ਜਿਹੜਾ ਖੰਘਿਆ ਜਾਵੇਗਾ ਟੰਗਿਆ, ਮੀਟਿੰਗਾਂ ਕਰਨ ਤੋਂ ਬਾਅਦ ਚੰਨੀ ਪੁਰਾਣੇ ਮਾਮਲੇ ‘ਚ ਘਿਰੇ

ਜਿਹੜਾ ਖੰਘਿਆ ਜਾਵੇਗਾ ਟੰਗਿਆ, ਮੀਟਿੰਗਾਂ ਕਰਨ ਤੋਂ ਬਾਅਦ ਚੰਨੀ ਪੁਰਾਣੇ ਮਾਮਲੇ ‘ਚ ਘਿਰੇ

ਚੰਡੀਗੜ੍ਹ(ਵੀਓਪੀ ਬਿਊਰੋ)  – ਕਾਂਗਰਸ ਦੇ ਮੰਤਰੀ ਤੇ ਵਿਧਾਇਕ ਮੁੁੱਖ ਮੰਤਰੀ ਖਿਲਾਫ਼ ਬਾਗ਼ੀ ਸੁਰਾਂ ਕਰੀ ਬੈਠੇ ਹਨ। ਹੁਣ ਮੁਕਾਬਲਾ ਕਾਂਗਰਸ ਬਨਾਮ ਕਾਂਗਰਸ ਹੈ। ਵਿਧਾਇਕ ਪਰਗਟ ਤੇ ਕੈਬਨਿਟ ਮੰਤਰੀ ਚਰਨਜੀਤ ਚੰਨੀ ਖਿਲਾਫ਼ ਵਿਜਲੈਂਸ ਸਿੱਧਾ ਹੋਣ ਵਾਲਾ ਹੈ। ਚੰਨੀ ਵਾਲਾ ਪੁਰਾਣਾ ਮਾਮਲਾ ਦਾ ਉਖੜ ਆਇਆ ਹੈ। ਕੈਬਨਿਟ ਮੰਤਰੀ ਚੰਨੀ ਦੇ ਮੀ-ਟੂ ਮਾਮਲੇ ਵਿਚ ਨਵਾਂ ਉਭਾਰ ਆਇਆ ਹੈ। ਔਰਤ ਆਈਏਐੱਸ ਅਫਸਰ ਨੂੰ 2018 ਵਿਚ ਇਤਰਾਜ਼ਯੋਗ ਮੈਸੇਜ ਭੇਜਣ ਦੇ ਮਾਮਲੇ ਵਿਚ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਐਲਾਨ ਕਰ ਦਿੱਤਾ ਹੈ ਕਿ ਜੇ ਪੰਜਾਬ ਸਰਕਾਰ ਹਫ਼ਤੇ ਤਕ ਜਵਾਬ ਨਹੀਂ ਦਿੰਦੀ ਤਾਂ ਉਹ ਭੁੱਖ ਹੜਤਾਲ ’ਤੇ ਬੈਠਣਗੇ। ਚੇਅਰਪਰਸਨ ਨੇ ਕਿਹਾ ਕਿ ਉਨ੍ਹਾਂ ਨੇ 2018 ਵਿਚ ਉਦੋਂ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਪੱਤਰ ਲਿਖ ਕੇ ਇਸ ਮਾਮਲੇ ਵਿਚ ਜਵਾਬ ਮੰਗਿਆ ਸੀ, ਜੋ ਹਾਲੇ ਤਕ ਨਹੀਂ ਆਇਆ।

ਦੱਸਣਯੋਗ ਹੈ ਕਿ 2018 ਵਿਚ ਚਰਨਜੀਤ ਸਿੰਘ ਚੰਨੀ ਮੀ-ਟੂ ਮਾਮਲੇ ਵਿਚ ਘਿਰ ਗਏ ਸਨ। ਔਰਤ ਆਈਏਐੱਸ ਅਧਿਕਾਰੀ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਦੋਸ਼ ਲਾਇਆ ਸੀ ਕਿ ਕੈਬਨਿਟ ਮੰਤਰੀ ਨੇ ਉਨ੍ਹਾਂ ਨੂੰ ਕਈ ਵਾਰੀ ਇਤਰਾਜ਼ਯੋਗ ਸੁਨੇਹੇ ਭੇਜੇ ਹਨ। ਉਦੋਂ ਇਹ ਮਾਮਲਾ ਤੂਲ ਫੜ ਗਿਆ ਸੀ। ਚੰਨੀ ਦੇ ਖ਼ਿਲਾਫ਼ ਔਰਤਾਂ ਨੇ ਧਰਨੇ ਮੁਜ਼ਾਹਰੇ ਵੀ ਕੀਤੇ ਸਨ। ਉਸ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਮੰਤਰੀ ਨੇ ਮਾਫ਼ੀ ਮੰਗ ਲਈ ਹੈ, ਇਸ ਲਈ ਇਹ ਮਾਮਲਾ ਖ਼ਤਮ ਹੋ ਗਿਆ ਹੈ।

ਇਹ ਮਾਮਲਾ 2020 ਵਿਚ ਇਕ ਵਾਰੀ ਮੁੜ ਹੋਂਦ ਵਿਚ ਆਇਆ ਸੀ, ਜਦੋਂ ਕੈਬਨਿਟ ਸਬ-ਕਮੇਟੀ ਦੀ ਬੈਠਕ ਦੌਰਾਨ ਕੈਬਨਿਟ ਮੰਤਰੀ ਮਨਪ੍ਰੀਤ ਬਾਦਲ ਤੇ ਚਰਨਜੀਤ ਸਿੰਘ ਚੰਨੀ ਐਕਸਾਈਜ਼ ਨੀਤੀ ਨੂੰ ਲੈ ਕੇ ਉਦੋਂ ਦੇ ਚੀਫ ਸਕੱਤਰ ਕਰਨ ਅਵਤਾਰ ਸਿੰਘ ਨਾਲ ਭਿੜ ਗਏ ਸਨ। ਜਿਸ ਤੋਂ ਬਾਅਦ ਦੋਵੇਂ ਮੰਤਰੀ ਮੀਟਿੰਗ ਛੱਡ ਕੇ ਚਲੇ ਗਏ ਸਨ।

error: Content is protected !!