4 ਲੇਡੀ ਐਕਟਰਸ ਸਮੇਤ ਫ਼ਿਲਮ ਦੀ ਸ਼ੂਟਿੰਗ ਕਰਦੇ 33 ਬੰਦਿਆਂ ਖਿਲਾਫ਼ ਮਾਮਲਾ ਦਰਜ

4 ਲੇਡੀ ਐਕਟਰਸ ਸਮੇਤ ਫ਼ਿਲਮ ਦੀ ਸ਼ੂਟਿੰਗ ਕਰਦੇ 33 ਬੰਦਿਆਂ ਖਿਲਾਫ਼ ਮਾਮਲਾ ਦਰਜ

ਜੀਕਰਪੁਰ (ਵੀਓਪੀ ਬਿਊਰੋ) – ਕੋਰੋਨਾ ਨਿਯਮਾਂ ਦੇ ਪਰਵਾਹ ਕਿਸੇ ਬਗੈਰ ਬਿਨ੍ਹਾਂ ਆਗਿਆ ਤੋਂ ਫਿਲਮ ਦੀ ਸ਼ੂਟਿੰਗ ਕਰ ਰਹੇ 33 ਲੋਕਾਂ ਖਿਲਾਫ ਜੀਕਰਪੁਰ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਹਿਰਾਸਤ ਵਿਚ ਲਏ ਗਏ ਲੋਕਾਂ ਵਿਚ 4 ਮਹਿਲਾ ਐਕਟਰਸ ਵੀ ਸ਼ਾਮਲ ਸਨ। ਆਈਵਰੀ ਵਿਲਾ ਸੁਸਾਇਟੀ ਦੇ ਫਲੈਟ ਨੰਬਰ 101 ਵਿਚ ਕੋਰੋਨਾ ਦੇ ਅਣਦੇਖੀ ਕਰਦਿਆਂ 35 ਤੋਂ 40 ਲੋਕ ਫਿਲਮ ਦੀ ਸ਼ੂਟਿੰਗ ਕਰ ਰਹੇ ਸੀ ਉਹਨਾਂ ਨੇ ਨਾ ਮਾਸਕ ਪਾਇਆ ਸੀ ਤੇ ਨਾ ਹੀ ਸੋਸ਼ਲ ਡਿਸਟੈਸਿੰਗ ਰੱਖੀ ਹੋਈ ਸੀ।

ਜੀਕਰਪੁਰ ਥਾਣੇ ਦੇ ਐਸਐਚਓ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਇਹਨਾਂ 40 ਬੰਦਿਆਂ ਨੇ ਕੋਰੋਨਾ ਨਿਯਮਾਂ ਦੀ ਉਲੰਘਣਾ ਕੀਤੀ ਹੈ। ਇਹਨਾਂ ਨੇ ਨਾ ਹੀ ਮਾਸਕ ਪਾਇਆ ਸੀ ਤੇ ਨਾ ਸਮਾਜਿਕ ਦੂਰੀ ਬਣਾਈ ਹੋਈ ਸੀ। ਐਸਐਚਓ ਓਂਕਾਰ ਸਿੰਘ ਨੇ ਦੱਸਿਆ ਕਿ ਇਹਨਾਂ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਬਿਲਡਿੰਗ ਮਾਲਕ ਦੀ ਭਾਲ ਜਾਰੀ ਹੈ ਜਲਦ ਹੀ ਉਸਨੂੰ ਗ੍ਰਿਫਤਾਰ ਕੀਤਾ ਜਾਵੇਗਾ।

Leave a Reply

Your email address will not be published. Required fields are marked *

error: Content is protected !!