ਇੰਨੋਸੈਂਟ ਹਾਰਟਸ ਗਰੁੱਪ ਵਿਖੇ ‘ਬਲੈਕ ਫੰਗਸ ਬਾਰੇ ਵਿਦਿਆਰਥੀਆਂ ਨੂੰ ਕਰਵਾਇਆ ਜਾਣੂੰ

ਇੰਨੋਸੈਂਟ ਹਾਰਟਸ ਗਰੁੱਪ ਵਿਖੇ ‘ਬਲੈਕ ਫੰਗਸ ਬਾਰੇ ਵਿਦਿਆਰਥੀਆਂ ਨੂੰ ਕਰਵਾਇਆ ਜਾਣੂੰ

ਜਲੰਧਰ (ਮੁਨੀਸ਼) – ਵਿਦਿਆਰਥੀਆਂ ਵਿੱਚ ਮਯੂਕਰਮਾਈਕੋਸਿਸ (ਕਾਲੀ ਫੰਗਸ) ਬਾਰੇ ਜਾਗਰੂਕਤਾ ਪੈਦਾ ਕਰਨ ਲਈ, ਇਨੋਸੈਂਟ ਹਾਰਟਸ ਗਰੁੱਪ ਦੇ ਮੈਡੀਕਲ ਲੈਬ ਸਾਇੰਸ ਸਕੂਲ ਵੱਲੋਂ ‘ਏਫੇਕਟ ਆਫ ਕੋਵਿਡ-19 ਆਨ ਆਕਯੁਲਰ ਹੇਲਥ’ ਵਿਸ਼ੇ ‘ਤੇ ਵੈਬੀਨਾਰ ਦਾ ਕਰਵਾਇਆ ਗਿਆ। ਵੈਬੀਨਾਰ ਵਿੱਚ ਡਾ. ਤਾਨੀਆ ਮੌਦਗਿੱਲ (ਪ੍ਰੋ. ਓਫਥਲਮੋਲੋਜ਼ੀ ਵਿਭਾਗ, ਪਿਮਸ, ਜਲੰਧਰ) ਰੀਸੋਰਸ ਪਰਸਨ ਵਜੋਂ ਸ਼ਾਮਿਲ ਹੋੇਏ।

ਡਾ. ਮੌਦਗਿੱਲ ਨੇ ਸੈਸ਼ਨ ਦੀ ਸ਼ੁਰੂਆਤ ਕੋਵਿਡ-19 ਦੇ ਓਕੁਲਾਰ ਮੈਨਿਫੇਸਟੇਸ਼ਨਸ ਨਾਲ ਕੀਤੀ | ਜਿਸ ਵਿੱਚ ਕੇਰਾਟੋ-ਕੰਨਜਕਟਿਵਾਇਟਿਸ, ਡਰਾਈ ਆਇ ਰੋਗ ਅਤੇ ਮਯੂਕਰਮਾਈਕੋਸਿਸ ਸ਼ਾਮਲ ਸਨ | ਸੈਸ਼ਨ ਦੇ ਦੌਰਾਨ, ਉਹਨਾਂ ਨੇ ਵਿਦਿਆਰਥੀਆਂ ਨੂੰ ਮਯੂਕਰਮਾਈਕੋਸਿਸ (ਕਾਲੀ ਫੰਗਸ) ਤੋਂ ਜਾਣੂ ਕਰਵਾਇਆ ਜੋ ਹਾਲ ਹੀ ਵਿੱਚ ਭਾਰਤ ਵਿੱਚ ਫੈਲ ਰਿਹਾ ਹੈ | ਇਹ ਬਿਮਾਰੀ ਵੱਡੇ ਪੱਧਰ ਤੇ ਪੋਸਟ ਕੋਵਿਡ ਮਰੀਜ਼ਾਂ ਅਤੇ ਉੱਚ ਸ਼ੂਗਰ ਦੇ ਮਰੀਜ਼ਾਂ ਵਿੱਚ ਦੱਸੀ ਗਈ ਹੈ।

ਰੀਸੋਰਸ ਪਰਸਨ ਨੇ ਮਯੂਕਰ ਦੇ ਵਿਕਾਸ, ਇਸ ਦੇ ਲੱਛਣਾਂ ਅਤੇ ਬਿਮਾਰੀ ਦੇ ਰੋਕਥਾਮ ਦੇ ਉਪਾਵਾਂ ‘ਤੇ ਧਿਆਨ ਕੇਂਦ੍ਰਤ ਕੀਤਾ | ਉਹਨਾਂ ਨੇ ਵਿਦਿਆਰਥੀਆਂ ਨੂੰ ਅੱਖਾਂ ਦੇ ਦਰਦ, ਅੱਖਾਂ ਵਿੱਚ ਲਾਲੀ, ਅੱਖਾਂ ਵਿੱਚ ਪਾਣੀ ਆਣਾ, ਨਜ਼ਰ ਘੱਟਣਾ ਆਦਿ ਤੋਂ ਬਚਾਅ ਕਰਨ ਲਈ ਕੰਪਿਊਟਰ ਉਪਕਰਣਾਂ ਦੀ ਵਰਤੋਂ ਕਰਦਿਆਂ ਬੈਠਣ ਲਈ ਸਹੀ ਆਸਣ ਅਪਣਾਉਣ ਦੀ ਹਿਦਾਅਤ ਦਿਤੀ | ਡਾ. ਮੌਦਗਿੱਲ ਨੇ ਪ੍ਰਸ਼ਨ/ਉੱਤਰ ਰਾਉਂਡ ਵਿੱਚ ਫੰਗਲ ਬਿਮਾਰੀ ਬਾਰੇ ਵਿਦਿਆਰਥੀ ਦੇ ਪ੍ਰਸ਼ਨਾਂ ਦੇ ਉੱਤਰ ਦਿੰਦੇ ਹੋਏ ਉਹਨਾਂ ਦੀ ਸ਼ੰਕਾਵਾਂ ਨੂੰ ਦੂਰ ਕੀਤਾ। ਵੈਬੀਨਾਰ ਦਾ ਆਯੋਜਨ ਡਿਪਾਰਟਮੇਂਟ ਹੇਡ ਮਿਸ ਨਿਧੀ ਸ਼ਰਮਾ ਨੇ ਕੀਤਾ। ਉਹਨਾਂ ਨੇ ਵਿਦਿਆਰਥੀਆਂ ਅਤੇ ਫੈਕਲਟੀ ਨਾਲ ਵੱਡਮੁੱਲੀ ਜਾਣਕਾਰੀ ਸਾਂਝੀ ਕਰਨ ਲਈ ਡਾ. ਮੌਦਗਿੱਲ ਦਾ ਧੰਨਵਾਦ ਕੀਤਾ।

error: Content is protected !!