ਲੋਕਾਂਂ ਕੋਲੋੋਂ ਕੋਰੋਨਾ ਟੈਸਟਾਂ ਦੇ ਵੱਧ ਪੈਸੇ ਵਸੂਲਣ ‘ਤੇ ਜਲੰਧਰ ਦੀ ਅਤੁਲਿਆ ਲੈਬ ਕਸੂਤੀ ਫ਼ਸੀ

ਲੋਕਾਂਂ ਕੋਲੋੋਂ ਕੋਰੋਨਾ ਟੈਸਟਾਂ ਦੇ ਵੱਧ ਪੈਸੇ ਵਸੂਲਣ ‘ਤੇ ਜਲੰਧਰ ਦੀ ਅਤੁਲਿਆ ਲੈਬ ਕਸੂਤੀ ਫ਼ਸੀ

ਜਲੰਧਰ (ਵੀਓਪੀ ਬਿਊਰੋ)- ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ। ਸਰਕਾਰ ਵਲੋਂ ਕੋਰੋਨਾ ਟੈਸਟ ਦੀ ਦਰ ਨੂੰ ਵਧਾਉਣ ਲਈ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ। ਸਰਕਾਰ ਨੇ ਕੋਵਿਡ ਟੈਸਟਾਂ ਦੀ ਫੀਸ 900 ਰੁਪਏ ਨਿਰਧਾਰਿਤ ਕੀਤੀ ਹੈ। ਪਰ ਇਸ ਦੇ ਬਾਵਜੂਦ ਵੀ ਕਈ ਲੈਬੋਰਟਰੀਆਂ ਵਾਲੇ ਲੋਕਾਂ ਕੋਲੋਂ ਵੱਧ ਪੈਸੇ ਵਸੂਲ ਰਹੇ ਹਨ। ਜ਼ਿਲ੍ਹਾ ਪੱਧਰੀ ਪੜਤਾਲ ਕਮੇਟੀ ਨੂੰ ਇਕ ਰਿਪੋਰਟ ਮਿਲੀ ਸੀ ਜਿਸ ਵਿਚ ਅਤੁਲਿਆ ਲੈਬ ਵਲੋਂ ਕੋਵਿਡ ਟੈਸਟ ਦੇ 1200 ਰੁਪਏ ਤੇ ਹੋਮ ਕੁਲੈਕਸ਼ਨ ਦੇ 1500 ਰੁਪਏ ਵਸੂਲੇ ਜਾ ਰਹੇ ਸੀ। ਇਹ ਸਰਕਾਰ ਦੇ ਨਿਰਧਾਰਿਤ ਪੈਸਿਆਂ ਤੋਂ ਵੱਧ ਹਨ। ਜ਼ਿਲ੍ਹਾ ਪੱਧਰੀ ਪੜਤਾਲ ਕਮੇਟੀ ਨੇ ਅਤੁਲਿਆਂ ਲੈਬ ਖਿਲਾਫ਼ ਕਰਾਵਾਈ ਦੀ ਮੰਗ ਕੀਤੀ ਹੈ।

ਅਤੁਲਿਆ ਲੈਬ ਵਿਰੁੱਧ 20-04-21 ਇਕ ਹੋਰ ਸ਼ਿਕਾਇਤ ਦਰਜ ਹੋਈ ਸੀ, ਜਿਸ ਵਿਚ ਲੈਬ ਵਲੋਂ ਆਰਟੀਪੀਸੀਆਰ ਟੈਸਟ ਲਈ 450 ਰੁਪਏ ਤੋਂ ਵੱਧ ਵਸੂਲੇ ਜਾਣ ਦਾ ਜ਼ਿਕਰ ਕੀਤਾ ਗਿਆ ਸੀ।  ਇਹ ਸ਼ਿਕਾਇਤ ਹਰਪਾਲ ਸਿੰਘ ਪੁੱਤਰ ਪ੍ਰਿੰਸ ਸਿੰਘ ਨੇ ਸਬੂਤ ਪੇਸ਼ ਕੀਤਾ ਸੀ ਕਿ ਲੈਬੋਰਟਰੀ ਵਲੋਂ ਵੱਧ ਪੈਸੇ ਵਸੂਲੇ ਗਏ ਹਨ।

ਹੁਣ ਜ਼ਿਲ੍ਹਾ ਪੱਧਰੀ ਪੜਤਾਲ ਕਮੇਟੀ ਦੀ ਰਿਪੋਰਟ ਵਿਚ ਪਾਇਆ ਗਿਆ ਕੀ ਇਹ ਲੈਬ ਵਾਰ-ਵਾਰ ਲੋਕਾਂ ਕੋਲੋਂ ਵੱਧ ਪੈਸੇ ਵਸੂਲ ਰਹੀਂ ਹੈ ਤੇ ਇਸ ਲੈਬ ਖਿਲਾਫ਼ ਲਾਏ ਗਏ ਸਾਰੇ ਦੋਸ਼ ਸਹੀ ਜਾਪਦੇ ਹਨ। ਕਮੇਟੀ ਨੇ ਅਤੁਲਿਆ ਲੈਬ ਵਿਰੁੱਧ ਪ੍ਰਸਾਸ਼ਨ ਪਾਸੋਂ ਕਾਰਵਾਈ ਦੀ ਮੰਗ ਕੀਤੀ ਹੈ।

error: Content is protected !!