ਬਠਿੰਡਾ ਦੇ ਇਕ ਗੁਰਦੁਆਰੇ ‘ਚ ਮੋਦੀ ਦੀ ਲੰਮੀ ਉਮਰ ਲਈ ਹੋਈ ਅਰਦਾਸ, ਇਹ ਗੱਲਾਂ ਕੀਤੀਆਂ ਸ਼ਾਮਲ

ਬਠਿੰਡਾ ਦੇ ਇਕ ਗੁਰਦੁਆਰੇ ‘ਚ ਮੋਦੀ ਦੀ ਲੰਮੀ ਉਮਰ ਲਈ ਹੋਈ ਅਰਦਾਸ, ਇਹ ਗੱਲਾਂ ਕੀਤੀਆਂ ਸ਼ਾਮਲ

ਬਠਿੰਡਾ(ਵੀਓਪੀ ਬਿਊਰੋ) – ਕੋਰੋਨਾ ਕਰਕੇ ਜੋ ਦੇਸ਼ ਦੇ ਹਾਲਾਤ ਬਣੇ ਹੋਏ ਹਨ ਜਾਂ ਲੱਖਾਂ ਲੋਕਾਂ ਦਾ ਰੁਜ਼ਗਾਰ ਖੁਸ ਗਿਆ ਹੈ ਉਸ ਵਿਚਾਲੇ ਲੋਕ ਕੇਂਦਰ ਸਰਕਾਰ ਨੂੰ ਕੋਸ ਰਹੇ ਹਨ। ਪੰਜਾਬ ਵਿਚ ਪਿਛਲੇ ਸੱਤ ਮਹੀਨਿਆਂ ਤੋਂ ਸ਼ੁਰੂ ਹੋਇਆ ਕਿਸਾਨ ਅੰਦੋਲਨ ਸਿਖ਼ਰਾਂ ‘ਤੇ ਪੁੱਜ ਚੁੱਕਿਆ ਹੈ। ਇਸ ਦਰਮਿਆਨ ਲੋਕਾਂ ਦਾ ਮੋਦੀ ਸਰਕਾਰ ਖਿਲਾਫ਼ ਰੋਹ ਬਹੁਤ ਵੱਧ ਗਿਆ ਹੈ।

ਲੋਕ ਸਿਸਟਮ ਦੇ ਫੇਲ੍ਹ ਹੋਣ ਦੀਆਂ ਪੋਸਟਾਂ ਸੋਸ਼ਲ ਮੀਡੀਆ ਉਪਰ ਖੂਬ ਵਾਇਰਲ ਕਰ ਰਹੇ ਹਨ। ਪਰ ਇਸ ਵਿਚਾਲੇ ਇਕ ਐਸੀ ਵੀਡੀਓ ਵਾਇਰਲ ਹੋਈ ਹੈ ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ।

ਬਠਿੰਡਾ ਦੇ ਇਕ ਗੁਰਦੁਆਰੇ ਵਿਚ ਭਾਈ ਸਿੰਘ ਭਾਰਤ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੰਮੀ ਉਮਰ ਲਈ ਅਰਦਾਸ ਕਰ ਰਿਹਾ ਹੈ। ਵੀਡੀਓ ਵਿਚ ਭਾਈ ਸਿੰਘ ਵਾਹਿਗੁਰੂ ਅੱਗੇ ਅਰਦਾਸ ਕਰਦਾ ਹੈ ਕਿ ਅਸੀਂ ਮੋਦੀ ਦੀਆਂ ਬਣਾਈਆਂ ਸੜਕਾਂ ਉਪਰ ਚੱਲ ਰਹੇ ਹਾਂ ਤੇ ਉਹਨਾਂ ਵਲੋਂ ਪੰਜਾਬ ਵਿਚ ਦਲਿਤ ਮੁੱਖ ਮੰਤਰੀ ਬਣਾਉਣ ਦੇ ਫੈਸਲੇ ਦਾ ਸੁਆਗਤ ਕਰਦੇ ਤੇ ਹੋਰ ਬਹੁਤ ਸਾਰੀਆਂ ਗੱਲਾਂ ਅਰਦਾਸ ਜ਼ਰੀਏ ਵਾਹਿਗੁਰੂ ਨੂੰ ਦੱਸ ਕੇ ਮੋਦੀ ਦੀ ਲੰਮੀ ਉਮਰ ਲਈ ਅਰਦਾਸ ਕਰ ਰਿਹਾ ਹੈ।

ਭਾਈ ਸਿੰਘ ਪੰਜਾਬ ਦਾ ਧੰਨ ਲੁੱਟਣ ਵਾਲਿਆ ਦੀ ਗੱਲ ਵੀ ਅਰਦਾਸ ਵਿਚ ਸ਼ਾਮਲ ਕਰਦਾ ਹੈ। ਹੁਣ ਇਸ ਵੀਡੀਓ ਦੇ ਵਾਇਰਲ ਹੋਣ ਨਾਲ ਲੋਕਾਂ ਦੇ ਮਨਾਂ ਵਿਚ ਅਜੀਬ ਸਵਾਲ ਪੈਦਾ ਹੋ ਰਹੇ ਹਨ।

error: Content is protected !!