IPL ‘ਚ ਧੂਮਾਂ ਪਾਉਣ ਵਾਲੇ ਸਿੱਖ ਮੁੰਡੇ ਦਾ ਨਾਂ Shining Sikh Youth of India ਕਿਤਾਬ ‘ਚ ਦਰਜ, ਜਾਣੋਂ ਅਰਸ਼ਦੀਪ ਦੇ ਸੰਘਰਸ਼ ਦੀ ਕਹਾਣੀ

IPL ‘ਚ ਧੂਮਾਂ ਪਾਉਣ ਵਾਲੇ ਸਿੱਖ ਮੁੰਡੇ ਦਾ ਨਾਂ Shining Sikh Youth of India ਕਿਤਾਬ ‘ਚ ਦਰਜ, ਜਾਣੋਂ ਅਰਸ਼ਦੀਪ ਦੇ ਸੰਘਰਸ਼ ਦੀ ਕਹਾਣੀ

ਜਲੰਧਰ (ਗੁਰਪ੍ਰੀਤ ਡੈਨੀ ) – ਕਿੰਗਜ਼ ਇਲੈਵਨ ਪੰਜਾਬ ਵਲੋਂ ਆਪਣੀ ਗੇਂਦਬਾਜ਼ੀ ਨਾਲ ਧੂਮਾਂ ਪਾਉਣ ਵਾਲੇ ਸਿੱਖ ਮੁੰਡੇ ਅਰਸ਼ਦੀਪ ਸਿੰਘ ਦਾ ਨਾਂ ਪ੍ਰਭਲੀਨ ਸਿੰਘ ਵਲੋਂ ਲਿਖੀ ਕਿਤਾਬ ਸ਼ਾਈਨਿੰਗ ਸਿੱਖ ਯੂਥ ਆਫ਼ ਇੰਡੀਆ(Shining Sikh Youth of India) ਵਿਚ ਦਰਜ ਕੀਤਾ ਗਿਆ ਹੈ। ਅਰਸ਼ਦੀਪ ਦੇ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਹੈ। ਅਰਸ਼ਦੀਪ ਦੇ ਪਿਤਾ ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਇਹ ਸਭ ਅਰਸ਼ ਦੀ ਮਿਹਨਤ ਤੇ ਵਾਹਿਗੁਰੂ ਦੀ ਕਿਰਪਾ ਨਾਲ ਹੀ ਸੰਭਵ ਹੋਇਆ ਹੈ। ਮਾਂ ਬਲਜੀਤ ਕੌਰ ਨੇ ਦੱਸਿਆ ਕਿ ਸਾਡਾ ਬੇਟਾ ਬਹੁਤ ਮਿਹਨਤੀ ਹੈ ਅਸੀਂ ਸਿੱਖ ਹੋਣ ਉਪਰ ਮਾਣ ਕਰਦੇ ਹਾਂ। ਉਹਨਾਂ ਕਿਹਾ ਜਦੋਂ ਕਿਤਾਬ ਘਰ ਆਈ ਤਾਂ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਕਿ ਸਿੱਖਾਂ ਦੇ ਬੱਚੇ ਵੀ ਲੰਮੀਆਂ ਉਡਾਰੀਆਂ ਭਰ ਰਹੇ ਹਨ।

ਅਰਸ਼ਦੀਪ ਸਿੰਘ ਦੇ ਜੀਵਨ ਉਪਰ ਇਕ ਝਾਤ

ਅਰਸ਼ਦੀਪ ਦਾ ਪਿਛੋਕੜ ਗੁਰਦਾਸਪੁਰ ਦੇ ਇਲਾਕੇ ਬਟਾਲੇ ਨਾਲ ਸਬੰਧਿਤ ਹੈ। ਪਰ ਅੱਜਕੱਲ੍ਹ ਉਹ ਆਪਣੇ ਪਰਿਵਾਰ ਸਮੇਤ ਖਰੜ (ਚੰਡੀਗੜ੍ਹ) ਰਹਿ ਰਹੇ ਹਨ। ਅਰਸ਼ਦੀਪ ਸਿੰਘ ਇੰਡੀਆ ਦੀ ਅੰਡਰ-23 ਟੀਮ ਵਲੋਂ ਬੰਗਲਾਦੇਸ਼ ਖਿਲਾਫ਼ ਖੇਡ ਚੁੱਕੇ ਹਨ। ਉਹਨਾਂ ਨੇ ਬੰਗਲਾਦੇਸ਼ ਖਿਲਾਫ 5 ਵਨਡੇਅ ਮੈਚ ਖੇਡੇ ਹਨ। ਅਰਸ਼ਦੀਪ ਪੰਜਾਬ ਦੀ ਰਣਜੀ ਟਰਾਫੀ ਵੀ ਖੇਡ ਚੁੱਕੇ ਹਨ। ਅਰਸ਼ਦੀਪ ਦੀ ਸਭ ਤੋਂ ਵੱਡੀ ਪ੍ਰਾਪਤੀ 2018 ਵਿਚ ਹੋਏ ਅੰਡਰ-19 ਟੀਮ ਵਿਚ ਭਾਰਤ ਨੂੰ ਵਰਲਡ ਕੱਪ ਜਿਤਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਅੱਜਕੱਲ੍ਹ ਉਹ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਵਲੋਂ ਆਈਪੀਐਲ ਵਿਚ ਚੰਗੀ ਕਾਰਗੁ਼ਜ਼ਾਰੀ ਕਰ ਰਹੇ ਹਨ।

ਅਰਸ਼ਦੀਪ ਸਿੰਘ ਨੇ ਚੰਡੀਗੜ੍ਹ ਦੇ ਐਸਡੀ ਕਾਲਜ ਵਿਚ ਪਹਿਲੇਂ ਸਥਾਨ ਉਪਰ ਰਹਿ ਕੇ ਬੀ.ਏ ਦੀ ਪੜ੍ਹਾਈ ਕੀਤੀ ਹੈ। ਅਰਸ਼ਦੀਪ ਦੇ ਸੰਘਰਸ਼ ਦੀ ਕਹਾਣੀ ਬਹੁਤ ਹੀ ਪ੍ਰਭਾਵਿਤ ਕਰਦੀ ਹੈ। ਉਹਨਾਂ ਨੇ ਆਪਣੇ ਸਪੋਰਟਸ ਕਰੀਅਰ ਦੀ ਸ਼ੁਰੂਆਤ ਚੰਡੀਗੜ੍ਹ ਦੇ ਸੈਕਟਰ-36 ਵਿਚ ਪੈਂਦੀ ਜੀਐਨਪੀਐਸ ਅਕੈਡਮੀ ਤੋਂ ਕੀਤੀ ਹੈ। ਉਹ ਰੋਜ਼ ਪ੍ਰੈਕਟਿਸ ਕਰਨ ਲਈ ਖਰੜ ਤੋਂ ਚੰਡੀਗੜ੍ਹ ਸਾਈਕਲ ਉਪਰ ਜਾਂਦੇ ਸਨ। ਅਰਸ਼ ਦੀ ਕ੍ਰਿਕਟੀ ਦੁਨੀਆਂ ਦਾ ਇਕ ਬਹੁਤ ਹੀ ਦਿਲਚਸਪ ਕਿੱਸਾ ਹੈ। ਇਕ ਵਾਰ ਉਹਨਾਂ ਨੇ ਆਲ ਇੰਡੀਆ ਪੰਜਾਬ ਸਟੇਟ ਕਰਨਲ ਸੀਕੇ ਨਾਈਡੂ ਕ੍ਰਿਕਟ ਟਰਾਫ਼ੀ ਵਿਚ 10 ਮੈਚ ਖੇਡਦੇ ਹੋਏ 46 ਵਿਕਟਾਂ ਝਟਕਾਈਆਂ ਸਨ। ਉਹਨਾਂ ਦੇ ਸੰਘਰਸ਼ ਦੀ ਕਹਾਣੀ ਦੱਸਦਿਆਂ ਮਾਂ ਬਲਜੀਤ ਕੌਰ ਅੱਖਾਂ ਭਰ ਲੈਂਦੀ ਹੈ।

ਜਦੋਂ ਅਰਸ਼ ਨੇ ਚਲੇ ਜਾਣਾ ਸੀ ਭਰਾ ਕੋਲ ਕੈਨੇਡਾ ਤੇ ਤਿੜਕ ਜਾਣਾ ਸੀ ਵੱਡਾ ਕ੍ਰਿਕਟਰ ਬਣਨ ਦਾ ਸੁਪਨਾ

ਅਰਸ਼ਦੀਪ ਦੇ ਸ਼ੁਰੂਆਤੀ ਦਿਨਾਂ ਵਿਚ ਜਦੋਂ ਉਸਨੇ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਤਾਂ ਉਸਨੂੰ ਜ਼ਿਆਦਾ ਮੌਕੇ ਨਹੀਂ ਸਨ ਮਿਲੇ। ਜਿਸ ਤੋਂ ਬਾਅਦ ਉਸਦੇ ਅੰਦਰ ਵਲ਼ਵਲ਼ੇ ਉੱਠ ਰਹੇ ਸਨ ਅਤੇ ਪਰਿਵਾਰ ਵੀ ਉਸਨੂੰ ਉਸਦੇ ਵੱਡੇ ਭਰਾ ਕੋਲ ਕੈਨੇਡਾ ਭੇਜਣਾ ਚਾਹੁੰਦੇ ਸੀ। ਜਿਸ ਤੋਂ ਬਾਅਦ ਅਰਸ਼ਦੀਪ ਨੇ ਆਪਣੇ ਪਰਿਵਾਰ ਕੋਲੋਂ ਇਕ ਸਾਲ ਦਾ ਸਮਾਂ ਮੰਗਿਆ ਸੀ। ਕੁਝ ਸਮਾਂ ਬਾਅਦ ਹੀ ਅਰਸ਼ ਵੈਂਕਟੇਸ਼ ਪ੍ਰਸਾਦ ਅਤੇ ਰਾਹੁਲ ਦ੍ਰਵਿੜ ਦੀ ਨਜ਼ਰ ਵਿਚ ਆਇਆ ਤੇ ਉਸਨੇ ਵਧੀਆ ਕਾਰਗੁਜ਼ਾਰੀ ਦਿਖਾਈ। ਇਸ ਮੌਕੇ ਨੇ ਉਸਦਾ ਕੈਨੇਡਾ ਜਾਣ ਦਾ ਪਲਾਨ ਖਾਰਜ ਹੋ ਗਿਆ।

ਅਰਸ਼ਦੀਪ ਦੇ ਪਿਤਾ ਵੀ ਕ੍ਰਿਕਟ ਖੇਡਦੇ ਹਨ। ਉਹ ਗੁਰਦਾਸਪੁਰ ਵਲੋਂ ਇੰਟਰ ਡਿਸਟਿਕ ਲੈਂਵਲ ਤੱਕ ਕ੍ਰਿਕਟ ਖੇਡ ਚੁੱਕੇ ਹਨ। ਅੱਜ ਵੀ ਜਦੋਂ ਉਹਨਾਂ ਦਾ ਮਨ ਕਰਦਾ ਹੈ ਤਾਂ ਆਪਣੇ ਦੋਸਤਾਂ ਨਾਲ ਕ੍ਰਿਕਟ ਖੇਡਦੇ ਹਨ। ਉਹਨਾਂ ਦਾ ਸੁਪਨਾ ਹੈ ਕਿ ਮੇਰਾ ਬੇਟਾ ਇੰਡੀਆ ਦੀ ਸੀਨੀਅਰ ਟੀਮ ਵਲੋਂ ਖੇਡੇ ਜਿਸ ਨਾਲ ਪੰਜਾਬ ਤੇ ਪੂਰੀ ਸਿੱਖ ਕੌਮ ਦਾ ਮਾਣ ਵਧੇਗਾ।

Leave a Reply

Your email address will not be published. Required fields are marked *

error: Content is protected !!