ਢਾਬੇ ਤੋਂ ਜ਼ਬਰੀ ਪੈਸੇ ਵਸੂਲਣ ਵਾਲੇ ਫਰਜ਼ੀ ਪੱਤਰਕਾਰ ਪੁਲਿਸ ਨੇ ਦਬੋਚੇ, ਮਾਮਲਾ ਦਰਜ

ਢਾਬੇ ਤੋਂ ਜ਼ਬਰੀ ਪੈਸੇ ਵਸੂਲਣ ਵਾਲੇ ਫਰਜ਼ੀ ਪੱਤਰਕਾਰ ਪੁਲਿਸ ਨੇ ਦਬੋਚੇ, ਮਾਮਲਾ ਦਰਜ

ਨੰਗਲ (ਚੋਵੇਸ਼ ਲਟਾਵਾ) – ਕੋਰੋਨਾ ਕਾਲ ਵਿਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣਾ ਆਇਆ ਹੈ। ਮਾਮਲਾ ਨੰਗਲ ਦਾ ਹੈ ਜਿੱਥੇ ਆਪਣੇ ਆਪ ਨੂੰ ਪੱਤਰਕਾਰ ਦੱਸ ਕੇ ਤਿੰਨ ਨੌਜਵਾਨਾਂ ਨੇ ਮਸ਼ਹੂਰ ਬਿਸ਼ਨੇ ਦੇ ਢਾਬੇ ਤੋਂ ਪੰਜ ਹਜ਼ਾਰ ਰੁਪਏ ਅਤੇ ਇਕ ਠੇਕੇ ਤੋਂ ਸ਼ਰਾਬ ਦੀਆਂ 2 ਪੇਟੀਆਂ ਲੈ ਲਈਆਂ। ਜਿਸ ਵੇਲੇ ਨੌਜਵਾਨਾਂ ਨੇ ਢਾਬੇ ਤੋਂ ਪੈਸੇ ਲਏ ਤਾਂ ਉਸ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ, ਜਿਸ ਦੇ ਆਧਾਰ ਉਪਰ ਪੁਲਿਸ  ਨੇ ਕਾਰਵਾਈ ਕਰਦਿਆਂ ਇਕ ਨੌਜਵਾਨ ਨੂੰ ਕਾਬੂ ਕਰ ਲਿਆ ਹੈ ਤੇ ਬਾਕੀ ਦੋ ਦੀ ਭਾਲ ਜਾਰੀ ਹੈ।

ਕੋਰੋਨਾ ਕਾਲ ਦੌਰਾਨ ਪੱਤਰਕਾਰਾਂ ਨੇ ਫਰੰਟਲਾਈਨ ਵਰੀਅਜ਼ ਦੇ ਤੌਰ ‘ਤੇ ਕੰਮ ਕੀਤਾ ਹੈ। ਆਪਣੀ ਜਾਨ ਦੀ ਪ੍ਰਭਾਵ ਨਾ ਕਿਤੇ ਬਗੈਰ ਲੋਕਾਂ ਤੱਕ ਹਰੇਕ ਜਾਣਕਾਰੀ ਪਹੁੰਚਾਈ ਹੈ। ਪਰ ਕੁਝ ਸ਼ਰਾਰਤੀ ਲੋਕਾਂ ਵਲੋਂ ਅਜਿਹੇ ਲੁੱਟਖੋਹਾਂ ਦੇ ਕਾਰਨਾਮਿਆਂ ਕਰਕੇ ਚੰਗੀ ਪੱਤਰਕਾਰੀ ਦਾ ਨਾਮ ਬਦਨਾਮ ਹੋ ਰਿਹਾ ਹੈ, ਸੋ ਲੋਕਾਂ ਨੂੰ ਚਾਹੀਦਾ ਹੈ ਕਿ ਜਦੋਂ ਵੀ ਤੁਹਾਨੂੰ ਕੋਈ ਵੀ ਪੱਤਰਕਾਰ ਅਜਿਹੇ ਮੰਦੇ ਤਰੀਕੇ ਨਾਲ ਤੰਗ ਕਰਦਾ ਹੈ ਤਾਂ ਉਸਦੀ ਤੁਰੰਤ ਪੁਲਿਸ ਨੂੰ ਜਾਣਕਾਰੀ ਦਿਉ ਤਾਂ ਜੋ ਅਸਲ ਪੱਤਰਕਾਰਤਾ ਦਾ ਨਾਮ ਬਦਨਾਮ ਹੋਣ ਤੋਂ ਬਚ ਸਕੇ।

error: Content is protected !!