ਵਿਸ਼ਵ ਵਾਤਾਵਰਨ ਦਿਵਸ ਮੌਕੇ ਕਰਵਾਈਆਂ ਆਨਲਾਈਨ ਗਤੀਵਿਧੀਆਂ

ਵਿਸ਼ਵ ਵਾਤਾਵਰਨ ਦਿਵਸ ਮੌਕੇ ਕਰਵਾਈਆਂ ਆਨਲਾਈਨ ਗਤੀਵਿਧੀਆਂ

ਜਲੰਧਰ (ਰਾਜੂ ਗੁਪਤਾ) – ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੇ ਅੰਤਰਗਤ ਚੱਲ ਰਹੇ ਦਿਸ਼ਾ-ਇਕ ਅਭਿਆਨ ਦੇ ਅੰਤਰਗਤ ਵਿਸ਼ਵ ਵਾਤਾਵਰਨ ਦਿਵਸ ਆਨਲਾਈਨ ਮਨਾਇਆ ਗਿਆ। ਇਸ ਮੌਕੇ ਤੇ ਇਨੋਸੈਂਟ ਹਾਰਟ ਦੇ ਪੰਜਾਂ ਸਕੂਲ ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ, ਨੂਰਪੁਰ ਰੋਡ, ਕਪੂਰਥਲਾ ਰੋਡ ਅਤੇ ਇਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਚਿਊਸ਼ਨ ਵਿੱਚ ਅਲੱਗ ਅਲੱਗ ਗਤੀਵਿਧੀਆਂ ਕਰਵਾਈਆਂ ਗਈਆਂ। ਬੱਚਿਆਂ ਦੇ ਉਮਰ ਵਰਗ ਦੇ ਹਿਸਾਬ ਨਾਲ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਕੇ.ਜੀ-1 ਦੇ ਵਿਦਿਆਰਥੀਆਂ ਨੇ ਪੌਦੇ ਲਗਾਏ ਅਤੇ ਇਸ ਗਤੀਵਿਧੀ ਵਿੱਚ ਹਿੱਸਾ ਲਿਆ। ਬੱਚਿਆਂ ਨੇ ਪੌਦੇ ਲਗਾਉਂਦੇ ਹੋਏ ਤਸਵੀਰਾਂ ਸਕੂਲ ਨਾਲ ਸਾਂਝੀਆਂ ਕੀਤੀਆਂ।

ਕੇ.ਜੀ-2 ਦੇ ਵਿਦਿਆਰਥੀਆਂ ਨੇ ਪੇਪਰ ਬੈਗ ਬਣਾ ਕੇ ਵਾਤਾਵਰਨ ਬਚਾਓ ਦਾ ਸੰਦੇਸ਼ ਦਿੱਤਾ। ਦੂਸਰੀ ਜਮਾਤ ਦੇ ਵਿਦਿਆਰਥੀਆਂ ਨੇ ਕਵਿਤਾ ਵਾਚਨ ਪ੍ਰਤੀਯੋਗਿਤਾ ਵਿੱਚ ਹਿੱਸਾ ਲਿਆ ਅਤੇ ਕਵਿਤਾ ਨਾਲ ਸਬੰਧਿਤ ਅਲੱਗ ਅਲੱਗ ਪ੍ਰੌਪਸ ਦਾ ਇਸਤੇਮਾਲ ਕੀਤਾ। ਤੀਸਰੀ ਜਮਾਤ ਦੇ ਵਿਦਿਆਰਥੀਆਂ ਨੇ ਵੇਸਟ ਪਲਾਸਟਿਕ ਨੂੰ ਦੁਬਾਰਾ ਪ੍ਰਯੋਗ ਕਰ ਕੇ ਪੰਛੀਆਂ ਦੇ ਘਰ ਬਣਾਏ ਅਤੇ ਉਨ੍ਹਾਂ ਨੇ ਦਾਣਾ ਪਾਉਣ ਲਈ ਫੂਡ ਫੀਡਰ ਵੀ ਬਣਾਏ। ਵਿਦਿਆਰਥੀਆਂ ਨੂੰ ਗਰਮੀ ਵਿੱਚ ਪੰਛੀਆਂ ਦੀ ਦੇਖਭਾਲ ਦਾ ਮਹੱਤਵ ਸਮਝਾਉਂਦੇ ਹੋਏ ਉਨ੍ਹਾਂ ਨੂੰ ਫੂਡ ਫੀਡਰ ਅਤੇ ਵਾਟਰ ਫੀਡਰ ਘਰਾਂ ਦੀਆਂ ਛੱਤਾਂ ਤੇ ਰੱਖਣ ਲਈ ਕਿਹਾ ਗਿਆ।

ਛੇਵੀਂ ਜਮਾਤ ਦੇ ਵਿਦਿਆਰਥੀਆਂ ਨੇ ਬਹੁਤ ਸੁੰਦਰ ਪੋਸਟਰ ਬਣਾ ਕੇ ਵਾਤਾਵਰਨ ਦਿਵਸ ਲਈ ਸੁੰਦਰ ਸੰਦੇਸ਼ ਲਿਖੇ। ਇਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਚਿਊਸ਼ਨ ਦੁਆਰਾ (ਪਲਾਂਟ ਏ ਟ੍ਰੀ ਟੂ ਇਨਹੇਲ ਆਕਸੀਜਨ ਫ੍ਰੀ) ਥੀਮ ਦੇ ਅੰਤਰਗਤ ਟ੍ਰੀ ਪਲਾਂਟੇਸ਼ਨ ਡਰਾਈਵ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਸਾਰੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਬਿਹਤਰ ਜੀਵਨ ਲਈ ਘਰ ਵਿੱਚ ਪੌਦੇ ਲਗਾਏ। ਵਿਦਿਆਰਥੀਆਂ ਨੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਤੁਲਸੀ, ਐਲੋਵੇਰਾ, ਸਨੇਕ ਪਲਾਂਟ, ਕਰੋਟੋਨ ਅਤੇ ਸਪਾਈਡਰ ਪਲਾਂਟ ਵੀ ਲਗਾਏ। ਇਨੋਸੈਂਟ ਹਾਰਟਸ ਦੇ ਚੇਅਰਮੈਨ ਡਾ. ਅਨੂਪ ਬੌਰੀ ਨੇ ਦੱਸਿਆ ਕਿ ਬੌਰੀ ਮੈਮੋਰੀਅਲ ਟਰੱਸਟ ਸਮਾਜ ਦੀ ਉੱਨਤੀ ਲਈ ਪੂਰੀ ਤਰ੍ਹਾਂ ਤੋਂ ਪ੍ਰਯਾਸਸ਼ੀਲ ਹੈ ਅਤੇ ਸਾਰਿਆਂ ਦੀ ਸਹਿਯੋਗ ਨਾਲ ਵਾਤਾਵਰਨ ਨੂੰ ਸਵੱਛ ਰੱਖਿਆ ਜਾ ਸਕਦਾ ਹੈ। ਸਾਨੂੰ ਸਾਰਿਆਂ ਨੂੰ ਹਰ ਰੋਜ਼ ਵਾਤਾਵਰਨ ਦੀ ਰਖਿਆ ਲਈ ਕਾਰਜ ਕਰਨੇ ਚਾਹੀਦੇ ਹਨ।

error: Content is protected !!