ਦੀਪਕ ਬਾਲੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਲਾਹਕਾਰ ਨਿਯੁਕਤ

ਦੀਪਕ ਬਾਲੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਲਾਹਕਾਰ ਨਿਯੁਕਤ

ਨਿਯੁਕਤੀ ਸਮੇਂ ਦਿੱਲੀ ਦੇ ਡਿਪਟੀ ਸੀਐਮ ਦੇ ਨਾਲ ਦੀਪਕ ਬਾਲੀ ਅਤੇ ਉਹਨਾਂ ਦੇ ਬੇਟੇ ਗੌਤਮ ਬਾਲੀ।

ਜਲੰਧਰ (ਗੁਰਪ੍ਰੀਤ ਡੈਨੀ) – ਜਲੰਧਰ ਦੇ ਰਹਿਣ ਵਾਲੇ ਦੀਪਕ ਬਾਲੀ ਨੂੰ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਦਾ ਸਲਾਹਕਾਰ ਲਾਇਆ ਗਿਆ ਹੈ। ਦੀਪਕ ਬਾਲੀ ਬੜੇ ਲੰਮੇ ਸਮੇਂ ਤੋਂ ਪੰਜਾਬੀ ਮਾਂ ਬੋਲੀ ਅਤੇ ਸੱਭਿਆਚਾਰ ਦੀ ਸੇਵਾ ਕਰਨ ਵਿਚ ਲੱਗੇ ਹੋਏ ਹਨ ਤੇ ਨਾਲ-ਨਾਲ ਉਹ ਜਲੰਧਰ ਦੇ ਦੇਵੀ ਤਲਾਬ ਮੰਦਰ ਵਿਚ ਕਰਵਾਏ ਜਾਂਦੇ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਹਰੀਵੱਲਭ ਸੰਗੀਤ ਮਹਾਸਭਾ ਅਤੇ ਪੰਜਾਬੀ ਜਾਗ੍ਰਿਤੀ ਮੰਚ ਦੇ ਜਨਰਲ ਸਕੱਤਰ ਵੀ ਹਨ।

ਦੀਪਕ ਬਾਲੀ ਹੁਣ ਕਲਾ ਅਤੇ ਸੱਭਿਆਚਾਰ ਮਾਮਲਿਆਂ ਉਪਰ ਦਿੱਲੀ ਸਰਕਾਰ ਨੂੰ ਸਲਾਹ ਦੇਣਗੇ ਅਤੇ ਦਿੱਲੀ ਵਿਚ ਪੰਜਾਬੀ ਦੇ ਪ੍ਰਚਾਰ ਤੇ ਪਸਾਰ ਲਈ ਵੱਧ ਚੜ੍ਹ ਕੇ ਕਾਰਜ ਕਰਨਗੇ। ਦੀਪਕ ਬਾਲੀ ਨੂੰ ਕੈਬੇਨਿਟ ਦਾ ਰੈਂਕ ਸੌਂਪਿਆ ਜਾਵੇਗਾ। ਦੀਪਕ ਬਾਲੀ ਜਲੰਧਰ ਦੇ ਜੋਤੀ ਚੌਂਕ ‘ਚ ਸਥਿਤ ਸੁੱਖ ਮਹਿਲ ਹੋਟਲ ਤੇ ਪਲਾਜ਼ਮਾ ਰਿਕਾਰਡਜ਼ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਹਨ। ਉਹ ਪੰਜਾਬੀ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਹਮੇਸ਼ਾਂ ਤੱਤਪਰ ਰਹਿੰਦੇ ਹਨ।

 

Leave a Reply

Your email address will not be published. Required fields are marked *

error: Content is protected !!