ਦੋ ਹਿੰਦੋਸਤਾਨੀ ਭੈਣਾਂ ਇਜ਼ਰਾਇਲ ਦੀ ਸੈਨਾ ‘ਚ ਹੋਈਆਂ ਭਰਤੀ

ਦੋ ਹਿੰਦੋਸਤਾਨੀ ਭੈਣਾਂ ਇਜ਼ਰਾਇਲ ਦੀ ਸੈਨਾ ‘ਚ ਹੋਈਆਂ ਭਰਤੀ

ਜੂਨਾਗੜ੍ਹ(ਵੀਓਪੀ ਬਿਊਰੋ) ਗੁਜਰਾਤ ਦੇ ਕੋਠੜੀ ਪਿੰਡ ਦੇ ਮਹੇਰ ਪਰਿਵਾਰ ਦੀਆਂ ਦੋ ਭੈਣਾਂ ਇਜ਼ਰਾਇਲ ਦੀ ਸੈਨਾ ਵਿਚ ਸ਼ਾਮਲ ਹੋ ਗਈਆਂ ਹਨ। ਇਕ ਭੈਣ ਨਿਸ਼ਾ ਸੈਨਾ ਵਿਚ ਯੂਨਿਟ ਹੈੱਡ ਹੈ ਤੇ ਦੂਸਰੀ ਰਿਯਾ ਕਮਾਂਡੋ ਟ੍ਰੇਨਿੰਗ ਲੈ ਰਹੀ ਹੈ। ਟ੍ਰੇਨਿੰਗ ਪੂਰੀ ਹੋਣ ‘ਤੇ ਰਿਯਾ ਵੀ ਇਜ਼ਰਾਇਲ ਆਰਮੀ ਵਿਚ ਭਰਤੀ ਹੋ ਜਾਵੇਗੀ। ਉੱਥੇ ਹੀ ਨਿਸ਼ਾ  ਇਜ਼ਰਾਇਲੀ ਸੈਨਾ ਦੇ ਡਿਪਾਰਟਮੈਂਟ ਆਫ ਕਮਿਊਨੀਕੇਸ਼ਨ ਐਂਡ ਸਾਈਬਰ ਸਕਿਓਰਿਟੀ ਵਿਭਾਗ ਵਿਚ ਤੈਨਾਤ ਹੈ ਨਾਲ ਹੀ ਫਰੰਟਲਾਈਨ ਯੂਨਿਟ ਹੈੱਡ ਦੇ ਰੂਪ ਵਿਚ ਸੇਵਾ ਨਿਭਾਅ ਰਹੀ ਹੈ।

ਰਿਯਾ 12ਵੀਂ ਕਲਾਸ ਤੋਂ ਬਾਅਦ ਸੈਨਾ ਵਿਚ ਸ਼ਾਮਲ ਹੋਈ ਸੀ। ਹਜੇ ਉਹ ਸੈਨਾ ਵਿਚ ਪ੍ਰੀ-ਸਰਵਿਸ ਦੇ ਤੌਰ ਉਪਰ ਕੰਮ ਕਰ ਰਹੀ ਹੈ। ਤਿੰਨ ਮਹੀਨਿਆਂ ਬਾਅਦ ਕੁਝ ਟੈਸਟਾਂ ਤੋਂ ਬਾਅਦ ਉਹ ਸੈਨਾ ਵਿਚ ਭਾਰਤੀ ਹੋ ਜਾਵੇਗੀ। ਦੋਵਾਂ ਭੈਣਾਂ ਦੇ ਪਰਿਵਾਰ ਦਾ ਕਰਿਆਨਾ ਦਾ ਕਾਰੋਬਾਰ ਹੈ। ਦੱਸ ਦਈਏ ਕਿ ਪਿੰਡ ਕੋਠੜੀ ਗੁਜਰਾਤ ਦੇ ਜੂਨਾਗੜ੍ਹ ਜ਼ਿਲ੍ਹੇ ਦੇ ਮਾਣਾਬਦਰ ਤਹਿਸੀਲ ਦਾ ਹਿੱਸਾ ਹੈ।

 

error: Content is protected !!