ਅੰਗਹੀਣਾਂ ਦੇ ਸੁਪਨਿਆਂ ਨੂੰ ਵੀ ਸਰਕਾਰ ਕਰ ਰਹੀਂ ਧੁੰਦਲੇ, ਅੱਕੇ ਹਾਰਿਆਂ ਨੇ ਕੀਤਾ ਚੱਕਾਜਾਮ

ਅੰਗਹੀਣਾਂ ਦੇ ਸੁਪਨਿਆਂ ਨੂੰ ਵੀ ਸਰਕਾਰ ਕਰ ਰਹੀਂ ਧੁੰਦਲੇ, ਅੱਕੇ ਹਾਰਿਆਂ ਨੇ ਕੀਤਾ ਚੱਕਾਜਾਮ

ਬਿਆਸ (ਪ੍ਰਗਟ ਸਿੰਘ) –  ਉਚੇਰੀ ਸਿੱਖਿਆ ਹੋਣ ਦੇ ਬਾਵਜੂਦ ਤੇ ਸਰਕਾਰ ਵਲੋਂ ਅੰਗਹੀਣਾਂ ਨਾਲ ਕੀਤੇ ਵਾਅਦੇ ਵਫਾ ਨਾ ਹੋਣ ਕਾਰਣ ਅੱਜ ਅੰਗਹੀਣ ਅਤੇ ਬਲਾਇੰਡ ਯੂਨੀਅਨ ਦੇ 6 ਜ਼ਿਲ੍ਹਿਆ ਦੇ ਪ੍ਰਧਾਨਾਂ ਦੀ ਪ੍ਰਧਾਨਗੀ ਹੇਠ ਲੋਕਾਂ ਵਲੋਂ ਕਾਲੇ ਝੰਡੇ ਲੈ ਕੇ ਨੈਸ਼ਨਲ ਹਾਈਵੇ ਤੇ ਸਥਿਤ ਢਿੱਲਵਾਂ ਟੋਲ ਪਲਾਜਾ ਵਿਖੇ ਇੱਕ ਤਰਫਾ ਰੋਡ ਜਾਮ ਕੀਤਾ ਗਿਆ। ਇਸ ਦੌਰਾਨ ਪੁਲਿਸ ਵਲੋਂ ਟ੍ਰੈਫਿਕ ਨੂੰ ਜਾਰੀ ਰੱਖਣ ਲਈ ਦੂਸਰੀ ਤਰਫ ਤੋਂ ਟ੍ਰੈਫਿਕ ਨੂੰ ਜਾਰੀ ਰੱਖਿਆ ਗਿਆ ਅਤੇ ਉਕਤ ਧਰਨੇ ਦੌਰਾਨ ਭਾਰੀ ਪੁਲਿਸ ਫੋਰਸ ਉੱਥੇ ਤੈਨਾਤ ਰਹੀ।

ਪ੍ਰਧਾਨ ਸੈਣੀ ਨੇ ਕਿਹਾ ਕਿ ਧਰਨੇ ਦਾ ਮੁੱਖ ਕਾਰਣ ਹੈ ਕਿ ਮਨਰੇਗਾ ਤਹਿਤ ਜੋ ਅੰਗਹੀਣ ਵਿਅਕਤੀਆਂ ਦੀ ਮੇਟਹ ਦੀ ਜੋ ਕੁਰਸੀ ਹੈ, ਉਸ ਸਾਰੇ ਤੇ ਪੰਜਾਬ ਵਿੱਚ ਸਿਆਸੀ ਲੋਕਾਂ ਨੇ ਕਬਜਾ ਕੀਤਾ ਹੋਇਆ ਹੈ, ਪੰਚਾਇਤ ਮੈਂਬਰਾਂ ਅਤੇ ਸਰਪੰਚਾਂ ਨੇ ਉਹ ਆਪਣੇ ਚਹੇਤੇ ਵਿਅਕਤੀ ਨੂੰ ਹੀ ਉਹ ਪੋਸਟ ਦਿੱਤੀ ਜਾਂਦੈ ਹੈ, ਇਸ ਤੋਂ ਇਲਾਵਾ ਅੰਨਤੋਦਿਆ ਅੰਨ ਯੋਜਨਾ ਤਹਿਤ ਜੋ ਅੰਗਹੀਣ ਵਿਅਕਤੀ ਨੂੰ ਦੋ ਕੁਅੰਟਲ 10 ਕਿਲੋ ਕਣਕ ਮਿਲਦੀ ਹੈ ਉਸ ਤੋਂ ਵੀ ਸਾਡੇ ਵਿਅਕਤੀ ਵਾਂਜੇ ਹਨ ਇਸ ਤੋਂ ਇਲਾਵਾ ਸਥਾਨਕ ਸਰਕਾਰਾਂ ਵਲੋਂ ਕਾਰਪੋਰੇਸ਼ਨ ਦੇ ਵਿੱਚ ਅੰਗਹੀਣ ਵਿਅਕਤੀਆਂ ਲਈ ਜੋ ਪੋਸਟਾਂ ਕੱਢੀਆਂ ਗਈਆਂ ਸਨ ਉਨ੍ਹਾਂ ਦੀ ਦੋ-ਦੋ ਤਿੰਨ-ਤਿੰਨ ਵਾਰ ਇੰਟਰਵਿਊ ਤਾਂ ਹੋ ਗਈ ਪੋਰ ਅੱਜ ਤੱਕ ਨਿਯੁਕਤੀ ਪੱਤਰ ਨਹੀਂ ਮਿਲਿਆ ਹੈ।ਇਸ ਤੋਂ ਇਲਾਵਾ ਚੋਣ ਮੈਨੀਫੈਸਟੋ ਦੇ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ 2500 ਰੁਪੈ ਪੈਨਸ਼ਨ ਦਾ ਵਾਅਦਾ ਕੀਥਾ ਸੀ ਉਹ ਵੀ ਅਜੇ ਤੱਕ ਅਗਸਤ ਮਹੀਨੇ ਦੇ ਵਿੱਚ 1500 ਰੁਪੈ ਕਰਨ ਦਾ ਐਲਾਨ ਕੀਤਾ ਹੈ, ਉਨ੍ਹਾਂ ਕਿਹਾ ਕਿ ਅਸੀਂ ਚਾਹੁਮਦੇ ਹਾਂ ਕਿ ਅੰਗਹੀਣ ਵਿਅਕਤੀਆਂ ਨੂੰ ਘੱਟੋ ਘੱਟ ਵੀ ਪੈਨਸ਼ਨ 2500 ਰੁਪੈ ਮਹੀਨਾ ਦੇਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਅੰਗਹੀਣ ਐਕਟ 2016 ਜੋ ਕਿ ਅੰਗਹੀਣਾਂ ਲਈ ਬਣਿਆ ਹੈ ਅਤੇ ਪ੍ਰਧਾਨ ਹੋਣ ਨਾਤੇ ਮੈਨੂੰ ਚੌਂਕੀਆਂ ਥਾਣਿਆਂ ਦੇ ਵਿੱਚ ਜਾਣਾ ਪੈਂਦਾ ਹੈ ਤੇ ਜਦੋਂ ਉੱਥੇ ਜਾਈਦਾ ਤਾਂ ਦੱਸੀਦਾ ਕਿ ਇਹ ਅੰਗਹੀਣ ਵਿਅਕਤੀ ਨਾਲ ਧੱਕਾ ਹੋਇਆ ਹੈ।

ਇਹ ਅੰਗਹੀਣ ਅਤੇ ਬਲਾਇੰਡ ਯੁਨੀਅਨ ਵਲੋਂ ਕੁਝ ਮੰਗਾਂ ਰੱਖੀਆਂ ਗਈਆਂ ਹਨ ਜਿਸ ਵਿੱਚ ਸਮਾਰਟ ਕਾਰਡ ਇੰਨ੍ਹਾਂ ਨੂੰ ਨਹੀਂ ਮਿਲੇ, ਨਰੇਗਾ ਦੇ ਵਿੱਚ ਪਿੰਡਾਂ ਦੇ ਵਿੱਚ ਮੇਟਹ ਦੀ ਅਸਾਮੀ ਆਦਿ ਤੋਂ ਇਲਾਵਾ ਸਰਕਾਰ ਵਿੱਚ ਜੋ ਪੋਸਟਾਂ ਨਿਕਲਦੀਆਂ ਹਨ ਉਸ ਵਿੱਚ ਇੰਨ੍ਹਾਂ ਦਾ ਕੋਟਾ ਹੋਣਾ ਚਾਹੀਦਾ ਹੈ ਉਹ ਸਾਰੇ ਪੁਆਇੰਟਾਂ ਬਾਰੇ ਇਮਨ੍ਹਾਂ ਵਿੱਚ ਬੈਠ ਕੇ ਮੈਂ ਗੱਲ ਸੁਣੀ ਅਤੇ ਉਸ ਸਾਰੇ ਬਾਰੇ ਡੀਸੀ ਮੈਡਮ ਨਾਲ ਵੀਡਿਓ ਗੱਲਬਾਤ ਕਰਵਾਈ ਹੈ।ਇੰਨਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਇੰਨ੍ਹਾਂ ਦੀਆਂ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਧਰਨਾਕਾਰੀਆਂ ਵਲੋਂ ਮੰਗ ਪੱਤਰ ਦਿੱਤਾ ਗਿਆ ਹੈ ਅਤੇ ਹੁਣ ਉਹ ਧਰਨਾ ਚੁੱਕ ਰਹੇ ਹਨ।

error: Content is protected !!