ਜਲੰਧਰ ਦੀ ਨਿਹਾਰਿਕਾ ਬਣੀ ਗੁਰੂਨਾਨਕ ਦੇਵ ਯੂਨਵਰਸਿਟੀ ਲਾਡੋਵਾਲੀ ਰੋਡ ਦੀ ਟੋਪਰ

ਜਲੰਧਰ ਦੀ ਨਿਹਾਰਿਕਾ ਬਣੀ ਗੁਰੂਨਾਨਕ ਦੇਵ ਯੂਨਵਰਸਿਟੀ ਲਾਡੋਵਾਲੀ ਰੋਡ ਦੀ ਟੋਪਰ

ਜਲੰਧਰ ((ਵੀਓਪੀ ਬਿਊਰੋ)) ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਲਾਡੋਵਾਲੀ ਰੋਡ ਜਲੰਧਰ ਦੀ ਵਿਦਿਆਰਥਣ ਨਿਹਾਰਿਕਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਆਯੋਜਿਤ ਸਮੈਸਟਰ ਦੀਆਂ ਪ੍ਰੀਖਿਆਵਾਂ ਵਿੱਚ ਕਾਲਜ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਓਐਸਡੀ ਡਾ ਕਮਲੇਸ਼ ਸਿੰਘ ਦੁੱਗਲ ਨੇ ਦੱਸਿਆ ਕਿ B.Com- ਫਾਇਨੈਨਸ਼ੀਅਲ ਸਰਵਿਸਜ ਦੇ ਪਹਿਲੇ ਸਮੈਸਟਰ ਦੀ ਵਿਦਿਆਰਥਣ ਨਿਹਾਰਿਕਾ ਨੇ ਯੂਨੀਵਰਸਿਟੀ ਪ੍ਰੀਖਿਆਵਾਂ ਵਿੱਚ 300 ਵਿਚੋਂ 240 ਅੰਕ ਪ੍ਰਾਪਤ ਕਰਕੇ ਕਾਲਜ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ । ਡਾ. ਦੁੱਗਲ ਨੇ ਵਿਦਿਆਰਥਣ ਨੂੰ ਦਿਲੀ ਮੁਬਾਰਕਬਾਦ ਦਿੰਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਹੈ ।

 

ਨਿਹਾਰਿਕਾ ਦੀ ਇਸ ਉਪਲਬਧੀ ਤੇ ਉਸ ਦੇ ਪਿਤਾ ਅਨਿਲ ਕੁਮਾਰ ਅਤੇ ਪਰਿਵਾਰ ਨੇ ਖੁਸ਼ੀ ਦਾ ਪਰਗਟਾਵਾ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਆਪਣੀ ਬੇਟੀ ਤੇ ਮਾਣ ਹੈ ਤੇ ਉਹਨਾਂ ਕਿਹਾ ਕਿ ਇਹ ਸਭ ਉਹਨਾਂ ਦੀ ਬੇਟੀ ਦੀ ਮਿਹਨਤ ਦਾ ਨਤੀਜਾ ਹੈ |

Leave a Reply

Your email address will not be published. Required fields are marked *

error: Content is protected !!