ਓ ਭਾਈ ਓਏ ਪੁਲਿਸ ਰੋਟੀਆਂ ਵੀ ਪਕਾਉਂਦੀ ਹੈ, ਪੜ੍ਹੋ ਕਿਵੇਂ ਪਹੁੰਚਾ ਰਹੀਂ ਪੁਲਿਸ ਘਰ-ਘਰ ਰਾਸ਼ਨ

ਓ ਭਾਈ ਓਏ ਪੁਲਿਸ ਰੋਟੀਆਂ ਵੀ ਪਕਾਉਂਦੀ ਹੈ, ਪੜ੍ਹੋ ਕਿਵੇਂ ਪਹੁੰਚਾ ਰਹੀਂ ਪੁਲਿਸ ਘਰ-ਘਰ ਰਾਸ਼ਨ

ਮੁਕਤਸਰ (ਵੀਓਪੀ ਬਿਊਰੋ) – ਕੋਰੋਨਾ ਕਰਕੇ ਕਈ ਪਰਿਵਾਰਾਂ ਨੂੰ ਰਾਸ਼ਨ ਪਾਣੀ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵਿਚਾਲੇ ਪੰਜਾਬ ਸਰਕਾਰ ਤੇ ਡੀ.ਜੀ.ਪੀ ਪੰਜਾਬ ਵੱਲੋਂ ਪੰਜਾਬ ਅੰਦਰ ਲੋੜਵੰਦ ਪਰਿਵਾਰਾਂ ਨੂੰ ਘਰ-ਘਰ ਰਾਸ਼ਨ ਪਹੁੰਚਾਉਣ ਲਈ ਚਲਾਈ ਗਈ ਮੁਹਿੰਮ ਤਹਿਤ ਡੀ.ਸੁਡਰਵਿਲੀ ਆਈ.ਪੀ.ਐਸ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ  ਵੱਲੋਂ ਅਲੱਗ-ਅਲੱਗ ਪੁਲਿਸ ਟੀਮਾਂ ਤਿਆਰ ਕੀਤੀ ਗਈਆ ਹਨ।

ਇਨ੍ਹਾ ਪੁਲਿਸ ਟੀਮਾਂ ਵੱਲੋਂ ਹੈਲਪ ਲਾਇਨ ਨੰਬਰ ਜਰੀਏ ਜ਼ਰੂਰਤਮੰਦ ਪਰਿਵਾਰਾਂ ਦੇ ਘਰ-ਘਰ ਜਾ ਕੇ ਖਾਣਾ ਪੁਹੰਚਾਇਆ ਜਾ ਰਿਹਾ ਹੈ। ਐਸ.ਐਸ.ਪੀ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਕੋਰੋਨਾ ਵਾਇਰਸ ਬਿਮਾਰੀ ਦੌਰਾਨ ਜੋ ਲੋੜਵੰਦ ਪਰਿਵਾਰ ਖਾਣਾ ਬਣਾਉਣ ਅਤੇ ਰਾਸ਼ਨ ਲੈ ਤੋਂ ਅਸਮਰੱਥ ਹਨ ਉਨ੍ਹਾਂ ਲੋੜਵੰਦ ਪਰਿਵਾਰ ਲਈ ਜ਼ਿਲ੍ਹਾਂ ਪੁਲਿਸ ਵੱਲੋਂ ਘਰ-ਘਰ ਕੱਚਾ ਰਾਸ਼ਨ ਅਤੇ ਤਿਆਰ ਕੀਤਾ ਭੋਜਨ ਭੇਜਿਆ ਜਾ ਰਿਹਾ ਹੈ। ਐਸ.ਐਸ.ਪੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਰੋਨਾ ਵਾਇਰਸ ਬਿਮਾਰੀ ਤੋਂ ਲੜਨ ਲਈ ਆਪਾ ਸਾਰਿਆ ਨੂੰ ਜ਼ਰੂਰਤ ਮੰਦ ਪਰਿਵਾਰਾਂ ਦੀ ਮੱਦਦ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਕੋਈ ਲੋੜਵੰਦ ਪਰਿਵਾਰ ਭੁੱਖਾ ਨਾ ਰਹਿ ਸਕੇ।

ਐਸ.ਐਸ.ਪੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬਿਨ੍ਹਾਂ ਜ਼ਰੂਰਤ ਤੋਂ ਘਰ ਤੋਂ ਬਾਹਰ ਨਾ ਨਿਕਲੋਂ ਅਤੇ ਕੋਈ ਜ਼ਰੂਰੀ ਸਮਾਨ ਲੈਣ ਲਈ ਹੀ ਘਰ ਤੋਂ ਬਾਹਰ ਜਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਦਾ ਹੋਵੇ ਤਾਂ ਘਰ ਦਾ ਸਮਾਨ ਲੈ ਜਾਣ ਵੇਲੇ ਘਰ ਵਿੱਚੋਂ ਇੱਕ ਵਿਅਕਤੀ ਹੀ ਬਾਹਰ ਜਾਵੇ। ਉਨ੍ਹਾਂ ਕਿਹਾ ਕਿ ਮਾਸਕ ਦੀ ਵਰਤੋਂ ਜ਼ਰੂਰ ਕਰੋ ਅਤੇ ਬਿਨ੍ਹਾਂ ਕਿਸੇ ਜ਼ਰੂਰਤ ਤੋਂ ਪਬਲਿਕ ਥਾਂਵਾ ਨੂੰ ਨਾ ਛੂਹੋਂ ਅਤੇ ਆਪਣੇ ਹੱਥਾਂ ਨੂੰ ਸੈਨੇਟਾਇਜ਼ਰ ਨਾਲ ਸਾਫ਼ ਕਰਦੇ ਰਹੋ। ਉਨ੍ਹਾਂ ਕਿਹਾ ਕਿ ਜੇਕਰ ਤੁਹਾਡੇ ਨਜ਼ਦੀਕ ਕੋਈ ਲੋੜਵੰਦ ਪਰਿਵਾਰ ਹੈ ਜਾਂ ਜੇਕਰ ਕਿਸੇ ਲੋੜਵੰਦ ਪਰਿਵਾਰ ਨੂੰ ਕੱਚਾ ਰਾਸ਼ਨ ਜਾਂ ਪੱਕਿਆ ਭੋਜਨ ਚਾਹੀਦਾ ਹੈ ਤਾਂ ਤੁਸੀ ਸਾਡੇ ਹੈਲ਼ਪ ਲਾਇਨ ਨੰਬਰ 112,181 ਤੇ ਫੋਨ ਕਰ ਸਕਦੇ ਹੋ। ਤੁਹਾਡੇ ਘਰ ਵਿੱਚ ਹੀ ਰਾਸ਼ਨ ਪਹੁੰਚਾਇਆ ਜਾਵੇਗਾ।

error: Content is protected !!