ਵੱਡੀ ਖ਼ਬਰ : ਹੁਣ ਪੰਜਾਬ ‘ਚ ਇਸ ਦਿਨ ਨਹੀਂ ਹੋਵੇਗਾ ਲੌਕਡਾਊਨ, ਜਾਣੋਂ ਕਿੰਨੇ ਵਜੇ ਤੱਕ ਖੁੱਲ੍ਹਣਗੀਆਂ ਦੁਕਾਨਾਂ

ਵੱਡੀ ਖ਼ਬਰ : ਹੁਣ ਪੰਜਾਬ ‘ਚ ਇਸ ਦਿਨ ਨਹੀਂ ਹੋਵੇਗਾ ਲੌਕਡਾਊਨ, ਜਾਣੋਂ ਕਿੰਨੇ ਵਜੇ ਤੱਕ ਖੁੱਲ੍ਹਣਗੀਆਂ ਦੁਕਾਨਾਂ

ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਸਰਕਾਰ ਵਲੋਂ ਵੱਡਾ ਫੈਸਲਾ ਲੈਂਦਿਆਂ ਪੰਜਾਬ ਵਿਚ ਸ਼ਨੀਵਾਰ ਦਾ ਲੌਕਡਾਊਨ ਖ਼ਤਮ ਕਰ ਦਿੱਤਾ ਗਿਆ ਹੈ। ਹੁਣ ਸਿਰਫ਼ ਐਤਵਾਰ ਨੂੰ ਹੀ ਲੌਕਡਾਊਨ ਰਹੇਗਾ। ਇਸ ਦੇ ਨਾਲ ਹੀ ਹੁਣ ਸਾਰੇ ਪੰਜਾਬ ਵਿਚ ਸ਼ਾਮ ਛੇ ਵਜੇ ਤੱਕ ਸਾਰੀਆਂ ਦੁਕਾਨਾਂ ਖੁੱਲ੍ਹ ਸਕਦੀਆਂ ਹਨ। ਪੰਜਾਬ ਸਰਕਾਰ ਵਲੋਂ ਨਾਇਟ ਕਰਫਿਊ ਵਿਚ ਵੀ ਢਿੱਲ ਦਿੱਤੀ ਗਈ ਹੈ ਹੁਣ ਸ਼ਾਮੀ ਸੱਤ ਵਜੇ ਤੋਂ ਸਵੇਰੇ ਛੇ ਵਜੇ ਤੱਕ ਨਾਇਟ ਕਰਫਿਊ ਜਾਰੀ ਰਹੇਗਾ।

ਦੱਸ ਦਈਏ ਕਿ ਪੰਜਾਬ ਵਿਚ ਕੋਰੋਨਾ ਦੇ ਕੇਸ ਲਗਾਤਰ ਘੱਟਣ ਕਾਰਨ ਸਰਕਾਰ ਨੇ ਇਹ ਫੈਸਲਾ ਲਿਆ ਹੈ। ਪਰ ਜਿੰਮ ਦੇ ਮਾਲਕਾਂ ਅਤੇ ਜਿੰਮ ਲਾਉਣ ਵਾਲੇ ਨੌਜਵਾਨਾਂ ਵਲੋਂ ਇਹ ਰੋਸ ਪਾਇਆ ਜਾ ਰਿਹਾ ਸੀ ਕਿ ਠੇਕੇ ਖੁੱਲ੍ਹੇ ਹਨ ਪਰ ਜਿੰਮ ਬੰਦ ਹਨ ਪਰ ਜਿੰਮ ਖੋਲ੍ਹਣ ਬਾਰੇ ਸਰਕਾਰ ਨੇ ਅਜੇ ਕੋਈ ਵੀ ਫੈਸਲਾ ਨਹੀਂ ਲਿਆ ਹੈ। ਜਲਦ ਹੀ ਇਸ ਬਾਰੇ ਵੀ ਸਰਕਾਰ ਦਾ ਕੋਈ ਫੈਸਲਾ ਆ ਸਕਦਾ ਹੈ।

error: Content is protected !!