ਅੱਜ ਲੱਗੇਗਾ ਸਾਲ 2021 ਦਾ ਪਹਿਲਾਂ ਚੰਦਰ ਗ੍ਰਹਿਣ, ਜਾਣੋਂ ਕੀ ਹੋਵੇਗਾ ਖ਼ਾਸ

ਅੱਜ ਲੱਗੇਗਾ ਸਾਲ 2021 ਦਾ ਪਹਿਲਾਂ ਚੰਦਰ ਗ੍ਰਹਿਣ, ਜਾਣੋਂ ਕੀ ਹੋਵੇਗਾ ਖ਼ਾਸ

ਵੀਓਪੀ ਡੈਸਕ

ਅੱਜ ਸਾਲ 2021 ਦਾ ਪਹਿਲਾਂ ਚੰਦਰ ਗ੍ਰਹਿਣ ਲੱਗਣ ਜਾ ਰਿਹਾ ਹੈ, ਜੋ ਕਿ ਖਤਮ ਹੁੰਦੇ ਸਮੇਂ ਦੇਸ਼ ਦੇ ਉੱਤਰ-ਪੂਰਬੀ ਹਿੱਸਿਆਂ ਵਿੱਚ ਕੁਝ ਮਿੰਟਾਂ ਲਈ ਦਿਖਾਈ ਦੇਵੇਗਾ, ਇਸ ਲਈ ਇਸਦਾ ਅਸ਼ੁਭ ਪ੍ਰਭਾਵ ਨਹੀਂ ਹੋਵੇਗਾ।

ਹਿੰਦੂ ਪੰਚਾੰਗ ਅਨੁਸਾਰ ਇਹ ਗ੍ਰਹਿਣ ਬੁੱਧਵਾਰ ਯਾਨੀ ਕਿ ਅੱਜ ਦੁਪਹਿਰ 2 ਵੱਜ ਕੇ 17 ਮਿੰਟ ਤੋਂ ਸ਼ੁਰੂ ਹੋ ਕੇ ਸ਼ਾਮ 7 ਵੱਜ ਕੇ 19 ਮਿੰਟ ‘ਤੇ ਖਤਮ ਹੋਵੇਗਾ। ਇਹੀ ਕਾਰਨ ਹੈ ਕਿ ਇਸ ਦਾ ਸੂਤਕ ਕਾਲ ਵੀ ਦੇਸ਼ ਵਿੱਚ ਨਹੀਂ ਮੰਨਿਆ ਜਾਵੇਗਾ ਅਤੇ ਪੂਰਨਮਾਸ਼ੀ ‘ਤੇ ਹੋਣ ਵਾਲੇ ਧਾਰਮਿਕ ਕੰਮ ਵਿੱਚ ਕਿਸੇ ਵੀ ਤਰ੍ਹਾਂ ਦਾ ਦੋਸ਼ ਨਹੀਂ ਰਹੇਗਾ ਤੇ ਇਸ਼ਨਾਨ-ਦਾਨ ਤੇ ਪੂਜਾ-ਪਾਠ ਕੀਤੇ ਜਾ ਸਕਣਗੇ।

ਦਰਅਸਲ, ਪੂਰਨਮਾਸ਼ੀ ‘ਤੇ ਹੋਣ ਵਾਲੇ ਇਸ ਚੰਦਰ ਗ੍ਰਹਿਣ ਦੇ 15 ਦਿਨ ਬਾਅਦ ਯਾਨੀ ਕਿ 10 ਜੂਨ ਨੂੰ ਮੱਸਿਆ ‘ਤੇ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਲੱਗੇਗਾ। ਹਾਲਾਂਕਿ, ਇਹ ਗ੍ਰਹਿਣ ਭਾਰਤ ਵਿੱਚ ਨਹੀਂ ਵੇਖਿਆ ਜਾਵੇਗਾ।

ਇਸ ਲਈ ਇਹ ਸਿਰਫ ਖਗੋਲ-ਵਿਗਿਆਨਿਕ ਦ੍ਰਿਸ਼ਟੀਕੋਣ ਤੋਂ ਹੀ ਵਿਸ਼ੇਸ਼ ਹੋਵੇਗਾ। ਧਾਰਮਿਕ ਰੂਪ ਵਿੱਚ ਇਸਦਾ ਕੋਈ ਮਹੱਤਵ ਨਹੀਂ ਰਹੇਗਾ। ਇਹ ਸਥਿਤੀ ਪਿਛਲੇ ਸਾਲ ਵੀ ਬਣੀ ਸੀ ਜਦੋਂ 15 ਦਿਨਾਂ ਵਿੱਚ ਦੋ ਗ੍ਰਹਿਣ ਲੱਗੇ ਸਨ।

ਦੱਸ ਦੇਈਏ ਕਿ ਅੱਜ ਲੱਗਣ ਵਾਲੇ ਅੰਸ਼ਕ ਚੰਦਰ ਗ੍ਰਹਿਣ ਦਾ ਕੋਈ ਧਾਰਮਿਕ ਮਹੱਤਵ ਨਹੀਂ ਰਹੇਗਾ। ਪਰ ਇਹ ਖਗੋਲ-ਵਿਗਿਆਨ ਅਤੇ ਜੋਤਿਸ਼-ਦ੍ਰਿਸ਼ਟੀਕੋਣ ਤੋਂ ਵਿਸ਼ੇਸ਼ ਮੰਨਿਆ ਜਾ ਰਿਹਾ ਹੈ। ਪੁਰੀ ਦੇ ਜੋਤਸ਼ੀ ਡਾ. ਗਣੇਸ਼ ਮਿਸ਼ਰਾ ਅਨੁਸਾਰ ਇਸ ਗ੍ਰਹਿਣ ਦਾ ਪ੍ਰਭਾਵ 12 ਰਾਸ਼ੀਆਂ ਦੇ ਨਾਲ ਹੀ ਦੇਸ਼-ਦੁਨੀਆ ‘ਤੇ ਵੀ ਪਵੇਗਾ । ਇਸ ਕਾਰਨ ਕੁਦਰਤੀ ਆਫ਼ਤਾਂ ਆਉਣ ਅਤੇ ਰਾਜਨੀਤਿਕ ਤਬਦੀਲੀਆਂ ਹੋਣ ਦੇ ਸੰਕੇਤ ਦਿਖਾਈ ਦੇ ਰਹੇ ਹਨ। ਨਾਲ ਹੀ, ਬਹੁਤ ਸਾਰੇ ਲੋਕ ਇਸ ਗ੍ਰਹਿਣ ਕਾਰਨ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਵੀ ਰਹਿਣਗੇ।

error: Content is protected !!