Big Breaking – ਪੰਜਾਬ ਦੇ ਜ਼ਿਲ੍ਹਾ ਮੋਗਾ ਵਿੱਚ ਜ਼ਹਾਜ਼ ਹੋਇਆ ਕਰੈਸ਼

ਪੰਜਾਬ ਦੇ ਜ਼ਿਲ੍ਹਾ ਮੋਗਾ ਵਿੱਚ ਜ਼ਹਾਜ਼ ਹੋਇਆ ਕਰੈਸ਼

ਮੋਗਾ (ਵੀਓਪੀ ਬਿਊਰੋ) ਮੋਗਾ ਦੇ ਵਿਚ ਪੈਂਦੇ ਪਿੰਡ ਲੰਘਿਆਨਾ ਵਿਚ ਦੇਰ ਰਾਤ ਇਕ ਜਹਾਜ਼ ਦੇ ਕ੍ਰੈਸ਼ ਹੋਣ ਦੀ ਸੂਚਨਾ ਹੈ । ਪਿੰਡ ਵਾਲਿਆਂ ਮੁਤਾਬਿਕ ਦੇਰ ਰਾਤ ਇਥੇ ਪਿੰਡ ਵਿੱਚ ਪੈਂਦੇ ਖੇਤਾਂ ਵਿੱਚ ਬਹੁਤ ਜ਼ੋਰ ਦੇ ਧਮਾਕੇ ਦੀ ਆਵਾਜ਼ ਆਈ ਤੇ ਉਹਨਾਂ ਨੇ ਜਦ ਆ ਕੇ ਦੇਖਿਆ ਤਾਂ ਇਕ ਜ਼ਹਾਜ ਕ੍ਰੈਸ਼ ਹੋਇਆ ਪਿਆ ਸੀ ।

 

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਭਾਰਤੀ ਹਵਾਈ ਸੈਨਾ ਦਾ ਮਿਗ 21 ਜਹਾਜ ਤੇ ਇਸ ਜਹਾਜ ਨੇ ਰਾਜਸਥਾਨ ਦੇ ਸੂਰਤਗੜ੍ਹ ਤੋਂ ਹਲਵਾਰਾ ਲਈ ਉਡਾਨ ਭਰੀ ਸੀ ਅਤੇ ਹਲਵਾਰਾ ਤੋਂ ਵਾਪਿਸ ਸੂਰਤਗੜ੍ਹ ਜਾ ਰਿਹਾ ਸੀ ਕਿ ਜਿਲਾ ਮੋਗਾ ਦੇ ਕਸਬਾ ਬਾਘਾਪੁਰਾਣਾ ਦੇ ਵਿੱਚ ਪੈਂਦੇ ਪਿੰਡ ਲੰਘਿਆਣਾ ਵਿੱਚ ਆ ਕੇ ਕ੍ਰੈਸ਼ ਹੋ ਗਿਆ । ਹਾਲਾਂਕਿ ਭਾਰਤੀ ਹਵਾਈ ਸੈਨਾ ਦੇ ਕਿਸੇ ਵੀ ਅਧਿਕਾਰੀ ਵਲੋਂ ਇਸ ਦੀ ਹਾਲੇ ਤੱਕ ਪੁਸ਼ਟੀ ਨਹੀਂ ਕੀਤੀ ਗਈ ਹੈ।

 

ਪਿੰਡ ਵਾਸੀਆਂ ਮੁਤਾਬਿਕ ਇਸ ਜਹਾਜ ਦੇ ਪਾਇਲਟ ਬਾਰੇ ਉਹਨਾਂ ਨੂੰ ਕੋਈ ਸੂਚਨਾ ਨਹੀਂ ਹੈ ਕਿ ਉਹ ਨਿਕਲ ਗਿਆ ਸੀ ਜਾਂ ਨਹੀਂ ।

error: Content is protected !!