ਡੇਡ ਲੱਖ ਰਿਸ਼ਵਤ ਲੈ ਕੇ ਵੀ ਨਹੀਂ ਭਰਿਆ ਢਿੱਡ, ਮੰਗੀ ਹੋਰ ਰਿਸ਼ਵਤ ਚੜੇ ਵਿਜੀਲੈਂਸ ਹੱਥੇ

ਡੇਡ ਲੱਖ ਰਿਸ਼ਵਤ ਲੈ ਕੇ ਵੀ ਨਹੀਂ ਭਰਿਆ ਢਿੱਡ, ਮੰਗੀ ਹੋਰ ਰਿਸ਼ਵਤ ਚੜੇ ਵਿਜੀਲੈਂਸ ਹੱਥੇ

ਸੁਨਾਮ (ਵੀਓਪੀ ਬਿਊਰੋ) ਕੁਝ ਸਰਕਾਰੀ ਅਧਿਕਾਰੀਆਂ ਨੂੰ ਰਿਸ਼ਵਤ ਦੀ ਇਹੀ ਜਿਹੀ ਭੁੱਖ ਪੈ ਚੁੱਕੀ ਹੈ ਕੀ ਇਹ ਲੱਖਾਂ ਰੁਪਏ ਰਿਸ਼ਵਤ ਖਾ ਕੇ ਵੀ ਹੋਰ ਰਿਸ਼ਵਤ ਦੀ ਮੰਗ ਕਰਨ ਲੱਗ ਪੈਂਦੇ ਨੇ | ਅਜਿਹਾ ਹੀ ਇੱਕ ਮਾਮਲਾ ਜਿਲਾ ਸੰਗਰੂਰ ਦੇ ਸੁਨਾਮ ਵਿੱਚ ਦੇਖਣ ਨੂੰ ਮਿਲਿਆ ਜਿਥੇ ਐਫਸੀਆਈ ਦੇ ਇੱਕ ਅਧਿਕਾਰੀ ਨੂੰ ਵਿਜੀਲੈਂਸ ਨੇ ਰਿਸ਼ਵਤ ਦੇ ਦੋਸ਼ ਵਿੱਚ ਰੰਗੇ ਹੱਥੀਂ ਕਾਬੂ ਕੀਤਾ ਸੀ ।

ਸ਼ਿਕਾਇਤਕਰਤਾ ਸਿਕੰਦਰਜੀਤ ਸਿੰਘ ਜਿਸ ਦਾ ਇੱਕ ਸ਼ੈਲਰ ਹੈ ਕੋਲੋਂ ਸੁਨਾਮ ਸਥਿਤ ਪੰਜ ਅਧਿਕਾਰੀਆਂ ਨੇ ਜੀਰੀ ਦੀ ਕਵਾਲਿਟੀ ਸਹੀ ਤੇ ਭਾਰ ਘੱਟ ਹੋਣ ਦਾ ਕਹਿ ਕੇ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਸੀ | ਜਿਸ ਦੇ ਚਲਦੇ ਉਸ ਨੇ ਇਹਨਾਂ ਨੂੰ ਡੇਡ ਲੱਖ ਦੀ ਰਿਸ਼ਵਤ ਦਿੱਤੀ ਵੀ ਗਈ ਸੀ | ਪਰ ਬਾਵਜੂਦ ਇਸ ਦੇ ਉਹਨਾਂ ਨੇ ਹੋਰ ਰਿਸ਼ਵਤ ਦੀ ਮੰਗ ਕੀਤੀ ਗਈ | ਜਿਸ ਤੋਂ ਬਾਅਦ ਉਹਨਾਂ ਨੇ ਇਸ ਦੀ ਸ਼ਿਕਾਇਤ ਵਿਜੀਲੈਂਸ ਨੂੰ ਕੀਤੀ ਅਤੇ ਵਿਜੀਲੈਂਸ ਨੇ ਟ੍ਰੇਪ ਲਗਾ ਕੇ ਅਸਿਸਟੈਂਟ ਮੈਨੇਜਰ ਨੂੰ ਗਿਰਫਤਾਰ ਕੀਤਾ |

ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਡੀ ਐਸ ਪੀ ਵਿਜੀਲੈਂਸ ਸਤਨਾਮ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਸਿਕੰਦਰਜੀਤ ਸਿੰਘ ਕੋਲੋਂ ਇਹ ਅਧਿਕਾਰੀ ਕਵਾਲਿਟੀ ਮਾੜੀ ਹੋਣ ਅਤੇ ਗੱਡੀਆਂ ਦੇ ਵਜਨ ਘੱਟ ਹੋਣ ਦੇ ਬਦਲੇ ਰਿਸ਼ਵਤ ਦੀ ਮੰਗ ਕਰਦੇ ਸਨ ਤੇ ਉਹਨਾਂ ਨੇ 50 ਗੱਡੀਆਂ ਦੇ ਬਦਲੇ ਇਸ ਕੋਲੋਂ ਡੇਡ ਲੱਖ ਰੁਪੇ ਦੇ ਰਿਸ਼ਵਤ ਲੈ ਲਈ ਸੀ ਤੇ ਬਕਾਇਆ 58 ਹਜ਼ਾਰ ਰੁਪੇ ਦੀ ਰਿਸ਼ਵਤ ਮੰਗ ਕੀਤੀ ਸੀ | ਜਿਸ ਤੋਂ ਬਾਅਦ ਓਮ ਪਰਕਾਸ਼ ਟੀ ਏ ਨੇ ਆਪਣੇ ਤੇ ਬਾਕੀ ਦੋਸ਼ੀਆਂ ਦੇ ਲਈ 58 ਹਜ਼ਾਰ ਰੁਪੇ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਉਸ ਦੇ ਸਾਥੀ ਅਮਿਤ ਕੁਮਾਰ ਸਣੇ ਗਿਰਫਤਾਰ ਕੀਤਾ ਹੈ | ਇਹਨਾਂ ਦੇ ਬਾਕੀ ਸਾਥੀਆਂ ਦੀ ਗਿਰਫਤਾਰੀ ਹਾਲੇ ਬਾਕੀ ਹੈ |

error: Content is protected !!