ਅੱਜ 12ਵੀਂ ਕਲਾਸ ਦੇ ਵਿਦਿਆਰਥੀਆਂ ਦੇ ਭਵਿੱਖ ਦਾ ਫੈਸਲਾ ਹੋਵੇਗਾ

ਅੱਜ 12ਵੀਂ ਕਲਾਸ ਦੇ ਵਿਦਿਆਰਥੀਆਂ ਦੇ ਭਵਿੱਖ ਦਾ ਫੈਸਲਾ ਹੋਵੇਗਾ

ਨਵੀਂ ਦਿੱਲੀ(ਵੀਓਪੀ ਬਿਊਰੋ) – ਅੱਜ CBSE ਤੇ CISCE ਦੇ ਲੱਖਾਂ ਵਿਦਿਆਰਥੀ ਦੇ ਭਵਿੱਖ ਦਾ ਫੈਸਲਾ ਹੋ ਸਕਦਾ ਹੈ। ਕੋਰੋਨਾ ਕਰਕੇ ਬਹੁਤ ਲੰਮੇ ਸਮੇਂ ਤੋਂ ਵਿਦਿਆਰਥੀ ਘਰਾਂ ਵਿਚ ਹੀ ਆਨਲਾਈਨ ਪੜ੍ਹਾਈ ਕਰ ਰਹੇ ਹਨ ਤੇ ਪੇਪਰਾਂ ਦਾ ਇਤਜ਼ਾਰ ਕਰ ਰਹੇ ਹਨ। ਅੱਜ ਪ੍ਰੀਖਿਆਵਾਂ ਹੋਣੀਆਂ ਹਨ ਜਾਂ ਨਹੀਂ ਇਸ ਉਪਰ ਫੈਸਲਾ ਆ ਸਕਦਾ ਹੈ। ਦਰਅਸਲ ਕੇਂਦਰੀ ਸਿੱਖਿਆ ਰਮੇਸ਼ ਮੰਤਰੀ ਰਮੇਸ਼ ਪੋਖਰਿਅਲ ਨਿਸ਼ੰਕ ਅੱਜ 12ਵੀਂ ਦੀ ਪ੍ਰੀਖਿਆ ਦੀ ਤਾਰੀਖ ਤੇ ਫੌਰਮੈਟ ਦਾ ਐਲਾਨ ਕਰ ਸਕਦੇ ਹਨ। ਕੋਰੋਨਾ ਇਨਫੈਕਸ਼ਨ ਦੇ ਵਧਦੇ ਹੋਏ ਮਾਮਲਿਆਂ ਨੂੰ ਦੇਖਦਿਆਂ ਸੀਬੀਐਸਈ ਦੀ 12ਵੀਂ ਦੀ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ‘ਚ 23 ਮਈ ਨੂੰ ਹਾਈ ਲੈਵਲ ਮੀਟਿੰਗ ਕੀਤੀ ਗਈ ਸੀ।

ਇਸ ਮੀਟਿੰਗ ‘ਚ ਨਿਸ਼ੰਕ ਤੋਂ ਇਲਾਵਾ ਸੂਬਿਆਂ ਦੇ ਸਿੱਖਿਆ ਮੰਤਰੀਆਂ ਤੇ ਸਿੱਖਿਆ ਮੰਤਰਾਲੇ ਨਾਲ ਜੁੜੇ ਹੋਰ ਅਧਿਕਾਰੀਆਂ ਨੇ ਹਿੱਸਾ ਲਿਆ ਸੀ। ਬੈਠਕ ਤੋਂ ਬਾਅਦ ਰਮੇਸ਼ ਪੋਖਰਿਅਲ ਨੇ ਆਪਣੇ ਵੀਡੀਓ ਹੁਕਮ ‘ਚ ਕਿਹਾ ਸੀ ਕਿ 12ਵੀਂ ਦੀ ਪ੍ਰੀਖਿਆ ਨੂੰ ਲੈਕੇ ਇਕ ਜੂਨ ਨੂੰ ਫੈਸਲਾ ਲਿਆ ਜਾਵੇਗਾ।

error: Content is protected !!