ਬੇਲਾ ਫਾਰਮੇਸੀ ਕਾਲਜ ਵਿਖੇ ਨਵੀਂ ਸਿੱਖਿਆ ਨੀਤੀ ‘ਤੇ ਕੀਤੀ ਚਰਚਾ

ਬੇਲਾ ਫਾਰਮੇਸੀ ਕਾਲਜ ਵਿਖੇ ਨਵੀ ਸਿੱਖਿਆ ਨੀਤੀ ਤੇ ਕੀਤੀ ਚਰਚਾ

ਸ੍ਰੀ ਚਮਕੌਰ ਸਾਹਿਬ ( ਜਗਤਾਰ ਸਿੰਘ ਤਾਰੀ ) –  ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੂਝਾਰ ਸਿੰਘ ਮੈਮੋਰੀਅਲ ਕਾਲਜ ਆਫ ਫਾਰਮੇਸੀ, ਬੇਲਾ ਵਿਖੇ ਆਲ ਇੰਡੀਆ ਕਾਊਂਸਿਲ ਫਾਰ ਟੈਕਨੀਕਲ ਐਜੂਕੇਸ਼ਨ, ਨਵੀ ਦਿੱਲੀ ਵੱਲੋਂ ਪ੍ਰਯੋਜਿਤ ਸ਼ਾਰਟ ਟਰਮ ਟ੍ਰੇਨਿਗ ਪ੍ਰੋਗਰਾਮ ਭਾਗ-4 ਦੇ ਅੰਤਰਗਤ ਨਵੀ ਸਿੱਖਿਆ ਨੀਤੀ ਤੇ ਚਰਚਾ ਕੀਤੀ ਗਈ। ਚਰਚਾ ਵਿਚ ਦਿੱਲੀ ਫਾਰਮਾਸਿਊਟੀਕਲ ਸਾਇੰਸ ਅਤੇ ਰੀਸਰਚ ਯੂਨੀਵਰਸਿਟੀ, ਨਵੀ ਦਿੱਲੀ ਦੇ ਪ੍ਰੋਫੈਸਰ ਪੀ. ਕੇ. ਸਾਹੂ ਅਤੇ ਪਿਉਪਲ ਯੂਨੀਵਰਸਿਟੀ ਦੇ ਡੀਨ ਡਾ. ਨੀਰਜ ਉਪਮਨਿਯੂ ਨੇ ਨਵੀ ਸਿੱਖਿਆ ਨੀਤੀ ਦੇ ਹਰ ਪਹਿਲੂ ਤੇ ਚਾਨਣਾ ਪਾਇਆ। ਪ੍ਰੋਗਰਾਮ ਵਿਚ ਫਾਰਮੇਸੀ ਦੇ ਕਰੀਬ 250 ਅਧਿਆਪਕਾਂ ਨੇ ਆਨਲਾਈਨ ਵੈਂਬ ਦੁਆਰਾ ਹਿੱਸਾ ਲਿਆ।

ਪ੍ਰੋਫੈਸਰ ਸਾਹੂ ਨੇ ਨਵੀ ਸਿੱਖਿਆ ਨੀਤੀ ਦੇ ਪ੍ਰਬੰਧਾ ਦੀ ਭੂਮਿਕਾ ਤੇ ਵਿਸਥਾਰਪੂਰਵਕ ਚਰਚਾ ਕੀਤੀ। ਉਹਨਾਂ ਨੇ ਕਿਹਾ ਕੇ ਨਵੀ ਸਿੱਖਿਆ ਨੀਤੀ ਦੇ ਅਨੁਸਾਰ ਹੀ ਅਧਿਆਪਕਾਂ ਵੱਲੋ ਵਿਦਿਆਰਥੀਆ ਨੂੰ ਸਿੱਖਿਆ ਪ੍ਰਦਾਨ ਕਰਨੀ ਹੋਵੇਗੀ। ਸਾਰੇ ਕਾਲਜਾ ਨੂੰ ਐਕਰੀਡਿਕੈਸ਼ਨ ਲੈਣਾ ਜਰੂਰੀ ਹੋਵੇਗਾ। ਐਕਰੀਡਿਕੈਸ਼ਨ ਦੇ ਲਈ ਸਾਰੇ ਅਧਿਆਪਕਾਂ ਨੂੰ ਆਪਣਾ ਸੰਪੂਰਨ ਯੋਗਦਾਨ ਪਾਉਣਾ ਹੋਵੇਗਾ।

ਡਾ. ਉਪਮਨਿਯੂ ਨੇ ਨਵੀ ਸਿੱਖਿਆ ਨੀਤੀ ਦੇ ਫਾਇਦੇ ਅਤੇ ਨੁਕਸਾਨ ਦੇ ਬਾਰੇ ਦੱਸਿਆ। ਵਿਦਿਆਰਥੀਆ ਦੇ ਹਿਸਾਬ ਨਾਲ ਇਹ ਨੀਤੀ ਬਹੁਤ ਉਪਯੋਗੀ ਅਤੇ ਕਾਰਗਰ ਸਿੱਧ ਹੋਵੇਗੀ । ਕਿਉਕਿ ਵਿਦਿਆਰਥੀ ਆਪਣੀ ਮਨ ਪਸੰਦ ਦੇ ਵਿਸ਼ੇ ਅਤੇ ਜਰੂਰਤ ਅਨੂਸਾਰ ਪੜਾਈ ਕਰ ਸਕਦਾ ਹੈ। ਸਮਾਂ ਪੂਰਾ ਹੋਣ ਤੇ ਚਾਰ ਸਾਲਾ ਡਿਗਰੀ ਜਾਂ ਦੋ ਸਾਲਾ ਦਾ ਡਿਮਲੋਮਾ ਪ੍ਰਾਪਤ ਕਰ ਸਕਦੇ ਹਨ। ਚਰਚਾ ਦੇ ਅੰਤ ਵਿਚ ਸੰਸਥਾ ਦੇ ਡਾਇਰੇਕਟਰ ਡਾ. ਸਲੈਸ ਸਰਮਾ ਨੇ ਬੁਲਾਰਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਨਵੀ ਸਿੱਖਿਆ ਨੀਤੀ ਆਉਣ ਵਾਲੇ ਸਮੇਂ ਵਿਚ ਬਹੁਤ ਲਾਹੇਵੰਦ ਹੋਵੇਗੀ।

error: Content is protected !!