ਪਦਮ ਸ੍ਰੀ ਡਾ.ਕੇ.ਕੇ. ਅਗਰਵਾਲ ਦਾ ਦੇਹਾਂਤ, ਕੋਰੋਨਾ ਤੋਂ ਸਨ ਪੀੜਤ

ਪਦਮ ਸ੍ਰੀ ਡਾ.ਕੇ.ਕੇ. ਅਗਰਵਾਲ ਦਾ ਦੇਹਾਂਤ, ਕੋਰੋਨਾ ਤੋਂ ਸਨ ਪੀੜਤ

ਨਵੀਂ ਦਿੱਲੀ (ਵੀਓਪੀ ਬਿਊਰੋ) – ਕੋਰੋਨਾ ਨਾਲ ਜਿੱਥੇ ਆਮ ਵਿਅਕਤੀ ਆਪਣੀ ਕੀਮਤੀ ਜਾਨ ਗੁਆ ਰਿਹਾ ਹੈ ਉੱਥੇ ਹੀ ਕੋਰੋਨਾ ਦੇ ਲਪੇਟ ਵਿਚ ਡਾਕਟਰ ਵੀ ਆ ਰਹੇ ਹਨ। ਅੱਜ ਕੋਰੋਨਾ ਕਰਾਨ ਪਦਮ ਸ੍ਰੀ ਪੁਰਸਕਾਰ ਅਤੇ ਸਾਬਕਾ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ.) ਦੇ ਸਾਬਕਾ ਪ੍ਰਧਾਨ ਡਾ.ਕੇ.ਕੇ. ਅਗਰਵਾਲ ਦਾ ਅੱਜ ਤੜਕਸਾਰ ਸਵੇਰੇ ਕੋਰੋਨਾ ਕਾਰਨ ਦੇਹਾਂਤ ਹੋ ਗਿਆ ਹੈ। ਇਸ ਵੇਲੇ ਭਾਰਤ ਵਿਚ ਕੋੋਰੋਨਾ ਨੂੰ ਲੈ ਕੇ ਸਥਿਤੀ ਨਾਜ਼ੁਕ ਬਣੀ ਹੋਈ ਹੈ। ਇਕ ਦਿਨ ਵਿਚ ਲੱਖਾਂ ਕੇਸ ਸਾਹਮਣੇ ਆ ਰਹੇ ਹਨ ਤੇ ਹਾਜ਼ਾਰਾਂ ਜਾਨਾਂ ਜਾ ਰਹੀਆਂ ਹਨ। ਹਰ ਸੂਬੇ ਦੀ ਸਰਕਾਰ ਨੇ ਹਾਲਾਤ ਮੁਤਾਬਿਕ ਮਿੰਨੀ ਲੌਕਡਾਊਨ ਜਾਂ ਸੰਪੂਰਨ ਲੌਕਡਾਊਨ ਲਗਾ ਰੱਖਿਆ ਹੈ ਤੇ ਸਖ਼ਤ ਹਦਾਇਤਾਂ ਦਿੱਤੀਆਂ ਹੋਈਆਂ ਹਨ। ਲੋਕਾਂ ਨੂੰ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਮਾਸਕ ਤੇ ਸੈਨੇਟਾਈਜ਼ਰ ਦਾ ਇਸਤੇਮਾਲ ਕਰੋ।

error: Content is protected !!