ਸਿੱਧੂ ਪਰਿਵਾਰ ਨੂੰ ਆਇਆ ਕਿਸਾਨਾਂ ਦਾ ਹੇਜ, ਧੀ ਨੇ ਘਰ ਦੀ ਛੱਤ ‘ਤੇ ਲਹਿਰਾਇਆ ਕਾਲ਼ਾ ਝੰਡਾ

ਸਿੱਧੂ ਪਰਿਵਾਰ ਨੂੰ ਆਇਆ ਕਿਸਾਨਾਂ ਦਾ ਹੇਜ, ਧੀ ਨੇ ਘਰ ਦੀ ਛੱਤ ‘ਤੇ ਲਹਿਰਾਇਆ ਕਾਲ਼ਾ ਝੰਡਾ

ਅੰਮ੍ਰਿਤਸਰ (ਵੀਓਪੀ ਬਿਊਰੋ) – ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਦੀ ਬੇਟੀ ਰਾਬਿਆ ਸਿੱਧੂ ਨੇ ਅੰਮ੍ਰਿਤਸਰ ‘ਚ ਆਪਣੇ ਘਰ ਦੀ ਛੱਤ ‘ਤੇ ਖੇਤੀ ਕਾਨੂੰਨਾਂ ਖਿਲਾਫ ਤੇ ਕਿਸਾਨਾਂ ਦੇ ਸਮਰਥਨ ‘ਚ ਕਾਲਾ ਝੰਡਾ ਲਹਿਰਾਇਆ ਹੈ। ਨਵਜੋਤ ਸਿੱਧੂ ਪਟਿਆਲਾ ‘ਚ ਵੀ ਆਪਣੇ ਘਰ ਦੀ ਛੱਤ ‘ਤੇ ਕਾਲਾ ਝੰਡਾ ਲਹਿਰਾਉਣਗੇ। ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਨਵਜੋਤ ਸਿੰਘ ਸਿੱਧੂ ਇਕ ਵਾਰ ਮੈਦਾਨ ‘ਚ ਆ ਡਟੇ ਹਨ। ਪਹਿਲਾਂ ਉਨ੍ਹਾਂ ਬੇਅਦਬੀ ਮਾਮਲੇ ‘ਚ ਆਪਣੀ ਹੀ ਸਰਕਾਰ ਨੂੰ ਘੇਰਿਆ। ਹੁਣ ਨਵਜੋਤ ਸਿੱਧੂ ਦੀ ਧੀ ਰਾਬਿਆ ਨੇ ਕਿਸਾਨਾਂ ਦੇ ਹੱਕ ‘ਚ ਸਮਰਥਨ ਦਿੱਤਾ ਹੈ। ਕਿਸਾਨਾਂ ਨੇ 26 ਮਈ ਨੂੰ ਕਾਲਾ ਦਿਵਸ ਮਨਾਉਣ ਦਾ ਐਲਾਨ ਕੀਤਾ ਹੋਇਆ ਹੈ ਤੇ ਸਿੱਧੂ ਪਰਿਵਾਰ ਨੇ ਇਕ ਦਿਨ ਪਹਿਲਾਂ ਹੀ ਕਾਲਾ ਝੰਡਾ ਲਾਕੇ ਕਿਸਾਨਾਂ ਨੂੰ ਸਮਰਥਨ ਦਿੱਤਾ ਹੈ। ਇਨੀਂ ਦਿਨੀਂ ਨਵਜੋਤ ਸਿੱਧੂ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਹੋ ਗਏ ਹਨ।

error: Content is protected !!