ਪਹਿਲਾਂ ਕੁੜੀ ਨੇ ਆਪਣੇ ਉਤਾਰੇ ਕੱਪੜੇ, ਫਿਰ ਬਲੈਕਮੇਲ ਕਰਕੇ ਮੰਗੇ 5 ਲੱਖ ਰੁਪਏ, ਪੜ੍ਹੋ ਕੀ ਹੈ ਸਨਸਨੀਖੇਜ਼ ਮਾਮਲਾ

ਪਹਿਲਾਂ ਕੁੜੀ ਨੇ ਆਪਣੇ ਉਤਾਰੇ ਕੱਪੜੇ, ਫਿਰ ਬਲੈਕਮੇਲ ਕਰਕੇ ਮੰਗੇ 5 ਲੱਖ ਰੁਪਏ, ਪੜ੍ਹੋ ਕੀ ਹੈ ਸਨਸਨੀਖੇਜ਼ ਮਾਮਲਾ

ਲੁਧਿਆਣਾ (ਵੀਓਪੀ ਬਿਊਰੋ) – ਕੋਰੋਨਾ ਕਾਲ ਦੌਰਾਨ ਲੁਧਿਆਣਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਇਕ ਔਰਤ ਵਲੋਂ ਮਦਦ ਲਈ ਇਕ ਕਾਰੋਬਾਰੀ ਨੂੰ ਆਪਣੇ ਘਰ ਲੈ ਗਈ ਜਿਸ ਉਪਰੰਤ ਉਸ ਔਰਤ ਨੇ ਕੱਪੜੇ ਉਤਾਰ ਦਿੱਤੇ ਤੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਔਰਤ ਨੇ ਕਾਰੋਬਾਰੀ ਨੂੰ ਬੰਧਕ ਬਣਾ ਬਲੈਕਮੇਲ ਕੀਤਾ ਤੇ ਪੰਜ ਲੱਖ ਰੁਪਏ ਦੀ ਮੰਗ ਕੀਤੀ। ਔਰਤ ਅਤੇ ਉਸਦੇ ਨਾਲ ਦੇ ਸਾਥੀਆਂ ਨੇ ਕਾਰੋਬਾਰੀ ਦਾ ਸੋਨਾ ਲੁੱਟਣ ਤੋਂ ਬਾਅਦ ਉਸਦੀ ਕਾਰ ਕੋਲ ਰੱਖ ਕੇ ਪੰਜ ਲੱਖ ਰੁਪਏ ਦੀ ਮੰਗ ਕਰ ਰਹੇ ਹਨ।

ਹੁਣ ਇਸ ਮਾਮਲੇ ਵਿਚ ਥਾਣਾ ਦੁੱਗਰੀ ਦੀ ਪੁਲਿਸ ਨੇ ਦਲੇਰ ਨਗਰ ਲੁਧਿਆਣਾ ਦੇ ਵਾਸੀ ਮਨੋਜ ਕੁਮਾਰ ਦੇ ਬਿਆਨਾਂ ਉਪਰ ਦੁੱਗਰੀ ਦੀ ਰਹਿਣ ਵਾਲੀ ਖੁਸ਼ੀ, ਮਨਿੰਦਰ ਸ਼ਰਮਾ ,ਅਵਤਾਰ ਸਿੰਘ, ਸੁੱਖੀ ਅਤੇ ਰੀਤੂ ਦੇ ਖਿਲਾਫ਼ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।

ਅਡੀਸ਼ਨਲ ਐਸਐਚਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਮਨੋਜ ਘੁਮਾਰ ਮੰਡੀ ਇਲਾਕੇ ਵਿੱਚ ਬਲਾਕੀ ਮੀਟ ਸ਼ਾਪ ਨਾਮ ਦੀ ਦੁਕਾਨ ਚਲਾ ਰਹੇ ਹਨ ।ਮਨੋਜ ਨੇ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਕਰੀਬਨ ਦੋ ਮਹੀਨੇ ਪਹਿਲਾਂ ਖ਼ੁਸ਼ੀ ਨਾਮ ਦੀ ਔਰਤ ਉਨ੍ਹਾਂ ਦੀ ਦੁਕਾਨ ਤੇ ਆਈ ਸੀ । ਲਾਕਡਾਊਨ ਦੌਰਾਨ ਕੰਮ ਨਾ ਹੋਣ ਦੀ ਮਜਬੂਰੀ ਦੱਸ ਕੇ ਖੁਸ਼ੀ ਨੇ ਕਈ ਵਾਰ ਮਨੋਜ ਕੋਲੋਂ ਪੈਸੇ ਲਏ । 1 ਜੂਨ ਸ਼ਾਮ ਸਾਢੇ ਛੇ ਵਜੇ ਦੇ ਕਰੀਬ ਮਨੋਜ ਨੂੰ ਖੁਸ਼ੀ ਦਾ ਫੋਨ ਆਇਆ ਕਿ ਉਸ ਨੂੰ ਪੈਸਿਆਂ ਦੀ ਸਖ਼ਤ ਜ਼ਰੂਰਤ ਹੈ । ਵਾਰ ਵਾਰ ਕਹਿਣ ਤੇ ਮਨੋਜ ਆਪਣੀ ਪੋਲੋ ਗੱਡੀ ਤੇ ਸਵਾਰ ਹੋ ਕੇ ਫੁੱਲਾਂਵਾਲ ਚੌਕ ਵਿੱਚ ਚਲਾ ਗਿਆ । ਜਿੱਥੋਂ ਖ਼ੁਸ਼ੀ ਉਸ ਨੂੰ ਰੀਤੂ ਨਾਮ ਦੀ ਲੜਕੀ ਦੇ ਘਰ ਐਲਆਈਜੀ ਫਲੈਟਾਂ ਵਿੱਚ ਲੈ ਗਈ।

error: Content is protected !!