Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2021
May
25
ਕਾਂਗਰਸ ਦੇ ਹੀ ਵਿਧਾਇਕ ਕੈਪਟਨ ਦੀ ਨਿਗਰਾਨੀ ਹੇਠ ਚੋਣ ਲੜਨ ਤੋਂ ਮੂੰਹ ਮੋੜਨ ਲੱਗੇ
jalandhar
Politics
Punjab
ਕਾਂਗਰਸ ਦੇ ਹੀ ਵਿਧਾਇਕ ਕੈਪਟਨ ਦੀ ਨਿਗਰਾਨੀ ਹੇਠ ਚੋਣ ਲੜਨ ਤੋਂ ਮੂੰਹ ਮੋੜਨ ਲੱਗੇ
May 25, 2021
Voice of Punjab
ਚੰਡੀਗੜ੍ਹ(ਵੀਓਪੀ) ਪੰਜਾਬ ਕਾਂਗਰਸ ਵਿਚ ਘਮਸਾਣ ਲਗਾਤਾਰ ਜਾਰੀ ਹੈ। ਨਵਜੋਤ ਸਿੱਧੂ ਤੋਂ ਬਾਅਦ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਵੀ ਸਿਆਸੀ ਤੰਜ ਕੱਸਣੇ ਸ਼ੁਰੂ ਕਰ ਦਿੱਤੇ ਹਨ। ਪਰਗਟ ਸਿੰਘ ਨੇ ਤਾਂ ਇੱਥੇ ਤਕ ਕਹਿ ਦਿੱਤਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਦੀ ਨਿਗਰਾਨੀ ਹੇਠ ਚੋਣਾਂ ਲੜੀਆਂ ਤਾਂ ਕਾਗਰਸ ਦਾ ਭਾਰੀ ਨੁਕਸਾਨ ਹੋਵੇਗਾ। ਪਰਗਟ ਦੇ ਇਸ ਬਿਆਨ ਨੂੰ ਲੈ ਕੇ ਹੁਣ ਸਿਆਸੀ ਹਲਕਿਆਂ ਵਿਚ ਇਹ ਚਰਚਾ ਛਿੜੀ ਹੈ ਕਿ ਜੇਕਰ ਕੈਪਟਨ ਨਹੀਂ ਤਾਂ ਫਿਰ ਕੌਣ? ਉਹਨਾਂ ਦਾ ਕਹਿਣਾ ਹੈ ਕਿ ਮੈਂ ਵਾਰ-ਵਾਰ ਇਸ ਗੱਲ ਉਪਰ ਕਾਂਗਰਸੀਆਂ ਦਾ ਧਿਆਨ ਲਿਆਉਣਾ ਚਾਹੁੰਦਾ ਹਾਂ।
ਪਰਗਟ ਸਿੰਘ ਕੈਬਨਿਟ ਨੇ ਆਪਣੀ ਰਿਹਾਇਸ਼ ਉਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸੁਖਜਿੰਦਰ ਸਿੰਘ ਰੰਧਾਵਾ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਚੰਨੀ ਦੇ ਮੀ-ਟੂ ਵਿਵਾਦ ਬਾਰੇ ਕਿਹਾ ਕਿ ਦੋ ਸਾਲ ਬਾਅਦ, ਬਿਨਾਂ ਕਿਸੇ ਸ਼ਿਕਾਇਤ ਦੇ ਇਸ ਮਾਮਲੇ ਨੂੰ ਚੁੱਕਣਾ ਮੰਦਭਾਗਾ ਹੈ। ਮੁੱਖ ਮੰਤਰੀ ਦਫਤਰ ਅਤੇ ਮਹਿਲਾ ਕਮਿਸ਼ਨ ਇਸ ਮਾਮਲੇ ਨੂੰ ਉਛਾਲ ਕੇ ਇਕ ਔਰਤ ਦਾ ਟਰਾਇਲ ਕਰ ਰਹੇ ਹਨ ਜੋ ਸ਼ਰਮਨਾਕ ਹੈ।

ਪ੍ਰਗਟ ਸਿੰਘ ਨੇ ਕਿਹਾ ਕਿ ਮੈਂ ਹਾਈ ਕਮਾਂਡ ਦੇ ਬਹੁਤਾ ਨੇੜੇ ਨਹੀਂ ਹਾਂ। ਨਾ ਤਾਂ ਮੈਂ ਉਥੇ ਕਿਸੇ ਨੂੰ ਮਿਲਿਆ ਅਤੇ ਨਾ ਹੀ ਕਿਸੇ ਨਾਲ ਸੰਪਰਕ ਕੀਤਾ। ਮੌਜੂਦਾ ਵਿਵਾਦ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਭੂਮਿਕਾ ਬਾਰੇ ਉਨ੍ਹਾਂ ਕਿਹਾ ਕਿ ਸਰਕਾਰ, ਵਿਧਾਇਕ ਅਤੇ ਪਾਰਟੀ ਦਰਮਿਆਨ ਤਾਲਮੇਲ ਬਣਾਈ ਰੱਖਣਾ ਚਾਹੀਦਾ ਹੈ, ਜਿਸ ਨੂੰ ਜਾਖੜ ਵਧੀਆ ਢੰਗ ਨਾਲ ਨਿਭਾਅ ਰਹੇ ਹਨ।
ਜਾਖੜ ਨੇ ਸੰਤੁਲਨ ਬਣਾਇਆ ਹੋਇਆ ਹੈ, ਪਰ ਉਹ ਅੰਦਰਖਾਤੇ ਸਭ ਕੁਝ ਜਾਣਦੇ ਹਨ। ਸੁਨੀਲ ਜਾਖੜ ਦਾ ਇਹ ਬਿਆਨ ਕਿ ਮੁੱਖ ਮੰਤਰੀ ਦੇ ਸਲਾਹਕਾਰ ਸੰਦੀਪ ਸੰਧੂ ਨੇ ਪ੍ਰਗਟ ਨੂੰ ਕੋਈ ਫੋਨ ਨਹੀਂ ਕੀਤਾ, ਪਰ ਉਨ੍ਹਾਂ ਨੇ ਕਿਹਾ, “ਮੈਂ ਝੂਠ ਨਹੀਂ ਬੋਲਦਾ ਅਤੇ ਖੋਖਲੇ ਪ੍ਰਸਿੱਧੀ ਵਿੱਚ ਨਹੀਂ ਪੈਂਦਾ।” ਪ੍ਰਧਾਨ ਜੀ, ਉਹ ਕਿਸ ਐਂਗਲ ਨਾਲ ਇਹ ਗੱਲ ਆਖ ਰਹੇ ਹਨ, ਇਹ ਸਿਰਫ ਉਨ੍ਹਾਂ ਨੂੰ ਪਤਾ ਹੋਵੇਗਾ। ਪਰ ਕੀ ਅੱਜ ਤੱਕ ਸੀਐਮਓ ਵੱਲੋਂ ਕੋਈ ਖੰਡਨ ਕੀਤਾ ਗਿਆ ਹੈ? ਸੰਦੀਪ ਸੰਧੂ ਤੋਂ ਕੋਈ ਖੰਡਨ ਆਇਆ? ਮੈਂ ਹਮੇਸ਼ਾਂ ਸਹੀ ਗੱਲ ਕਹਿੰਦਾ ਹਾਂ ਅਤੇ ਅੱਜ ਤਕ ਮੈਂ ਬਿਆਨ ਦੇ ਕੇ ਕਦੇ ਪਿੱਛੇ ਨਹੀਂ ਹਟਿਆ।
Post navigation
ਸਿੱਧੂ ਪਰਿਵਾਰ ਨੂੰ ਆਇਆ ਕਿਸਾਨਾਂ ਦਾ ਹੇਜ, ਧੀ ਨੇ ਘਰ ਦੀ ਛੱਤ ‘ਤੇ ਲਹਿਰਾਇਆ ਕਾਲ਼ਾ ਝੰਡਾ
26 ਮਈ ਨੂੰ ਬੰਦ ਹੋਣਗੇ ਫੇਸਬੁੱਕ, ਇੰਸਟਾਗ੍ਰਾਮ ਤੇ ਟਵਿੱਟਰ! ਜਾਣੋਂ ਕੀ ਹੈ ਵਜ੍ਹਾ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us