ਸਾਬਕਾ ਵਿਦਿਆਰਥੀ ਮੈਬਰਾਂ ਦੁਆਰਾ ‘ਅਧਿਆਪਨ ਦੇ ਹੁਨਰ ਦਾ ਪ੍ਰਦਰਸ਼ਨ’ ਵਿਸ਼ੇ ‘ਤੇ ਵੈਬੀਨਾਰ ਕਰਵਾਇਆ

ਸਾਬਕਾ ਵਿਦਿਆਰਥੀ ਮੈਬਰਾਂ ਦੁਆਰਾ ‘ਅਧਿਆਪਨ ਦੇ ਹੁਨਰ ਦਾ ਪ੍ਰਦਰਸ਼ਨ’ ਵਿਸ਼ੇ ‘ਤੇ ਵੈਬੀਨਾਰ ਕਰਵਾਇਆ

ਜਲੰਧਰ (ਰਾਜੂ ਗੁਪਤਾ) – ਐਲੂਮਨੀ ਮੈਂਬਰ ਵਸੁੰਧਰਾ ਨੇ ਅਸਲ ਵਸਤੂਆਂ ਅਤੇ ਵਿਡੀਓਜ਼ ਦੀ ਸਹਾਇਤਾ ਨਾਲ ਕਵਿਤਾ ਸਿਖਾਉਣ ਦੇ ਵੱਖ-ਵੱਖ ਚਰਨਾਂ ਦਾ ਪ੍ਰਦਰਸ਼ਨ ਕੀਤਾ। ਆਪਣੀ ਕਵਿਤਾ ‘ਟ੍ਰੀ-ਹਗਰਸ’ ਰਾਹੀਂ ਉਸਨੇ ਕੋਵਿਡ-19 ਤੋਂ ਛੁਟਕਾਰਾ ਪਾਉਣ ਲਈ ਹਵਾ ਵਿੱਚ ਆਕਸੀਜਨ ਦੀ ਪ੍ਰਤੀਸ਼ਤਤਾ ਵਧਾਉਣ ਲਈ ਵੱਧ ਤੋ ਵੱਧ ਰੁੱਖ ਲਗਾਉਣ ਦਾ ਸੰਦੇਸ਼ ਦਿੱਤਾ।

ਐਲੂਮਨੀ ਮੈਂਬਰਾਂ ਹਰਸਿਮਰਨ ਕੋਛੜ ਅਤੇ ਸਮ੍ਰਿਧੀ ਨੇ ਕ੍ਰਮਵਾਰ ‘ਬ੍ਰਾਂਡਿੰਗ, ਲੇਬਲਿੰਗ ਅਤੇ ਪੈਕੇਜਿੰਗ’ ਅਤੇ ‘ਆੰਕੜਿਆਂ ਦਾ ਸੰਗ੍ਰਹਿ’ ਵਿਸ਼ਿਆਂ ਤੇ ਹਰਬਰਸ਼ੀਅਨ ਪਾਠ ਯੋਜਨਾਵਾਂ ਦਾ ਪ੍ਰਦਰਸ਼ਨ ਕੀਤਾ। ਹਰਸਿਮਰਨ ਨੇ ਇੰਸਟ੍ਰਕਸ਼ਨਲ ਉਦੇਸ਼ਾਂ ਦੇ ਨਿਰਮਾਣ ਦੀ ਮਹੱਤਤਾ ਅਤੇ ਪੁਰਾਣੇ ਸਿਖ ਗਿਆਨ ਅਤੇ ਅਨੁਭਵਾਂ ਨਾਲ ਨਵੇ ਵਿਸ਼ੇ ਨੂੰ ਜੋੜਨ ਦੀ ਤਕਨੀਕ ਬਾਰੇ ਦੱਸਿਆ। ਸਮਿ੍ਰਧੀ ਨੇ ਬਲੈਕ ਬੋਰਡ ਲਿਖਣ, ਪਾਠ ਦੀ ਸ਼ੁਰੂਆਤ, ਵਿਆਖਿਆ ਲਈ ਵੱਖ-ਵੱਖ ਹੁਨਰਾਂ ਤੇ ਚਾਨਣਾ ਪਾਇਆ।

ਆਪਣਾ ਤਜਰਬਾ ਸਾਂਝਾ ਕਰਦਿਆਂ ਵਸੁੰਧਰਾ ਨੇ ਕਿਹਾ, ‘ਛੇ ਸਾਲ ਪਹਿਲਾ, ਇਸੇ ਤਰੀਖ ਤੇ ਮੈਂ ਆਪਣੀ ਬੀ.ਐਡ. ਦੌਰਾਨ ਆਪਣਾ ਅੰਤਮ ਚਰਚਾ ਦਾ ਪ੍ਰਦਰਸ਼ਨ ਦਿਤਾ ਸੀ ਅਤੇ ਅੱਜ ਫਿਰ ਮੈਂ ਅਧਿਆਪਕਾਂ ਨੂੰ ਅਧਿਆਪਨ ਕੌਸ਼ਲ ਦਾ ਪ੍ਰਦਰਸ਼ਨ ਦੇ ਰਹੀ ਹਾਂ। ਮੈਂ ਅੱਜ ਜੋ ਵੀ ਬਣੀ ਹਾਂ, ਉਹ ਬਨਣ ਲਈ ਮੈਂ ਆਪਣੇ ਅਧਿਆਪਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਅਤੇ ਮੈਂ ਇਨੋਸੈਂਟ ਹਾਰਟਸ ਕਾਲਜ ਆਫ ਐਜੂਕੇਸ਼ਨ ਨੂੰ ਸਮਰੱਥ ਅਧਿਆਪਕਾਂ ਦੇ ਵਿਕਾਸ ਲਈ ਧੰਨਵਾਦ ਕਰਨਾ ਚਾਹੁੰਦੀ ਹਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਗੁਣਾਤਮਕ ਅਤੇ ਡਿਜੀਟਲਾਈਜਡ ਸਿੱਖਿਆ ਪ੍ਰਦਾਨ ਕਰਨਗੇ। ਪਿ੍ਰੰਸੀਪਲ ਡਾ. ਅਰਜਿੰਦਰ ਸਿੰਘ ਨੇ ਕਿਹਾ ਕਿ ‘ਸਾਡੇ ਸਾਬਕਾ ਵਿਦਿਆਰਥੀ ਵੱਖ-ਵੱਖ ਵਿਦਿਅਕ ਅਦਾਰਿਆਂ ਵਿੱਚ ਹੁਨਰਮੰਦ ਅਧਿਆਪਕਾਂ ਵਜੋਂ ਕੰਮ ਕਰ ਰਹੇ ਹਨ, ਉਨ੍ਹਾਂ ਦੀਆਂ ਪ੍ਰਾਪਤੀਆਂ ਨੇ ਸਾਡੇ ਕਾਲਜ ਦਾ ਨਾਮ ਅਤੇ ਪ੍ਰਸਿੱਧੀ ਵਧਾਈ ਹੈ। ਮੈਂ ਉਨ੍ਹਾਂ ਦੇ ਗਿਆਨ ਅਤੇ ਹੁਨਰਾਂ ਨੂੰ ਸਾਡੇ ਆਉਣ ਵਾਲੇ ਅਧਿਆਪਕਾਂ ਨੂੰ ਤਬਦੀਲ ਕਰਨ ਲਈ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।’ ਸਾਰੇ ਅਲੂਮਨੀ ਮੈਬਰਾਂ ਨੂੰ ਪ੍ਰਸ਼ੰਸਾਂ ਦੇ ਟੋਕਨ ਵਜੋਂ ਈ-ਸਰਟੀਫਿਕੇਟ ਦਿੱਤੇ ਗਏ।

Leave a Reply

Your email address will not be published. Required fields are marked *

error: Content is protected !!