ਜਲੰਧਰ ਦੇ ਇਕ ਹੋਰ ਸਪਾ ਸੈਂਟਰ ਦਾ ਹੋਇਆ ਪਰਦਾਫਾਸ਼

ਜਲੰਧਰ ਦੇ ਇਕ ਹੋਰ ਸਪਾ ਸੈਂਟਰ ਦਾ ਹੋਇਆ ਪਰਦਾਫਾਸ਼

ਜਲੰਧਰ(ਵੀਓਪੀ ਬਿਊਰੋ)  – ਪਿਛਲੇ ਦਿਨੀਂ ਜਲੰਧਰ ਵਿਚ ਇਕ ਵੱਡੇ ਸਪਾ ਸੈਂਟਰ ਦਾ ਖੁਲਾਸਾ ਹੋਇਆ ਹੈ ਜਿਸ ਵਿਚ ਛੇ ਆਰੋਪੀ ਗ੍ਰਿਫਤਾਰ ਹੋ ਚੁੱਕੇ ਹਨ। ਪਰ ਅਜੇ ਵੀ ਇਸ ਤਰ੍ਹਾਂ ਦਾ ਮਾੜਾ ਧੰਦਾ ਸ਼ਰੇਆਮ ਚੱਲ ਰਿਹਾ ਹੈ। ਅੱਜ ਪੁਲਿਸ ਨੇ ਇਕ ਹੋਰ ਸਪਾ ਸੈਂਟਰ ਉਪਰ ਛਾਪਾ ਮਾਰਿਆ ਹੈ।ਪੁਲਿਸ ਨੇ ਸਪਾ ਸੈਂਟਰ ਤੋਂ ਕਈ ਮੁੰਡੇ-ਕੁੜੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਪੁੱਛ ਪੜਤਾਲ ਲਈ ਬਹੁਤ ਸਾਰੇ ਲੋਕਾਂ ਨੂੰ ਥਾਣੇ ਵੀ ਸੱਦਿਆ ਹੈ। ਥਾਣਾ 7 ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਥਾਣੇ 6 ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਲੁਧਿਆਣਾ ਦੀ ਰਹਿਣ ਵਾਲੀ ਇਕ ਨਾਬਾਲਗ ਨੇ ਦੱਸਿਆ ਸੀ ਕਿ ਮਾਡਲ ਟਾਊਨ ਦੇ ਸਪਾ ਸੈਂਟਰ ‘ਚ ਕੰਮ ਕਰਨ ਵਾਲੀ ਜੋਤੀ ਨਾਂ ਦੀ ਔਰਤ ਉਸ ਦੀ ਜਾਣਕਰ ਸੀ। ਜੋਤੀ ਨੇ ਉਸ ਨੂੰ ਲੁਧਿਆਣਾ ਤੋਂ ਜਲੰਧਰ ਘੁੰਮਣ ਲਈ ਬੁਲਾਇਆ ਸੀ। ਇਸ ਦੌਰਾਨ ਜੋਤੀ ਨੇ ਆਪਣੇ ਸਪਾ ਸੈਂਟਰ ‘ਚ ਉਸ ਨੂੰ ਜ਼ਹਿਰੀਲੀ ਦਵਾਈ ਪਿਲਾ ਦਿੱਤੀ। ਇਸ ਤੋਂ ਬਾਅਦ ਸਪਾ ਸੈਂਟਰ ‘ਚ ਉਸ ਨਾਲ 4 ਨੌਜਵਾਨਾਂ ਨੇ ਜਬਰ ਜਨਾਹ ਕੀਤਾ ਸੀ। ਪੀੜਤਾ ਦੀ ਸ਼ਿਕਾਇਤ ‘ਤੇ ਪੁਲਿਸ ਨੇ ਜੋਤੀ ਸਮੇਤ ਪੰਜ ਲੋਕਾਂ ‘ਤੇ ਕੇਸ ਦਰਜ ਕੀਤਾ ਸੀ।

error: Content is protected !!