ਆਦਮਪੁਰ ਦੇ ਰਾਂਝੇ ਨੂੰ ਪ੍ਰੇਮ ਸੰਬੰਧਾਂ ਦੇ ਚੱਕਰ ‘ਚ ਪਿਲਾਇਆ ਪਿਸ਼ਾਬ, ਵੀਡੀਓ ਹੋਈ ਵਾਇਰਲ

ਆਦਮਪੁਰ ਦੇ ਰਾਂਝੇ ਨੂੰ ਪ੍ਰੇਮ ਸੰਬੰਧਾਂ ਦੇ ਚੱਕਰ ‘ਚ ਪਿਲਾਇਆ ਪਿਸ਼ਾਬ, ਵੀਡੀਓ ਹੋਈ ਵਾਇਰਲ

ਜਲੰਧਰ (ਵੀਓਪੀ ਬਿਊਰੋ) – ਆਦਮਪੁਰ ਤੋਂ ਇਕ ਹੈਰਾਨੀ ਵਾਲੀ ਖ਼ਬਰ ਸਾਹਮਣੇ ਆਈ ਹੈ। ਇਸ਼ਕ ਦੇ ਚੱਕਰ ਵਿਚ ਪਏ ਨੌਜਵਾਨ ਨੂੰ ਕੁੱਟਿਆ ਗਿਆ ਹੈ। ਨੌਜਵਾਨ ਦੀ ਉਮਰ 25 ਸਾਲ ਦੱਸੀ ਜਾ ਰਹੀ ਹੈ। ਮੁੰਡੇ ਨੂੰ ਕੁੱਟਮਾਰ ਦੌਰਾਨ ਪਿਸ਼ਾਬ ਵੀ ਪਿਲਾ ਗਿਆ ਤੇ ਇਸਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ।

ਜਾਣਕਾਰੀ ਅਨੁਸਾਰ ਨੌਜਵਾਨ ਦੀ ਪਛਾਣ ਰਾਂਝੇ ਦੇ ਨਾਂ ਵਜੋਂ ਹੋਈ ਹੈ। ਉਹ ਇਕ ਲੜਕੀ ਨਾਲ ਪੰਜ ਸਾਲ ਤੋਂ ਪ੍ਰੇਮ ਸੰਬੰਧਾਂ ਵਿਚ ਸੀ।

ਲੜਕੀ ਪਰਿਵਾਰ ਨੇ ਲੜਕੀ ਦਾ ਵਿਆਹ ਕਿਤੇ ਹੋਰ ਕਰ ਦਿੱਤਾ। ਬਾਅਦ ਵਿੱਚ ਉਸਦਾ ਤਲਾਕ ਹੋ ਗਿਆ। ਕੁੜੀ ਦੇ ਪਰਿਵਾਰ ਨੂੰ ਲੱਗਦਾ ਸੀ ਕਿ ਇਹ ਸਭ ਕੁੱਝ ਰਾਂਝੇ ਦੇ ਕਾਰਨ ਹੋਇਆ ਹੈ।

ਲੜਕੀ ਪਰਿਵਾਰ ਨੇ ਮੁੰਡੇ ਨੂੰ ਕਿਡਨੈਪ ਕੀਤਾ ਤੇ 8 ਘੰਟੇ ਉਸਨੂੰ ਬੰਨ ਕੇ ਰੱਖਿਆ। ਇਸ ਦੌਰਾਨ ਉਸਦੀ ਵੀਡੀਓ ਵੀ ਬਣਾਈ। ਲੜਕੇ ਦੇ ਪਰਿਵਾਰ ਨੂੰ ਜਦੋਂ ਪਤਾ ਲੱਗਿਆ ਤਾਂ ਉਸਨੂੰ ਛਡਾਇਆ ਗਿਆ।ਥਾਣਾ ਆਦਮਪੁਰ ਦੇ ਐਸ.ਐਚ.ਓ. ਕੁਲਵਿੰਦਰ ਨੇ ਦੱਸਿਆ ਕਿ ਆਰੋਪੀਆਂ ਦੀ ਭਾਲ ਚ ਰੇਡ ਕਰ ਰਹੇ ਹਾਂ।

error: Content is protected !!