ਕਾਂਗਰਸ ਦੇ ਹੀ ਵਿਧਾਇਕ ਕੈਪਟਨ ਦੀ ਨਿਗਰਾਨੀ ਹੇਠ ਚੋਣ ਲੜਨ ਤੋਂ ਮੂੰਹ ਮੋੜਨ ਲੱਗੇ

ਚੰਡੀਗੜ੍ਹ(ਵੀਓਪੀ) ਪੰਜਾਬ ਕਾਂਗਰਸ ਵਿਚ ਘਮਸਾਣ ਲਗਾਤਾਰ ਜਾਰੀ ਹੈ। ਨਵਜੋਤ ਸਿੱਧੂ ਤੋਂ ਬਾਅਦ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਵੀ ਸਿਆਸੀ ਤੰਜ ਕੱਸਣੇ ਸ਼ੁਰੂ ਕਰ ਦਿੱਤੇ ਹਨ। ਪਰਗਟ ਸਿੰਘ ਨੇ ਤਾਂ ਇੱਥੇ ਤਕ ਕਹਿ ਦਿੱਤਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਦੀ ਨਿਗਰਾਨੀ ਹੇਠ ਚੋਣਾਂ ਲੜੀਆਂ ਤਾਂ ਕਾਗਰਸ ਦਾ ਭਾਰੀ ਨੁਕਸਾਨ ਹੋਵੇਗਾ। ਪਰਗਟ ਦੇ ਇਸ ਬਿਆਨ ਨੂੰ ਲੈ ਕੇ ਹੁਣ ਸਿਆਸੀ ਹਲਕਿਆਂ ਵਿਚ ਇਹ ਚਰਚਾ ਛਿੜੀ ਹੈ ਕਿ ਜੇਕਰ ਕੈਪਟਨ ਨਹੀਂ ਤਾਂ ਫਿਰ ਕੌਣ? ਉਹਨਾਂ ਦਾ ਕਹਿਣਾ ਹੈ ਕਿ ਮੈਂ ਵਾਰ-ਵਾਰ ਇਸ ਗੱਲ ਉਪਰ ਕਾਂਗਰਸੀਆਂ ਦਾ ਧਿਆਨ ਲਿਆਉਣਾ ਚਾਹੁੰਦਾ ਹਾਂ।

ਪਰਗਟ ਸਿੰਘ ਕੈਬਨਿਟ ਨੇ ਆਪਣੀ ਰਿਹਾਇਸ਼ ਉਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸੁਖਜਿੰਦਰ ਸਿੰਘ ਰੰਧਾਵਾ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਚੰਨੀ ਦੇ ਮੀ-ਟੂ ਵਿਵਾਦ ਬਾਰੇ ਕਿਹਾ ਕਿ ਦੋ ਸਾਲ ਬਾਅਦ, ਬਿਨਾਂ ਕਿਸੇ ਸ਼ਿਕਾਇਤ ਦੇ ਇਸ ਮਾਮਲੇ ਨੂੰ ਚੁੱਕਣਾ ਮੰਦਭਾਗਾ ਹੈ। ਮੁੱਖ ਮੰਤਰੀ ਦਫਤਰ ਅਤੇ ਮਹਿਲਾ ਕਮਿਸ਼ਨ ਇਸ ਮਾਮਲੇ ਨੂੰ ਉਛਾਲ ਕੇ ਇਕ ਔਰਤ ਦਾ ਟਰਾਇਲ ਕਰ ਰਹੇ ਹਨ ਜੋ ਸ਼ਰਮਨਾਕ ਹੈ।

ਪ੍ਰਗਟ ਸਿੰਘ ਨੇ ਕਿਹਾ ਕਿ  ਮੈਂ ਹਾਈ ਕਮਾਂਡ ਦੇ ਬਹੁਤਾ ਨੇੜੇ ਨਹੀਂ ਹਾਂ। ਨਾ ਤਾਂ ਮੈਂ ਉਥੇ ਕਿਸੇ ਨੂੰ ਮਿਲਿਆ ਅਤੇ ਨਾ ਹੀ ਕਿਸੇ ਨਾਲ ਸੰਪਰਕ ਕੀਤਾ। ਮੌਜੂਦਾ ਵਿਵਾਦ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਭੂਮਿਕਾ ਬਾਰੇ ਉਨ੍ਹਾਂ ਕਿਹਾ ਕਿ ਸਰਕਾਰ, ਵਿਧਾਇਕ ਅਤੇ ਪਾਰਟੀ ਦਰਮਿਆਨ ਤਾਲਮੇਲ ਬਣਾਈ ਰੱਖਣਾ ਚਾਹੀਦਾ ਹੈ, ਜਿਸ ਨੂੰ ਜਾਖੜ ਵਧੀਆ ਢੰਗ ਨਾਲ ਨਿਭਾਅ ਰਹੇ ਹਨ।

ਜਾਖੜ ਨੇ ਸੰਤੁਲਨ ਬਣਾਇਆ ਹੋਇਆ ਹੈ, ਪਰ ਉਹ ਅੰਦਰਖਾਤੇ ਸਭ ਕੁਝ ਜਾਣਦੇ ਹਨ।  ਸੁਨੀਲ ਜਾਖੜ ਦਾ ਇਹ ਬਿਆਨ ਕਿ ਮੁੱਖ ਮੰਤਰੀ ਦੇ ਸਲਾਹਕਾਰ ਸੰਦੀਪ ਸੰਧੂ ਨੇ ਪ੍ਰਗਟ ਨੂੰ ਕੋਈ ਫੋਨ ਨਹੀਂ ਕੀਤਾ, ਪਰ ਉਨ੍ਹਾਂ ਨੇ ਕਿਹਾ, “ਮੈਂ ਝੂਠ ਨਹੀਂ ਬੋਲਦਾ ਅਤੇ ਖੋਖਲੇ ਪ੍ਰਸਿੱਧੀ ਵਿੱਚ ਨਹੀਂ ਪੈਂਦਾ।” ਪ੍ਰਧਾਨ ਜੀ, ਉਹ ਕਿਸ ਐਂਗਲ ਨਾਲ ਇਹ ਗੱਲ ਆਖ ਰਹੇ ਹਨ, ਇਹ ਸਿਰਫ ਉਨ੍ਹਾਂ ਨੂੰ ਪਤਾ ਹੋਵੇਗਾ। ਪਰ ਕੀ ਅੱਜ ਤੱਕ ਸੀਐਮਓ ਵੱਲੋਂ ਕੋਈ ਖੰਡਨ ਕੀਤਾ ਗਿਆ ਹੈ? ਸੰਦੀਪ ਸੰਧੂ ਤੋਂ ਕੋਈ ਖੰਡਨ ਆਇਆ? ਮੈਂ ਹਮੇਸ਼ਾਂ ਸਹੀ ਗੱਲ ਕਹਿੰਦਾ ਹਾਂ ਅਤੇ ਅੱਜ ਤਕ ਮੈਂ ਬਿਆਨ ਦੇ ਕੇ ਕਦੇ ਪਿੱਛੇ ਨਹੀਂ ਹਟਿਆ।

error: Content is protected !!