ਜਲੰਧਰ ਦੀ ਅਲਫ਼ਾ ਮਹਿੰਦਰੂ ਫਾਊਂਡੇਸ਼ਨ ਨੇ ਲਾਇਆ ਕੋਰੋਨਾ ਦੀ ਦੂਜੀ ਡੋਜ਼ ਦਾ ਕੈਂਪ, ਬਹੁਤ ਸਾਰੇ ਲੋਕਾਂ ਨੇ ਲਗਵਾਈ ਵੈਕਸੀਨ

ਜਲੰਧਰ ਦੀ ਅਲਫ਼ਾ ਮਹਿੰਦਰੂ ਫਾਊਂਡੇਸ਼ਨ ਨੇ ਲਾਇਆ ਕੋਰੋਨਾ ਦੀ ਦੂਜੀ ਡੋਜ਼ ਦਾ ਕੈਂਪ, ਬਹੁਤ ਸਾਰੇ ਲੋਕਾਂ ਨੇ ਲਗਵਾਈ ਵੈਕਸੀਨ

ਜਲੰਧਰ (ਵੀਓਪੀ ਬਿਊਰੋ) – ਜਲੰਧਰ ਵਿਚ ਕੋਰੋਨਾ ਲੋਕਾਂ ਨੂੰ ਤੋਂ ਬਚਾਉਣ ਲਈ ਜਿੱਥੇ ਸਿਹਤ ਪ੍ਰਸਾਸ਼ਨ ਪੂਰੀ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਅ ਰਿਹਾ ਹੈ ਉੱਥੇ ਹੀ ਕੁਝ ਸਮਾਜਿਕ ਭਲਾਈ ਲਈ ਬਣੀਆਂ ਸੰਸਥਾਵਾਂ ਵੀ ਆਪੋ-ਆਪਣਾ ਯੋਗਦਾਨ ਪਾ ਰਹੀਆਂ ਹਨ। ਅੱਜ ਪ੍ਰਧਾਨ ਰਮੇਸ਼ ਮਹਿੰਦਰੂ ਜੀ ਦੀ ਨਿਗਰਾਨੀ ਹੇਠ ਅਲਫ਼ਾ ਮਹਿੰਦਰੂ ਫਾਊਡੇਸ਼ਨ(NGO) ਵਲੋਂ ਕੋਰੋਨਾ ਦੀ ਦੂਜੀ ਡੋਜ਼ ਦਾ ਕੈਪ ਲਾਇਆ ਗਿਆ, ਜਿਸ ਵਿਚ ਬਹੁਤ ਸਾਰੇ ਲੋਕਾਂ ਦੇ ਕੋੋਰੋਨਾ ਦੀ ਦੂਜੀ ਡੋਜ਼ ਲਾਈ ਗਈ। ਇਹ ਕੈਂਪ ਕਿਸ਼ਨਪੁਰਾ ਦੇ ਜੰਝਘਰ ਵਿਚ ਲਾਇਆ ਗਿਆ ਜਿੱਥੇ ਸਿਵਲ ਸਰਜਨ ਦੀ ਟੀਮ ਨੇ ਇਸ ਐਨਜੀਓ ਦਾ ਪੂਰਾ ਸਹਿਯੋਗ ਦਿੱਤਾ।

ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ‘ਤੇ ਪਹੁੰਚੇ ਸੋਸ਼ਲ ਵਰਕਰ ਗੁਰਦੀਪ ਸਿੰਘ ਕਾਰਵਾਂ ਨੇ ਕਿਹਾ ਕਿ ਅਲਫ਼ਾ ਮਹਿੰਦਰੂ ਫਾਊਡੇਸ਼ਨ(NGO) ਇਕ ਬਹੁਤ ਵਧੀਆ ਸੰਸਥਾ ਹੈ। ਜਿਹੜੀ ਸਮੇਂ-ਸਮੇਂ ‘ਤੇ ਲੋਕਾਂ ਲਈ ਸਮਾਜਿਕ ਭਲਾਈ ਦੇ ਕੰਮ ਕਰਦੀ ਰਹਿੰਦੀ ਹੈ। ਉਹਨਾਂ ਨੇ ਰਮੇਸ਼ ਮਹਿੰਦਰੂ ਜੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਉਹ ਸਖ਼ਸ਼ ਹਨ ਜੋ ਘਰ-ਘਰ ਜਾ ਕੇ ਉਹ ਪਦਾਰਥ ਇਕੱਠਾ ਕਰਦੇ ਹਨ ਜੋ ਲੋਕ ਆਮ ਹੀ ਸੜਕਾਂ ਉਪਰ ਸੁੱਟ ਦਿੰਦੇ ਹਨ ਜਿਹਨਾਂ ਨੂੰ ਦੁਬਾਰਾ ਵਰਤੋਂ ਵਿਚ ਲਿਆਇਆ ਜਾ ਸਕਦਾ ਹੈ। ਉਹਨਾਂ ਨੇ ਕਿਹਾ ਕਿ ਇਹ ਲੋਕਾਂ ਦੀ ਮਦਦ ਕਰਨ ਦੇ ਨਾਲ-ਨਾਲ ਪੰਛੀਆਂ ਨੂੰ ਦਾਣਾ – ਪਾਣੀ ਦੇਣ ਦੀ ਵੀ ਸੇਵਾ ਕਰਦੇ ਹਨ ਜੋ ਇਹਨਾਂ ਦੀ ਸਖ਼ਸ਼ੀਅਤਾਂ ਦਾ ਅਨਿੱਖੜਵਾਂ ਅੰਗ ਹੈ।ਕਾਰਵਾਂ ਜੀ ਨੇ ਕਿਹਾ ਕਿ ਅਸੀਂ ਇਸ ਐਨਜੀਓ ਤੋਂ ਆਉਣ ਵਾਲੇ ਸਮੇਂ ਵਿਚ ਵੀ ਬਹੁਤ ਸਾਰੀਆਂ ਆਸਾਂ ਉਮੀਦਾਂ ਲਾਈਆਂ ਹੋਈਆਂ ਹਨ ਤੇ ਮਾਲਕ ਇਸ ਸੰਸਥਾ ਨੂੰ ਦਿਨ ਦੁੱਗਣੀ ਤੇ ਰਾਤ ਚੁੱਗਣੀ ਤਰੱਕੀ ਬਖ਼ਸ਼ਿਸ਼ ਕਰੇ।

ਇਸ ਮੌਕੇ ਅਲਫ਼ਾ ਮਹਿੰਦਰੂ ਫਾਊਡੇਸ਼ਨ(NGO) ਦੇ ਪ੍ਰਧਾਨ ਰਮੇਸ਼, ਰਾਜੇਸ਼ ਸੈਮੀ, ਗੁਰਜੀਤ ਸਿੰਘ ਖੇਤਰਪਾਲ, ਜਸਵਿੰਦਰ ਸਿੰਘ ਦਰੀਰਾਜ, ਲਲਿਤ ਮਹਿਤਾ ਆਦਿ ਹਾਜ਼ਰ ਹੋਏ।

error: Content is protected !!