ਖੇਤੀ ਕਾਨੂੰਨਾਂ ਦੇ ਹੱਕ ‘ਚ ਬੋਲਣਾ ਇਸ ਮਸ਼ਹੂਰ ਪੰਜਾਬੀ ਗਾਇਕ ਨੂੰ ਪਿਆ ਮਹਿੰਗਾ, ਟਵਿੱਟਰ ਅਕਾਊਂਟ ਹੋਇਆ ਬਲੌਕ

ਖੇਤੀ ਕਾਨੂੰਨਾਂ ਦੇ ਹੱਕ ‘ਚ ਬੋਲਣਾ ਇਸ ਮਸ਼ਹੂਰ ਪੰਜਾਬੀ ਗਾਇਕ ਨੂੰ ਪਿਆ ਮਹਿੰਗਾ, ਟਵਿੱਟਰ ਅਕਾਊਂਟ ਹੋਇਆ ਬਲੌਕ

ਚੰਡੀਗੜ੍ਹ (ਵੀਓਪੀ ਬਿਊਰੋ) – ਕਿਸਾਨੀਂ ਅੰਦੋਲਨ ਦੇ ਹੱਕ ਵਿਚ ਜਿਹੜਾ ਵੀ ਬੋਲਦਾ ਹੈ ਉਸਦਾ ਟਵਿੱਟਰ ਅਕਾਊਂਟ ਬੰਦ ਕਰ ਦਿੱਤਾ ਜਾਂਦਾ ਹੈ। ਇਵੇਂ ਹੀ ਪੰਜਾਬੀ ਦੇ ਮਸ਼ਹੂਰ ਗਾਇਕ ਜੈਜੀ ਬੀ ਨਾਲ ਹੋਇਆ ਹੈ। ਉਹ ਖੇਤੀ ਕਾਨੂੰਨਾਂ ਦੇ ਹੱਕ ਵਿਚ ਹਮੇਸ਼ਾਂ ਹੀ ਪੋਸਟਾਂ ਪਾਉਂਦੇ ਰਹਿੰਦੇ ਸਨ ਤੇ ਉਹਨਾਂ ਦਾ ਹੁਣ ਟਵਿੱਟਰ ਬਲੌਕ ਕਰ ਦਿੱਤਾ ਗਿਆ ਹੈ। ਐਤਵਾਰ ਨੂੰ ਜੈਜੀ ਬੀ ਸਮੇਤ ਚਾਰ ਟਵਿੱਟਰਜ਼ ਅਕਾਊਂਟ ਨੂੰ ਬਲੌਕ ਕੀਤਾ ਗਿਆ ਹੈ।

ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਹ ਚਾਰ ਅਕਾਉਂਟ ਸਿਰਫ ਭਾਰਤ ਵਿੱਚ ਬਲਾਕ ਕੀਤੇ ਗਏ ਹਨ, ਯਾਨੀ ਇਨ੍ਹਾਂ ਅਕਾਉਂਟਸ ਨੂੰ ਗੈਰ-ਭਾਰਤੀ ਆਈ ਪੀ ਐਡਰੈਸ ਤੋਂ ਐਕਸੈਸ ਕੀਤਾ ਜਾ ਸਕਦਾ ਹੈ। ਅਜੇ ਤੱਕ ਇਸ ਮਾਮਲੇ ਵਿਚ ਜ਼ਿਆਦਾ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਟਵਿੱਟਰ ਜਲਦੀ ਹੀ ਇਸ ਸੰਬੰਧੀ ਬਿਆਨ ਜਾਰੀ ਕਰੇਗਾ।

ਟੈਕਨਾਲੋਜੀ ਨਿਊਜ਼ ਵੈਬਸਾਈਟ ਟੇਕਕ੍ਰਾੰਚ ਦੇ ਅਨੁਸਾਰ, ਸਾਰੇ ਚਾਰ ਖਾਤਿਆਂ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੀ ਅਲੋਚਨਾ ਕਰਨ ਅਤੇ ਖੇਤੀਬਾੜੀ ਕਾਨੂੰਨਾਂ ਬਾਰੇ ਸਮੱਗਰੀ ਪ੍ਰਕਾਸ਼ਤ ਕੀਤੀ ਗਈ ਸੀ।

ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਟਵਿੱਟਰ ਨੇ ਭਾਰਤ ਵਿੱਚ ਅਕਾਉਂਟ ਬਲਾਕ ਕੀਤੇ ਹੋਣ। ਇਸ ਤੋਂ ਪਹਿਲਾਂ ਫਰਵਰੀ ਵਿਚ ਵੀ ਟਵਿੱਟਰ ਨੇ ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਆਦੇਸ਼ ਤੋਂ ਬਾਅਦ ਕੁਝ ਘੰਟਿਆਂ ਲਈ ਤਕਰੀਬਨ 250 ਅਕਾਉਂਟ ਬਲਾਕ ਕੀਤੇ ਸਨ।

error: Content is protected !!