‘ਮਾਂ ਮੈਂ ਜਾ ਰਿਹਾ ਹਾਂ ਤੁਸੀਂ ਰੋਣਾਂ ਨਹੀਂ’, ਮਾਂ ਨੂੰ ਆਡਿਓ ਮੈਸੇਜ ਭੇਜ ਕੇ ਫੌਜੀ ਨੇ ਕੀਤੀ ਖੁਦਕੁਸ਼ੀ

ਮਾਂ ਮੈਂ ਜਾ ਰਿਹਾ ਹਾਂ ਤੁਸੀਂ ਰੋਣਾਂ ਨਹੀਂ, ਮਾਂ ਨੂੰ ਆਡਿਓ ਮੈਸੇਜ ਭੇਜ ਕੇ ਫੌਜੀ ਨੇ ਕੀਤੀ ਖੁਦਕੁਸ਼ੀ

ਮਾਨਸਾ (ਵੀਓਪੀ ਬਿਊਰੋ) – ਜ਼ਿਲ੍ਹੇ ਦੇ ਪਿੰਡ ਬੁਰਜ ਹਰੀ ਦੇ ਇਕ ਨੌਜਵਾਨ ਨੇ ਬੀਤੇਂ ਦਿਨੀਂ ਖੁਦਕੁਸ਼ੀ ਕਰ ਲਈ। ਖਬਰ ਇਹ ਸਾਹਮਣੇ ਆਈ ਹੈ ਕਿ ਫੌਜੀ ਪ੍ਰਭ ਦਿਆਲ ਸਿੰਘ ਨੇ ਵੱਡੇ ਅਫ਼ਸਰਾਂ ਤੋਂ ਤੰਗ ਆ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਵੱਡੇ ਅਫ਼ਸਰਾਂ ਵਲੋਂ ਪ੍ਰਭ ਨੂੰ ਕਾਫੀ ਪਰੇਸ਼ਾਨ ਕੀਤਾ ਜਾਂਦਾ ਸੀ, ਇਹ ਦਾਅਵਾ ਪ੍ਰਭ ਨੇ ਖੁਦਕੁਸ਼ੀ ਤੋਂ ਪਹਿਲਾਂ ਆਪਣੇ ਮਾਂ ਨੂੰ ਆਡੀਓ ਮੈਸੇਜ ਭੇਜ ਕੇ ਕੀਤਾ ਸੀ। ਪ੍ਰਭ ਨੇ ਆਪਣੀ ਮਾਤਾ ਨੂੰ ਇਕ ਸੰਦੇਸ਼ ਭੇਜਿਆ ਹੈ ਕਿ ਮਾਤਾ ਮੈਂ ਤੁਹਾਨੂੰ ਫੋਨ ਕਰਿਆ ਸੀ ਪਰ ਤੁਹਾਡੇ ਕੋਲ ਫੋਨ ਨਹੀਂ ਸੀ। ਚਲੋ ਹੁਣ ਮੈਂ ਇਸ ਦੁਨੀਆਂ ਤੋਂ ਜਾ ਰਿਹਾ ਹਾਂ ਤੁਸੀਂ ਜ਼ਿਆਦਾ ਰੋਣਾ ਨਹੀਂ ਅਤੇ ਦੁਖੀ ਨਾ ਹੋਣਾ ਕਿਉਂਕਿ ਮੈਂ ਗੁਲਾਮੀ ਤੋਂ ਬਹੁਤ  ਤੰਗ  ਸੀ ਮੈਂ ਬਹੁਤ ਜ਼ਿਆਦਾ ਦੁਖੀ ਸੀ ਅਤੇ ਦੁੱਖ ਦਰਦ ਦੀ ਜ਼ਿੰਦਗੀ ਸਹਿ ਰਿਹਾ ਸੀ ਪਰ ਤੁਹਾਡੇ ਨਾਲ ਕਦੇ ਗੱਲ ਸਾਂਝੀ ਨਹੀਂ ਕਰੀਂ।

ਹੁਣ ਮੈਥੋਂ ਇਹ ਗੁਲਾਮੀ ਨਹੀਂ ਸਹੀ ਜਾ ਰਹੀ ਮੈਂ ਆਪਣੀ ਜੀਵਨ ਲੀਲਾ ਸਮਾਪਤ ਕਰਨ ਜਾ ਰਿਹਾ ਹਾਂ। ਤੁਸੀਂ ਆਪਣਾ ਖਿਆਲ ਰੱਖਣਾ ਜ਼ਿਆਦਾ ਦੁਖੀ ਨਾ ਹੋਣਾ। ਤੁਸੀਂ ਜ਼ਿਆਦਾ ਨਾ ਰੋਣਾ ਅਤੇ ਆਪਣੇ ਦੁੱਖ ਤਕਲੀਫ਼ ਜ਼ਿਆਦਾ ਨਾ ਮਨਾਉਣਾ। ਮੈਂ ਮੇਰੇ ਕਰਮਾਂ ਵਿੱਚ ਜੋ ਲਿਖਿਆ ਸੀ ਉਹ ਹੋ ਰਿਹਾ ਹੈ ਇਸ ਕਰਕੇ ਮਾਂ ਮੈਂ ਤੈਨੂੰ ਕਹਿ ਰਿਹਾ ਹਾਂ ਕਿ ਜ਼ਿਆਦਾ ਦੁਖੀ ਨਾ ਹੋਵੇ। ਮੇਰੀ ਇੰਨੀ ਕੁ ਹੀ ਲਿਖੀ ਸੀ ਇਸ ਫੌਜੀ ਜਵਾਨ ਦੀ ਜੋ ਆਡੀਓ ਕਲਿਪ ਆਈ ਹੈ ਉਸ ਨੂੰ ਸੁਣਕੇ ਇਹ ਮਹਿਸੂਸ ਹੋ ਰਿਹਾ ਹੈ ਕਿ ਇਸ ਜਵਾਨ ਨੂੰ ਫੌਜ ਵਿਚ ਦੌਰਾਨੇ ਨੌਕਰੀ ਮਾਨਸਿਕ ਤੌਰ ਤੇ  ਬਹੁਤ ਜਿਆਦਾ ਤੰਗ ਪਰੇਸ਼ਾਨ ਕੀਤਾ ਜਾਂਦਾ ਰਿਹਾ ਹੈ।

ਜਿਸ ਕਾਰਨ ਉਹ ਇਹ ਮਾਨਸਿਕ ਪਰੇਸ਼ਾਨੀ ਨਾ ਝੱਲਦਾ ਹੋਇਆ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਗਿਆ। ਜਿਸ ਤੋਂ ਬਾਅਦ ਸਾਰੇ ਸਾਬਕਾ ਫੌਜੀ ਜਵਾਨਾਂ ਵੱਲੋਂ ਅਪੀਲ ਕੀਤੀ ਗਈ ਕਿ ਇਸ ਕੇਸ ਦੀ ਜਾਂਚ ਜਲਦੀ ਤੋਂ ਜਲਦੀ ਅਤੇ ਨਿਰਪੱਖ ਹੋਣੀ ਚਾਹੀਦੀ ਹੈ ਅਤੇ ਜੋ ਵੀ ਦੋਸ਼ੀ ਹਨ ਉਹਨਾਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਨਹੀਂ ਤਾਂ ਅਸੀਂ ਸਾਬਕਾ ਫੌਜੀ ਵੱਡੇ ਪੱਧਰ ਤੇ ਸੰਘਰਸ਼ ਆਰੰਭ ਕਰਨਗੇ।

error: Content is protected !!