ਜਲੰਧਰ ਦੀ ਮਲਿਕ ਮੈਡੀਕਲ ਏਜੰਸੀ ਤੋਂ ਨਸ਼ੀਲੀਆਂ ਗੋਲ਼ੀਆਂ  ਹੋਈਆਂ ਬਰਾਮਦ, ਪੁਲਿਸ ਨੇ ਮਾਲਕ ਕੀਤਾ ਗ੍ਰਿਫ਼ਤਾਰ

ਜਲੰਧਰ ਦੀ ਮਲਿਕ ਮੈਡੀਕਲ ਏਜੰਸੀ ਤੋਂ ਨਸ਼ੀਲੀਆਂ ਗੋਲ਼ੀਆਂ  ਹੋਈਆਂ ਬਰਾਮਦ, ਪੁਲਿਸ ਨੇ ਮਾਲਕ ਕੀਤਾ ਗ੍ਰਿਫ਼ਤਾਰ

ਜਲੰਧਰ (ਵੀਓਪੀ) – ਇਸ ਸਮੇਂ ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਅੱਜ ਪੁਲਿਸ ਤੇ ਡਰੱਗ ਇਸਪੈਕਟਰ ਵਲੋਂ ਜਲੰਧਰ ਦੀ ਵੱਡੀ ਦਿਲਕੁਸ਼ਾ ਮਾਰਕਿਟ ਵਿਚ ਰੇਡ ਮਾਰੀ ਹੈ। ਰੇਡ ਦੁਰਾਨ ਮਲਿਕ ਮੈਡੀਸਨ ਏਜੰਸੀ ਵਾਲਿਆ ਕੋਲੋਂ ਭਾਰੀ ਮਾਤਰਾ ਵਿਚ ਨਸ਼ੀਲੀਆਂ ਦਵਾਈਆਂ ਕਾਬੂ ਕੀਤੀਆਂ ਗਈਆਂ ਹਨ।

ਜਾਣਕਾਰੀ ਅਨੁਸਾਰ ਸਿਹਤ ਵਿਭਾਗ ਦੁਆਰਾ ਬੀਤੇ ਦਿਨ ਸਈਪੁਰ ਏਰਿਆ ਵਿਚ ਏ.ਆਰ ਮੈਡੀਕਲ ਉੱਤੇ ਵੀ ਰੇਡ ਮਾਰੀ ਸੀ, ਜਿੱਥੋਂ ਨਸ਼ੀਲੀਆਂ ਦਵਾਈਆਂ ਬਰਾਮਦ ਹੋਈਆਂ ਸਨ। ਜਦੋਂ ਮੈਡੀਕਲ ਮਾਲਕ ਨੂੰ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਇਹ ਦਵਾਈਆਂ ਉਹ ਦਿਲਕੁਸ਼ਾ ਮਾਰਕਿਟ ਵਿਚ ਸਥਿਤ ਮਲਿਕ ਮੈਡੀਕਲ ਏਜੰਸੀ ਤੋਂ ਖਰੀਦੀਆਂ ਹਨ। ਇਸ ਗੱਲ ਦੀ ਜਾਣਕਾਰੀ ਮਿਲਦੇ ਹੀ ਸਿਹਤ ਵਿਭਾਗ ਦੀ ਡਰੱਗ ਇਸਪੈਕਟਰ ਅਨੁਪਮਾ ਕਾਲੀਆ, ਅਸਿਸਟੈਂਟ ਡੀਲਿੰਗ ਨਿਦੇਸ਼ ਕੁਮਾਰ ਤੇ ਕਮਿਸ਼ਨਰੇਟ ਦੇ ਥਾਣਾ ਨੰਬਰ 3 ਤੇ 4 ਦੀ ਪੁਲਿਸ ਨੇ ਜੁਆਇੰਟ ਰੇਡ ਕੀਤੀ ਤਾਂ ਮਲਿਕ ਮੈਡੀਕਲ ਏਜੰਸੀ ਵਾਲਿਆ ਕੋਲੋਂ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਗਈਆਂ।

ਪੁਲਿਸ ਵਲੋਂ ਦਵਾਈਆਂ ਦੀ ਗਿਣਤੀ ਕੀਤੀ ਜਾ ਰਹੀ ਹੈ ਤੇ ਮੈਡੀਕਲ ਦੇ ਮਾਲਕ ਮਾਲਿਕ ਵਰੁਣ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।

error: Content is protected !!