ਅਕਾਲੀ ਆਗੂਆਂ ਕੀਤੀ ਸੱਚਖੰਡ ਸ੍ਰੀ ਹਰਿ ਮੰਦਰ ਸਾਹਿਬ ਲਈ ਰਾਸ਼ਨ ਦੀ ਰਸਦ ਰਵਾਨਾ

ਅਕਾਲੀ ਆਗੂਆਂ ਕੀਤੀ ਸੱਚਖੰਡ ਸ੍ਰੀ ਹਰਿ ਮੰਦਰ ਸਾਹਿਬ ਲਈ ਰਾਸ਼ਨ ਦੀ ਰਸਦ ਰਵਾਨਾ

ਜਨਕ ਰਾਜ ਗਿੱਲ ਕਰਤਾਰਪੁਰ ਹਲਕਾ ਕਰਤਾਰਪੁਰ ਦੇ ਪਿੰਡ ਫਤਿਹ ਜਲਾਲ ਜਿਲ੍ਹਾ ਜਲੰਧਰ ਵਿਖੇ ਸਰਕਲ ਪ੍ਰਧਾਨ ਮਕਸੂਦਾਂ ਜਥੇਦਾਰ ਭਗਵੰਤ ਸਿੰਘ ਫਤਿਹਜਲਾਲ ਅਤੇ ਸ੍ਰੋਮਣੀ ਅਕਾਲੀ ਦਲ ਦੇ ਦੋਆਬਾ ਜੋਨ ਦੇ ਸੀਨੀਅਰ ਮੀਤ ਪ੍ਰਧਾਨ ਸਤਿੰਦਰਪ੍ਰੀਤ ਸਿੰਘ ਗੋਗਾ ਧਾਲੀਵਾਲ ਸੁਖਮਦਰਜੀਤ ਸਿੰਘ ਲਵਲੀ ਅਮਰਪ੍ਰੀਤ ਸਿੰਘ ਮਾਮੂ ਰਾਏਪੁਰ ਪ੍ਰਧਾਨ ਸਰਕਲ ਯੂਥ ਅਕਾਲੀ ਦਲ ਅਤੇ ਸੇਵਾਦਾਰਾਂ ਵਲੋਂ ਕਣਕ ਤੇ ਆਲੂਆ ਦੀ ਰਸਦ ਸੱਚਖੰਡ ਸ੍ਰੀ ਹਰਿ ਮੰਦਰ ਸਹਿਬ ਸ੍ਰੀ ਅੰਮਿ੍ਰਤਸਰ ਲਈ ਰਵਾਨਾ ਕੀਤੀ ।
ਗਈ ਇਸ ਮੌਕੇ ਤੇ ਖੁਸ਼ੀ ਦਾ ਪ੍ਰਗਟਾਵਾ ਵਿਅਕੱਤ ਕਰਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਜੱਥੇਦਾਰ ਫਤਿਹ ਜਲਾਲ ਵਲੋਂ ਕੋਿਵਡ 19 ਕਰੋਨਾ ਵਾਇਰਸ ਦੇ ਇਸ ਮਾੜੇ ਦੌਰ ਅੰਦਰ ਜਿੱਥੇ ਹਲਕਾ ਕਰਤਾਰਪੁਰ ਅਤੇ ਮਕਸੂਦਾਂ ਖੇਤਰ ਵਿੱਚ ਜਰੂਰਤ ਮੰਦਾਂ ਦੀ ਮਦਦ ਕਰਦੇ ਹੋਏ ਮਨੁੱਖਤਾ ਪ੍ਰਤੀ ਆਪਣਾ ਫਰਜ ਅਦਾ ਕੀਤਾ ਹੈ ਉਥੇ ਸੱਚਖੰਡ ਸ੍ਰੀ ਹਰਿ ਮੰਦਰ ਸਾਹਿਬ ਚ ਚਲ ਰਹੇ ਅਟੁੱਟ ਲੰਗਰਾਂ ਚ ਆਪਣਾ ਤਿਲ ਫੁੱਲ ਭੇਟ ਕਰਦੇ ਹੋਏ ਅਕਾਲ ਪੁਰਖ ਚਰਨਾ ਚ ਆਪਣੀ ਨੇਕ ਕਮਾਈ ਭੇਟ ਕਰਕੇ ਸੱਚੇ ਸਿੱਖ ਹੋਣ ਦੀ ਮਰਿਯਾਦਾ ਵੀ ਕਾਇਮ ਰਖੀ ਹੈ

ਮੀਤ ਪ੍ਰਧਾਨ ਦੋਆਬਾ ਜੋਨ,ਮਲਕੀਤ ਸਿੰਘ ਸਰਕਲ ਜੰਡੂਸਿੰਘਾ, ਪ੍ਰਧਾਨ ਗੁਰਦੁਆਰਾ ਸਿੰਘ ਸੱਭਾ ਬੁਲੰਦਪੁਰ,ਡਾ.ਅਮਰਜੀਤ ਸਿਘ ਬੁਲੰਦਪੁਰ ਕਿਸਾਨ ਵਿੰਗ ਗੁਰਜੋਤ ਸਿੰਘ ਖੇਹਰਾ ,ਜਥੇਦਾਰ ਸ.ਨਿਰਮਲ ਸਿੰਘ ਖੈੜਾ ਸ਼ੇਰਪੁਰ ਸ਼ੇਖੇ ਆਦਿ ਵੀ ਮਜੂਦ ਸਨ
ਫੋਟੋ ਕੈਪਸ਼ਨ ਰਾਸ਼ਨ ਦੀ ਰਸਦ ਰਵਾਨਾ ਕਰਦੇ ਹੋਏ ਪਤਵੰਤੇ

Leave a Reply

Your email address will not be published. Required fields are marked *

error: Content is protected !!