ਪੜ੍ਹੋ, ਅਕਾਲੀ ਦਲ ਨੇ 2022 ‘ਚ ਸਰਕਾਰ ਬਣਨ ‘ਤੇ ਕਿਹੜੇ ਅਹਿਮ ਕੰਮ ਕਰਨ ਦਾ ਕੀਤਾ ਵਾਅਦਾ

ਪੜ੍ਹੋ, ਅਕਾਲੀ ਦਲ ਨੇ 2022 ‘ਚ ਸਰਕਾਰ ਬਣਨ ‘ਤੇ ਕਿਹੜੇ ਅਹਿਮ ਕੰਮ ਕਰਨ ਦਾ ਕੀਤਾ ਵਾਅਦਾ

ਚੰਡੀਗੜ੍ਹ (ਵੀਓਪੀ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਕਿ ਕਾਂਗਰਸ ਸਰਕਾਰ ਵਪਾਰ ਤੇ ਇੰਡਸਟਰੀ ਦੇ ਇਕ ਸਾਲ ਦੇ ਪ੍ਰਾਪਰਟੀ ਟੈਕਸ ਅਤੇ ਬਿਜਲੀ ਦੇ ਫਿਕਸ ਚਾਰਜਿਜ਼ ਮਾਫ ਕਰੇ ਅਤੇ ਨਾਲ ਹੀ ਦੁਕਾਨਾਂ, ਹੋਟਲਾਂ ਤੇ ਰੈਸਟੋਰੈਂਟਾਂ ਦੇ ਵੀ ਇਹ ਚਾਰਜ਼ਿਜ ਇਕ ਸਾਲ ਲਈ ਮਾਫ਼ ਕੀਤੇ ਜਾਣ ਤਾਂ ਜੋ ਇਹਨਾਂ ਵਰਕਰਾਂ ਨੂੰ ਵਾਰ-ਵਾਰ ਲੌਕਡਾਊਨ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਮਿਲ ਸਕੇ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੋਰੋਨਾ ਕਾਰਨ ਇੰਡਸਟਰੀ ਦੇ ਨਾਲ ਨਾਲ ਵਪਾਰ ਤੇ ਮਹਿਮਾਨਨਵਾਜ਼ੀ ਖੇਤਰ ਨੂੰ ਵੀ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਿਆ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਪਿਛਲੇ ਸਾਲ ਦੋ ਮਹੀਨਿਆਂ ਲਈ ਲੱਗਦੇ ਫਿਕਸ ਕਾਸਟ ਚਾਰਜ਼ਿਜ਼ ਮੁਆਫ ਕਰਨ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਆਪਣਾ ਵਾਅਦਾ ਪੂਰਾ ਕਰਨ ਤੋਂ ਪਿੱਛ ਹੱਟ ਗਈ ਤੇ ਬਿੱਲ ਮੁਆਫ ਕਰਨ ਦਾ ਵਾਅਦਾ ਪੂਰਾ ਨਹੀਂ ਕੀਤਾ। ਉਹਨਾਂ ਕਿਹਾ ਕਿ ਉਸ ਵੇਲੇ ਤੋਂ ਹਾਲਾਤ ਹੋਰ ਖਰਾਬ ਹੋ ਗਏ ਹਨ। ਉਹਨਾਂ ਕਿਹਾ ਕਿ ਇੰਡਸਟਰੀ ਸੈਕਟਰ ਦੇ ਨਾਲ ਨਾਲ ਵਪਾਰ ਤੇ ਮਹਿਮਾਨਨਵਾਜ਼ੀ ਖੇਤਰ ਨੁੰ ਮੁਸ਼ਕਿਲਾਂ ਝੱਲਣੀਆਂ ਪਈਆਂ ਹਨ।

ਉਹਨਾਂ ਕਿਹਾ ਕਿ ਇਸ ਵਾਸਤੇ ਜ਼ਰੂਰ ਹੈ ਕਿ 1 ਅਪ੍ਰੈਲ 2021 ਤੋਂ ਲੈ ਕੇ 31 ਮਾਰਚ 2022ਤੱਕ ਦੇ ਇਹਨਾਂ ਸੈਕਟਰਾਂ ਦੇ ਬਿਜਲੀ ਬਿੱਲ ਮੁਆਫ ਕੀਤੇ ਜਾਣ। ਉਹਨਾਂ ਕਿਹਾ ਕਿ ਇਸੇ ਤਰੀਕੇ ਇਕ ਸਾਲ ਦੇ ਸਮੇਂ ਲਈ ਵਪਾਰ ਤੇ ਇੰਡਸਟਰੀ ਦੇ ਪ੍ਰਾਪਰਟੀ ਟੈਕਸ ਬਿੱਲ ਵੀ ਮੁਆਫ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਇਹ ਸੈਕਟਰ ਕੋਰੋਨਾ ਕਾਰਨ ਉਪਜੇ ਸੰਕਟ ਨਾਲ ਨਜਿੱਠ ਸਕਣ। ਬਾਦਲ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਹੁਣ ਤੱਕ ਸਮਾਜ ਦੇ ਕਿਸੇ ਵੀ ਵਰਗ ਨੁੰ ਕੋਈ ਰਾਹਤ ਪ੍ਰਦਾਨ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਕੋਰੋਨਾ ਨਾਲ ਮੌਤ ਦੇ ਮਾਮਲੇ ਵਿਚ 2 ਲੱਖ ਰੁਪਏ ਦੀ ਫੌਰੀ ਰਾਹਤ ਅਤੇ 6 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਬੀ ਪੀ ਐਲ ਪਰਿਵਾਰਾਂ ਨੁੰ ਘੱਟ ਤੋਂ ਘੱਟ ਛੇ ਮਹੀਨੇ ਲਈ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ।ਬਾਦਲ ਨੇ ਕਿਹਾ ਕਿ ਹੁਨਰਮੰਦ ਵਰਕਰਾਂ ਦੇ ਨਾਲ ਨਾਲ ਟੈਕਸੀ ਤੇ ਆਟੋ ਡ੍ਰਾਈਵਰ ਤੇ ਰਿਕਸ਼ਾ ਚਾਲਕ ਪਿਛਲੇ ਤਕਰਬੀਨ ਇਕ ਸਾਲ ਤੋਂ ਕੰਮਕਾਜ ਨਹੀਂ ਕਰ ਪਾ ਰਹੇ।

error: Content is protected !!