਾਂ ਕਰ ਰਹੀਆਂ ਹਨ, ਦੂਜੇ ਪਾਸੇ ਸਰਕਾਰੀ ਅਫਸਰ ਅਤੇ ਪੁਲਿਸ ਦਲਿਤ ਵਰਗ ਨੂੰ ਬੂਰੇ ਸ਼ਬਦ ਬੋਲਣ ਵਾਲੇਆਂ ਤੋਂ ਇੰਨਸਾਫ ਤੱਕ ਨਹੀਂ ਦਵਾ ਰਹੀ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੱਕੀ ਅਟਵਾਲ ਸੀਨੀ ਮੀਤ ਪ੍ਰਧਾਨ ਆਦਿ ਵਾਸੀ ਪੂਰਨ ਸੰਘਰਸ਼ ਦਲ ਭਾਰਤ ਨੇ ਪੁਲਿਸ ਅਤੇ ਪ੍ਰਸ਼ਾਸ਼ਨ ਖਿਲਾਫ ਰੋਸ ਜਤਾਉਂਦੇ ਹੋਏ ਕੀਤਾ । ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਥਾਣਾ ਭੋਗਪੁਰ ਅਧੀਨ ਆਉਂਦੇ ਪਿੰਡ ਬੁੱਟਰਾਂ ਵਿਖੇ ਦਲਿਤ ਪਰਿਵਾਰ ਨੂੰ ਜਾਤਿ ਸੂਚਕ ਸ਼ਬਦ ਬੋਲੇ ਜਾਣ ਦਾ ਮਾਮਲੲ ਪਿਛਲੇ ੬ ਮਹੀਨਿਆਂ ਤੋਂ ਪੁਲਿਸ ਵਲੋਂ ਕਾਰਵਾਈ ਦੇ ਝੂਠੇ ਲਾਰੇਆਂ ਤੇ ਲਟਕਾਇਆ ਜਾ ਰਿਹਾ ਹੈ । ਦਲਿਤ ਵਰਗ ਵਲੋਂ ਕਈ ਵਾਰ ਪ੍ਰਸ਼ਾਸ਼ਨ ਨੂੰ ਇੰਨਸਾਫ ਦੀ ਗੁਹਾਰ ਲਗਾਈ ਜਾ ਚੁੱਕੀ ਹੈ, ਪਰ ਸਿਆਸੀ ਦਬਾਅ ਹੇਠ ਭੋਗਪੁਰ ਪੁਲਿਸ ਬਣਦੀ ਕਾਰਵਾਈ ਨਹੀਂ ਕਰ ਰਹੀ। ਇਸ ਲਈ ਆਦਿ ਵਾਸੀ ਪੂਰਨ ਸੰਘਰਸ਼ ਦਲ ਭਾਰਤ ਵਲੋਂ ੧੯ ਤਰੀਕ ਨੂੰ ਥਾਣਾ ਭੋਗਪੁਰ ਵਿਖੇ ਧਰਨਾ ਲਗਾਇਆ ਜਾਵੇਗਾ ਤਾਂ ਜੋ ਲਾਰੇਬਾਜ਼ ਪ੍ਰਸ਼ਾਸ਼ਨ ਅਤੇ ਝੂਠੇ ਸਿਆਸੀਆਂ ਤੱਕ ਦਲਿਤਾਂ ਦੀ ਅਵਾਜ਼ ਪਹੁੰਚ ਸਕੇ।

Leave a Reply

Your email address will not be published. Required fields are marked *

error: Content is protected !!