ਨੂੰਹ ਨਾਲ ਛੇੜਛਾੜ ਦੇ ਆਰੋਪੀ ਸਹੁਰੇ ਨੇ ਰੇਲਗੱਡੀ ਥੱਲੇ ਛਾਲ ਮਾਰ ਕੇ ਦਿੱਤੀ ਜਾਨ

ਨੂੰਹ ਨਾਲ ਛੇੜਛਾੜ ਦੇ ਆਰੋਪੀ ਸਹੁਰੇ ਨੇ ਰੇਲਗੱਡੀ ਥੱਲੇ ਛਾਲ ਮਾਰ ਕੇ ਦਿੱਤੀ ਜਾਨ

ਜਲੰਧਰ (ਵੀਓਪੀ ਬਿਊਰੋ)  ਬਸਤੀ ਸ਼ੇਖ ਇਲਾਕੇ ‘ਚ ਕੱਲ੍ਹ ਰਾਤ ਨੂੰਹ ਦੀ ਸ਼ਿਕਾਇਤ ‘ਤੇ ਛੇੜਛਾੜ ਦਾ ਕੇਸ ਦਰਜ ਹੋਣ ਦੇ ਮਾਮਲੇ ‘ਚ ਮੁਲਜ਼ਮ ਸਹੁਰੇ ਨੇ ਰੇਲਵੇ ਲਾਈਨ ਸਾਹਮਣੇ ਛਾਲ ਮਾਰ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ।

ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈਂਦੇ ਹੋਏ ਪੀੜਤ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨੇ ਸ਼ੁਰੂ ਕਰ ਦਿੱਤੇ। ਏਐੱਸਆਈ ਹੀਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੰਗਲਵਾਰ ਸਵੇਰੇ ਕਰੀਬ 11.10 ‘ਤੇ ਸੂਚਨਾ ਮਿਲੀ ਸੀ ਕਿ ਡੀਏਵੀ ਕਾਲਜ ਨੇੜੇ ਰੇਲਵੇ ਲਾਈਨ ‘ਤੇ ਇਕ ਵਿਅਕਤੀ ਨੇ ਟ੍ਰੇਨ ਸਾਹਮਣੇ ਛਾਲ ਮਾਰ ਕੇ ਆਤਮਹੱਤਿਆ ਕਰ ਲਈ ਹੈ। ਮ੍ਰਿਤਕ ਕੋਲੋਂ ਮਿਲੇ ਡਰਾਈਵਿੰਗ ਲਾਇਸੈਂਸ ਤੋਂ ਉਸ ਦੀ ਪਛਾਣ ਬਸਤੀ ਸ਼ੇਖ ਇਲਾਕੇ ਦੇ ਰਹਿਣ ਵਾਲੇ ਅਨਿਲ ਕੁਮਾਰ ਵਜੋਂ ਹੋਈ।

ਉਸ ਦੀ ਨੂੰਹ ਨੇ ਥਾਣਾ ਪੰਜ ਵਿਚ ਸ਼ਿਕਾਇਤ ਦਿੱਤੀ ਸੀ ਜਿਸ ਤੇ ਸਹੁਰੇ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਦੀ ਪੇਸ਼ਗੀ ਜ਼ਮਾਨਤ ਲਈ ਸਹੁਰੇ ਨੇ ਅਦਾਲਤ ਵਿੱਚ ਅਰਜ਼ੀ ਲਗਾਈ ਹੋਈ ਸੀ ਜਿਸ ‘ਤੇ ਬੁੱਧਵਾਰ ਨੂੰ ਸੁਣਵਾਈ ਹੋਣੀ ਸੀ।

ਪਰ ਇਸ ਤੋਂ ਪਹਿਲਾਂ ਹੀ ਉਸ ਨੇ ਆਪਣੀ ਜ਼ਿੰਦਗੀ ਖ਼ਤਮ ਕਰ ਲਈ। ਜੀਆਰਪੀ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਭੇਜ ਦਿੱਤੀ ਹੈ।

error: Content is protected !!