ਬਠਿੰਡਾ ਰੇਪ ਕੇਸ : ਹੁਣ ਹੋਰ ਵੀ ਕਈ ਪੁਲਿਸ ਮੁਲਾਜ਼ਮਾਂ ਦੇ ਬੋਲਣ ਲੱਗੇ ਨਾਂ 

ਬਠਿੰਡਾ ਰੇਪ ਕੇਸ : ਹੁਣ ਹੋਰ ਵੀ ਕਈ ਪੁਲਿਸ ਮੁਲਾਜ਼ਮਾਂ ਦੇ ਬੋਲਣ ਲੱਗੇ ਨਾਂ

ਬਠਿੰਡਾ(ਵੀਓਪੀ ਬਿਊਰੋ) – ਪਿਛਲੇ ਦਿਨੀਂ ਇਕ ਬਠਿੰਡਾ ਤੋਂ ਰੇਪ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਨੇ ਪੁਲਿਸ ਦੀ ਖਾਕੀ ਉਪਰ ਦਾਗ਼ ਲਾਇਆ ਸੀ। ਹੁਣ ਇਸ ਮਾਮਲੇ ਵਿਚ ਨਵਾਂ ਖੁਲਾਸਾ ਹੋਇਆ ਹੈ। ਸੀ ਆਈ ਏ ਸਟਾਫ ਬਠਿੰਡਾ ਦੇ ਛੋਟੇ ਥਾਣੇਦਾਰ ਵੱਲੋਂ ਬਠਿੰਡਾ ਜਿਲ੍ਹੇ ਦੇ ਪਿੰਡ ਬਾਠ ’ਚ ਇੱਕ ਵਿਧਵਾ ਔਰਤ ਨਾਲ ਜਬਰਜਨਾਂਹ ਦੇ ਮਾਮਲੇ ’ਚ ਹਾਈਕੋਰਟ ਵੱਲੋਂ ਨਵੀਂ ਐਸ ਆਈ ਟੀ ਬਨਾਉਣ ਸਬੰਧੀ ਜਾਰੀ ਆਦੇਸ਼ਾਂ ਨੇ ਬਠਿੰਡਾ ਪੁਲਿਸ ਨੂੰ ਸੁੰਨ ਕਰਕੇ ਰੱਖ ਦਿੱਤਾ ਹੈ। ਫਿਲਹਾਲ ਇਸ ਮੁੱਦੇ ਤੇ ਅਧਿਕਾਰੀ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ ਪਰ ਵਿਧਵਾ ਔਰਤ ਵੱਲੋਂ ਕੀਤੇ ਖੁਲਾਸਿਆਂ ਦੇ ਅਧਾਰ ਤੇ ਇਸ ਮਾਮਲੇ ’ਚ ਕੁੱਝ ਹੋਰ ਪੁਲਿਸ ਮੁਲਾਜ਼ਮਾਂ ਦੇ ਅੜਿੱਕੇ ਆਉਣ ਦੇ ਚਰਚੇ ਹਨ। ਪੀੜਤਾ ਦੇ ਵਕੀਲ ਐਡਵੋਕੇਟ ਗੁਰਪ੍ਰੀਤ ਸਿੰਘ ਭਸੀਨ ਅਨੁਸਾਰ ਹਾਈਕੋਰਟ ਵੱਲੋਂ ਜਾਰੀ ਹੁਕਮਾਂ ’ਚ ਚੀਫ ਜੁਡੀਸ਼ੀਅਲ ਮੈਜਿਸਟਰੇਟ ਬਠਿੰਡਾ ਨੂੰ ਇੰਨ੍ਹਾਂ ਦੋਵਾਂ ਮਾਮਲਿਆਂ ’ਚ ਆਡੀਓ ਵੀਡੀਓ ਰਿਕਾਰਡਿੰਗ ਅਤੇ ਮੋਬਾਇਲ ਫੋਨ ਵਰਗੇ ਮਹੱਤਵਪੂਰਨ ਸਬੂਤ ਨੂੰ ਸੀਲ ਕਰਕੇ ਕੇਸ ਪ੍ਰਾਪਰਟੀ ਵਜੋਂ ਡੂੰਘਾਈ ਨਾਲ ਪੜਤਾਲ ਲਈ ਫੌਰੈਂਸਿਕ ਲਿਬਾਰਟਰੀ ਭੇਜਣ ਲਈ ਆਖਿਆ ਗਿਆ ਹੈ। ਇਸ ਤੋਂ ਜਾਹਰ ਹੈ ਕਿ ਹਾਈਕੋਰਟ ਇੱਕ ਔਰਤ ਨਾਲ ਵਰਤਾਰੇ ਵਰਤਾਰੇ ਨੂੰ ਕਿੰਨਾਂ ਸੰਵੇਦਨਸ਼ੀਲ ਮੰਨ ਰਹੀ ਹੈ।

ਇਸ ਦੇ ਨਾਲ ਹੀ ਇਸ ਘਟਨਾ ਤੋਂ ਬਾਅਦ ਪੀੜਤ ਔਰਤ ਨੇ ਬਠਿੰਡਾ ’ਚ ਪ੍ਰੈਸ ਕਾਨਫਰੰਸ ਕਰਕੇ ਕੁੱਝ ਹੋਰ ਪੁਲਿਸ ਮੁਲਾਜ਼ਮਾਂ ਦੇ ਨਾਮ ਨਸ਼ਰ ਕੀਤੇ ਸਨ।  ਉਸ ਨੇ ਦੱਸਿਆ ਕਿ ਉਸ ਦੇ ਘਰ ਛਾਪਾ ਮਾਰਿਆ ਸੀ ਤਾਂ ਉਸ ਵਕਤ ਗੁਰਵਿੰਦਰ ਸਿੰਘ ਤੋਂ ਇਲਾਵਾ ਤਿੰਨ ਚਾਰ ਹੋਰ ਪੁਲਿਸ ਮੁਲਾਜਮ ਸਨ। ਉਸ ਨੇ ਪੈਸੇ ਲੈਣ ਵਾਲੇ ਮੁਲਾਜਮ ਦਾ ਨਾਮ ਜਾਹਰ ਕਰਦਿਆਂ ਦੱਸਿਆ ਕਿ ਉਸ ਤੋਂ ਦੋ ਲੱਖ ਰੁਪਏ ਮੰਗ ਸਨ ਜਿੰਨ੍ਹਾਂ ਚੋਂ 50 ਹਜਾਰ ਆਪਣੀ ਰਿਸ਼ਤੇਦਾਰ ਅਤੇ ਏਨੇ ਹੀ ਇੱਕ ਫਾਨਿਾਂਸਰ ਕੋਲੋਂ ਵਿਆਜ਼ ਤੇ ਲੈ ਕੇ  ਇੱਕ ਲੱਖ ਰੁਪਿਆ ਦਿੱਤਾ ਹੈ । ਮੰਨਿਆ ਜਾ ਰਿਹਾ ਹੈ ਕਿ ਔਰਤ ਨੇ ਜਿੰਨ੍ਹਾਂ ਪੁਲਿਸ ਮੁਲਾਜਮਾਂ ਦਾ ਨਾਮ ਜਾਹਰ ਕੀਤਾ ਹੈ ਤਾਂ ਉਹ ਆਪਣੀ ਚਮੜੀ ਬਚਾਉਣ ਖਾਤਰ ਬਾਠ ਵਾਲੀ ਘਟਨਾ ਅਤੇ ਥਾਣਾ ਕੈਂਟ ’ਚ ਦਰਜ ਐਨ ਡੀ ਪੀ ਐਸ ਐਕਟ ਦੇ ਮੁਕੱਦਮੇ ਨੂੰ ਲੈ ਕੇ ਅਹਿਮ ਖੁਲਾਸੇ ਕਰ ਸਕਦੇ ਹਨ। ਇਸ ਦੇ ਨਾਲ ਹੀ ਮੋਬਾਇਲ ਫੋਨ ਅਤੇ ਲੋਕੇਸ਼ਨਾਂ ਇਸ ਵਾਰਦਾਤ ਦਾ ਰੁੱਖ ਤੈਅ ਕਰ ਸਕਦੀਆਂ ਹਨ।

ਖਾਸ ਤੌਰ ਤੇ ਟਰੈਪ ਲਗਾਕੇ ਥਾਣੇਦਾਰ ਨੂੰ ਕਾਬੂ ਕਰਨ ਵਾਲੇ ਪਿੰਡ ਵਾਸੀ ਅਤੇ ਮੋਹਤਬਰ ਵਿਅਕਤੀਂ ਵੀ ਸਾਰੇ ਮਾਮਲੇ ਨੂੰ ਬੇਪਰਦ ਕਰ ਸਕਦੇ ਹਨ ਸੰਭਾਵਨਾ ਹੈ। ਖਾਸ ਤੌਰ ਤੇ ਮਾਨਸਾ ਖੁਰਦ ਨਿਵਾਸੀ ਭੋਲਾ ਸਿੰਘ ਮਾਨ ਜਿੰਨ੍ਹਾਂ ਨੂੰ ਪੀੜਤਾ ਨੇ ਸਬੰਧਤ ਏ ਐਸ ਆਈ ਵੱਲੋਂ ਤੰਗ ਪ੍ਰੇਸ਼ਾਨ ਕਰਨ ਅਤੇ ਇਸ ਪਿੱਛੇ ਉਸ ਦੀ ਮੰਸ਼ਾ ਬਾਰੇ ਜਾਣਕਾਰੀ ਦਿੱਤੀ ਸੀ। ਭੋਲਾ ਮਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮੁਲਜਮ ਸਹਾਇਕ ਥਾਣੇਦਾਰ ਨੂੰ ਇਹ ਹਰਕਤਾਂ ਬੰਦ ਕਰਨ ਲਈ ਸਮਝਾਇਆ ਬੁਝਾਇਆ ਸੀ। ਉਨ੍ਹਾਂ ਦੱਸਿਆ ਕਿ ਬਾਜ ਆਉਣ ਦੀ ਥਾਂ ਮੁਲਜਮ ਸੀ ਤਾਂ ਉਨ੍ਹਾਂ ਨੂੰ ਵੱਲੋਂ ਗਾਲ੍ਹਾਂ ਕੱਢੀਆਂ ਗਈਆਂ।ਉਨ੍ਹਾਂ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੀੜਤ ਵਿਧਵਾ ਦੀ ਸਹਾਇਤਾ ਕਰਨ ਦੇ ਫੈਸਲੇ ਤਹਿਤ ਪਿੰਡ ਬਾਠ ਦੇ ਸਰਪੰਚ ਅਤੇ ਕੁੱਝ ਹੋਰ ਪਤਵੰਤਿਆਂ ਨਾਲ ਮਿਲਕੇ ਏ ਐਸ ਆਈ ਨੂੰ ਦਬੋਚਣ ਲਈ ਯੋਜਨਾ ਬਣਾ ਲਈ । ਪੀੜਤਾ ਦੇ ਘਰ ’ਚ ਕੈਮਰੇ ਲਗਾ ਦਿੱਤੇ ਅਤੇ ਦਰਵਾਜੇ ਦੀ ਕੁੰਡੀ ਮੋੜ ਦਿੱਤੀ ਤਾਂ ਜੋ ਉਹ ਦਰਵਾਜਾ ਬੰਦ ਨਾਂ ਕਰ ਸਕੇ।

error: Content is protected !!