ਨਿਹੰਗ ਸਿੰਘ ਨੇ ਹੀ ਨਿਹੰਗ ਸਿੰਘ ਦੇ ਸਿਰ ‘ਚ ਦਾਤਰ ਮਾਰ ਕੇ ਕੀਤਾ ਕਤਲ, ਕਤਲ ਦੀ ਵਜ੍ਹਾ ਜਾਣ ਹੋ ਜਾਓਗੇ ਹੈਰਾਨ   

ਨਿਹੰਗ ਸਿੰਘ ਨੇ ਹੀ ਨਿਹੰਗ ਸਿੰਘ ਦੇ ਸਿਰ ‘ਚ ਦਾਤਰ ਮਾਰ ਕੇ ਕੀਤਾ ਕਤਲ, ਕਤਲ ਦੀ ਵਜ੍ਹਾ ਜਾਣ ਹੋ ਜਾਓਗੇ ਹੈਰਾਨ

ਤਰਨਤਾਰਨ (ਵੀਓਪੀ ਬਿਊਰੋ) ਬੀਤੀ ਰਾਤ ਦੋ ਨਿਹੰਗਾਂ ਸਿੰਘਾਂ ਵਿੱਚ ਆਪਸੀ ਤਕਰਾਰ ਹੋਣ ਤੋਂ ਬਾਅਦ ਇੱਕ ਨਿਹੰਗ ਸਿੰਘ ਵਲੋਂ ਦੂਜੇ ਨਿਹੰਗ ਸਿੰਘ ਨੂੰ ਤੇਜ਼ ਧਾਰ ਹਥਿਆਰਾਂ ਨਾਲ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ | ਦੱਸ ਦੇਈਏ ਇਨ੍ਹਾਂ ਦੋਵਾਂ ਵਿਚ ਰੰਜਿਸ਼ ਵਜ੍ਹਾ ਇਹ ਹੈ ਕਿ ਕਰਮਜੀਤ ਸਿੰਘ ਅਤੇ ਸੁਰਜੀਤ ਸਿੰਘ ਦੋਵੇਂ ਘੋੜ ਸਵਾਰੀ ਕਰਦੇ ਸਨ ਅਤੇ ਸੁਰਜੀਤ ਸਿੰਘ ਹਮੇਸ਼ਾਂ ਹੀ ਕਰਮਜੀਤ ਸਿੰਘ ਤੋਂ ਉਸ ਦਾ ਘੋੜਾ ਮੰਗਦਾ ਰਹਿੰਦਾ ਸੀ | ਜਿਸ ਗੱਲ ਨੂੰ ਲੈ ਕੇ ਉਸ ਨੇ ਆਪਣੇ ਦਿਲ ਵਿਚ ਇਹ ਰੰਜਿਸ਼ ਰੱਖੀ ਅਤੇ ਇਸੇ ਰੰਜਿਸ਼ ਨੂੰ ਲੈ ਕੇ ਹੀ ਉਹ ਸਣੇ ਕਰਮਜੀਤ ਸਿੰਘ ਦਾ ਕਤਲ ਕਰ ਦਿੱਤਾ |

ਇਸ ਸੰਬੰਧੀ ਜਾਣਕਾਰੀ ਦਿੰਦੇ ਸਬ ਡਵੀਜ਼ਨ ਭਿੱਖੀਵਿੰਡ ਦੇ ਡੀ ਐੱਸ ਪੀ ਰਾਜਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦਰਜ ਕਰਵਾਏ ਆਪਣੇ ਬਿਆਨਾਂ ਵਿਚ ਸੁਰਿੰਦਰ ਸਿੰਘ ਸਪੁੱਤਰ ਵੀਰ ਸਿੰਘ ਵਾਸੀ ਜਲੰਧਰ ਨੇ ਦੱਸਿਆ ਕਿ ਉਸ ਦਾ ਲੜਕਾ ਕਰਮਜੀਤ ਸਿੰਘ ਜੋ ਕਿ ਤਰਨਾ ਦਲ ਵਿੱਚ ਛੋਟੇ ਹੁੰਦੇ ਤੋਂ ਹੀ ਦੇ ਦਿੱਤਾ ਗਿਆ ਸੀ ਅਤੇ ਬੀਤੀ ਰਾਤ ਉਹ ਗੁਰਵਿੰਦਰ ਸਿੰਘ ਪੁੱਤਰ ਰੇਸ਼ਮ ਸਿੰਘ ਦੇ ਘਰ ਪਿੰਡ ਸੂਰਵਿੰਡ ਭੈਣੀ ਆਇਆ ਹੋਇਆ ਸੀ | ਜਿਥੇ ਕਿ ਪੂਰਾ ਤਰਨਾ ਦਲ ਵੀ ਆਇਆ ਹੋਇਆ ਸੀ ਤਾਂ ਇਸ ਦੌਰਾਨ ਕਰਮਜੀਤ ਸਿੰਘ ਸਵੇਰ ਵੇਲੇ ਆਪਣੇ ਸਿਰ ਵਿੱਚ ਕੰਘਾ ਕਰ ਰਿਹਾ ਸੀ ਤਾਂ ਇੰਨੇ ਨੂੰ ਉਸੇ ਹੀ ਦਲ ਦੇ ਨਿਹੰਗ  ਸੁਰਜੀਤ ਸਿੰਘ ਪੁੱਤਰ ਮਹਿਤਾਬ ਸਿੰਘ ਨੇ ਉਸਦੇ ਸਿਰ ਵਿੱਚ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਦਿੱਤਾ ਜਿਸ ਕਾਰਣ ਕਰਮਜੀਤ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ | ਜਖਮੀ ਕਰਮਜੀਤ ਨੂੰ ਅੰਮ੍ਰਿਤਸਰ ਦੇ ਕਿਸੇ ਪ੍ਰਾਈਵੇਟ ਹਸਪਤਾਲ ਲੈ ਜਾਇਆ ਗਿਆ, ਜਿੱਥੇ ਜ਼ੇਰੇ ਇਲਾਜ ਉਸ ਦੀ ਮੌਤ ਹੋ ਗਈ |

ਉਧਰ ਇਸ ਸੰਬੰਧੀ ਡੀ ਐੱਸ ਪੀ ਭਿੱਖੀਵਿੰਡ ਨੇ ਕਿਹਾ ਕਿ ਉਕਤ ਮੁਦੱਈ ਦੇ ਬਿਆਨਾਂ ਤੇ ਸੁਰਜੀਤ ਸਿੰਘ ਦੇ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਉਕਤ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ |

Leave a Reply

Your email address will not be published. Required fields are marked *

error: Content is protected !!