ਕਲਯੁਗੀ ਭੈਣ ਨੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਸਕੇ ਭਰਾ ਦਾ ਕੀਤਾ ਕਤਲ

ਕਲਯੁਗੀ ਭੈਣ ਨੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਸਕੇ ਭਰਾ ਦਾ ਕੀਤਾ ਕਤਲ

ਸ੍ਰੀ ਮੁਕਤਸਰ ਸਾਹਿਬ (ਵੀਓਪੀ ਬਿਊਰੋ) – ਜ਼ਿਲ੍ਹੇ ਦੇ ਇਕ ਪਿੰਡ ਵਿਚ ਇਕ ਨੌਜਵਾਨ ਦੇ ਕਤਲ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਸੀ ਤੇ ਸਾਰੇ ਇਲਾਕੇ ਦੇ ਲੋਕ ਕਤਲ ਨੂੰ ਪੁਰਾਣੀ ਰੰਜ਼ਿਸ ਨਾਲ ਜੋੜ ਕੇ ਦੇਖ ਰਹੇ ਸਨ। ਪਰ ਅਸਲ ਸੱਚ ਸਾਹਮਣੇ ਆਉਣ ‘ਤੇ ਸਾਰਿਆਂ ਦੇ ਹੋਸ਼ ਉੱਡੇ ਗਏ।

ਪੁਲਿਸ ਦੀ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਨੌਜਵਾਨ ਦੀ ਭੈਣ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਭਰਾ ਦਾ ਕਤਲ ਕਰਵਾਇਆ ਸੀ। ਮ੍ਰਿਤਕ ਦੀ ਭੈਣ ਨੇ ਕਿਹਾ ਕਿ ਮੈਂ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣਾ ਭਰਾ ਦਾ ਕਤਲ ਕਰ ਦਿੱਤਾ ਹੈ। ਪੁਲਿਸ ਨੇ ਜਾਂਚ ਦੌਰਾਨ ਪਤਾ ਕੀਤਾ ਕਿ ਮ੍ਰਿਤਕ ਦੀ ਭੈਣ ਨੇ ਆਪਣੇ ਪ੍ਰੇਮੀ ਜਿਸ ਦੀ ਪਛਾਣ ਗਗਨਦੀਪ ਸਿੰਘ ਗਗਨਾ ਪੁੱਤਰ ਛਿੰਦਰਪਾਲ ਸਿੰਘ ਵਾਸੀ ਜਸੇਆਣਾ ਵਜੋਂ ਹੋਈ ਹੈ ਉਸ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਪੁਲਿਸ ਨੇ ਮ੍ਰਿਤਕ ਦੀ ਭੈਣ ਤੇ ਗਗਨਦੀ ਸਿੰਘ ਗਗਨਾ ਉਪਰ ਮਾਮਲਾ ਦਰਜ ਕਰ ਲਿਆ ਹੈ।

Leave a Reply

Your email address will not be published. Required fields are marked *

error: Content is protected !!