ਜਲੰਧਰ ਸਪਾ ਸੈਂਟਰ ਮਾਮਲਾ : ‘ਜਲੰਧਰ ਦੇ ਇਸ ਕਾਂਗਰਸੀ ਕੌਂਸਲਰ ਦਾ ਪੂਰਾ-ਪੂਰਾ ਹੱਥ’, ਜਾਣੋਂ ਕਿਸ ਨੇ ਕਹੀ ਇਹ ਵੱਡੀ ਗੱਲ

ਜਲੰਧਰ ਸਪਾ ਸੈਂਟਰ ਮਾਮਲਾ : ‘ਜਲੰਧਰ ਦੇ ਇਸ ਕਾਂਗਰਸੀ ਕੌਂਸਲਰ ਦਾ ਪੂਰਾ-ਪੂਰਾ ਹੱਥ’, ਜਾਣੋਂ ਕਿਸ ਨੇ ਕਹੀ ਇਹ ਵੱਡੀ ਗੱਲ

ਜਲੰਧਰ (ਗੁਰਪ੍ਰੀਤ ਡੈਨੀ) – ਪਿਛਲੇਂ ਦਿਨੀਂ ਜਲੰਧਰ ਮਾਡਲ ਟਾਊਨ ਵਿਚ ਸਥਿਤ ਕਲਾਊਂਡ ਸਪਾ ਸੈਂਟਰ ਦਾ ਪਰਦਾਫਾਸ਼ ਹੋਇਆ ਸੀ ਜਿਸ ਵਿਚ 6 ਲੋਕ ਗ੍ਰਿਫ਼ਤਾਰ ਹੋਏ ਸਨ। ਮਾਮਲਾ ਇਹ ਸੀ ਕਿ ਲੁਧਿਆਣਾ ਦੀ ਰਹਿਣ ਵਾਲੀ ਇਕ 15 ਸਾਲ ਦੀ ਕੁੜੀ ਨਾਲ ਗੈਂਗਰੇਪ ਹੋਇਆ ਸੀ। ਰੇਪ ਤੋਂ ਬਾਅਦ ਲੜਕੀ ਦੇ ਘਰਦਿਆਂ ਨੇ ਪੁਲਿਸ ਅਤੇ ਮੀਡੀਆ ਤੱਕ ਪਹੁੰਚ ਕਰਕੇ ਇਸ ਮਾਮਲੇ ਦੀ ਕਾਰਵਾਈ ਕਰਨ ਲਈ ਕਿਹਾ ਸੀ। ਪੁਲਿਸ ਵਲੋਂ ਕਾਰਵਾਈ ਕਰਨ ‘ਤੇ ਕੁਝ ਸਿਆਸੀ ਲੋਕਾਂ ਦਾ ਨਾਂ ਵੀ ਸਾਹਮਣੇ ਆਇਆ ਸੀ। ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਵਲੋਂ ਇਕ ਐਸ ਆਈ ਟੀ ਦਾ ਗਠਨ ਕੀਤਾ ਹੈ ਜੋ ਕਮੇਟੀ ਇਸ ਮਾਮਲੇ ਉਪਰ ਕਾਰਵਾਈ ਕਰ ਰਹੀ ਹੈ। ਇਸ ਮਾਮਲੇ ਵਿਚ ਅਸ਼ੀਸ਼ ਉਰਫ ਦੀਪਕ ਬਹਿਲ, ਅਰਸ਼ਦ ਖਾਨ, ਇੰਦਰ, ਜੋਤੀ ਅਤੇ ਸੋਹਿਤ ਸ਼ਰਮਾ ਦੇ ਨਾਂ ਦਰਜ ਹਨ ਜੋ ਸਪਾ ਕਲਾਊਂਡ ਸੈਂਟਰ ਚਲਾ ਰਹੇ ਸੀ।

ਬੀਜੇਪੀ ਯੁਵਾ ਨੇਤਾ ਨੇ ਕਾਂਗਰਸੀ ਕੌਂਸਲਰ ਉਪਰ ਲਾਇਆ ਦੋਸ਼

ਹੁਣ ਇਸ ਮਾਮਲੇ ਵਿਚ ਇਕ ਨਵਾਂ ਮੋੜ ਆਇਆ ਹੈ। ਭਾਰਤੀਆ ਜਨਤਾ ਯੁਵਾ ਮੋਰਚਾ ਪੰਜਾਬ ਦੇ ਕੋ- ਕਨਵੀਨਰ ਅਰਜੁਨ ਤ੍ਰੇਹਨ ਨੇ ਕਿਹਾ ਹੈ ਕਿ ਜਿਹੜਾ ਜਲੰਧਰ ਮਾਡਲ ਟਾਊਨ ਦੇ ਕਲਾਊਂਡ ਸਪਾ ਸੈਂਟਰ ਵਿਚ ਗੰਦਾ ਧੰਦਾ ਚੱਲ ਰਿਹਾ ਸੀ, ਉਸ ਪਿੱਛੇ ਸਿਆਸੀ ਲੋਕਾਂ ਦਾ ਪੂਰਾ-ਪੂਰਾ ਹੱਥ ਹੈ। ਉਹਨਾਂ ਕਿਹਾ ਜਿੱਥੇ ਸਪਾ ਸੈਂਟਰ ਖੋਲ੍ਹਿਆ ਗਿਆ ਸੀ ਉਹ ਮੌਜੂਦਾ ਕਾਂਗਰਸੀ ਕੌਂਸਲਰ ਰੋਹਨ ਸਹਿਗਲ ਦੀ ਬਿਲਡਿੰਗ ਹੈ। ਤ੍ਰੇਹਨ ਨੇ ਕਿਹਾ ਕਿ ਮੈਂ ਇਸ ਮੁੱਦੇ ਉਪਰ ਕੇਂਦਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਸਮੇਤ ਕਈ ਵੱਡੇ ਵਿਭਾਗਾਂ ਨੂੰ ਚਿੱਠੀ ਲਿਖ ਚੁੱਕਿਆ ਹਾਂ ਕਿ ਇਸ ਮਸਲੇ ਉਪਰ ਪੂਰੀ ਕਾਰਵਾਈ ਕੀਤੀ ਜਾਵੇ ਤਾਂ ਜੋ ਪਤਾ ਲੱਗ ਸਕੇ ਕਿ ਇਸ ਪਿੱਛੇ ਕਿਹੜਾ ਸਿਆਸੀ ਹੱਥ ਹੈ ਜਿਸ ਕਰਕੇ 15 ਸਾਲ ਦੀ ਲੜਕੀ ਨਾਲ ਗੈਂਗਰੇਪ ਕਰਵਾਇਆ ਗਿਆ ਸੀ।

ਆਰੋਪੀਆਂ ਨੂੰ ਕਿਉਂ ਬਚਾ ਰਿਹਾ ਕਾਂਗਰਸੀ ਲੀਡਰ

ਤ੍ਰੇਹਨ ਨੇ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਮੀਡੀਆ ਰਾਹੀ ਸਾਨੂੰ ਪਤਾ ਲੱਗਿਆ ਹੈ ਕਿ ਇਕ ਕਾਂਗਰਸੀ ਲੀਡਰ ਆਰੋਪੀਆਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਉਹਨਾਂ ਕਿਹਾ ਕਿ ਇਸ ਸਿਆਸੀ ਹੱਥਾਂ ਕਰਕੇ ਹੀ ਇੰਨਾ ਵੱਡਾ ਰੈਕੇਟ ਚਲਾਇਆ ਜਾ ਸਕਦਾ ਹੈ ਨਹੀਂ ਤਾਂ ਅਜਿਹੇ ਕੰਮ ਇਕੱਲਿਆ ਨਹੀਂ ਹੁੰਦੇ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਗੁਰੂ ਸਾਹਿਬ ਦੀ ਸੰਹੁ ਖਾ ਕੇ ਸੱਤਾ ਵਿਚ ਆਏ ਤੇ ਉਹਨਾਂ ਦੇ ਨੁੰਮਾਇਦੇ ਕੀ ਕਰਨ ਲੱਗੇ ਹੋਏ ਹਨ ਇਸ ਉਪਰ ਮੁੱਖ ਮੰਤਰੀ ਨੂੰ ਗੌਰ ਕਰਨਾ ਚਾਹੀਦਾ ਹੈ।

ਕਿਸ ਨੇ ਕਿਹਾ ਕਿ ਮੈਂ ਤਾਂ ਪਰਚਾ ਦੇ ਕੇ ਪਰਦਾਫਾਸ਼ ਕਰਵਾਇਆ 

ਅਰਜੁਨ ਤ੍ਰੇਹਨ ਨੇ ਦੱਸਿਆ ਕਿ ਜਦੋਂ ਸਾਰਾ ਕੁਝ ਲੋਕਾਂ ਸਾਹਮਣੇ ਆ ਗਿਆ ਤਾਂ ਕਾਂਗਰਸੀ ਕੌਂਸਲਰ ਨੇ ਆਪਣੇ ਫੇਸਬੁੱਕ ਪੇਜ ਉਪਰ ਕਿਹਾ ਕਿ ਮੈਂ ਹੀ ਤਾਂ ਇਹਨਾਂ ਸਪਾ ਸੈਂਟਰ ਚਲਾਉਣ ਵਾਲਿਆ ਖਿਲਾਫ਼ ਪਰਚਾ ਦਰਜ ਕਰਵਾਇਆ ਹੈ ਕਿ ਇਹ ਸਭ ਗਲ਼ਤ ਹੋ ਰਿਹਾ ਹੈ। ਤ੍ਰੇਹਨ ਨੇ ਕਿਹਾ ਕਿ ਰੋਹਨ ਸਹਿਗਲ ਉਹ ਕੌਂਸਲਰ ਹੈ ਜਿਸ ਨੇ ਪੂਰੇ ਪੰਜਾਬ ਦੀਆਂ ਐੱਲਈਡੀ ਲਾਇਟਾਂ ਦਾ ਮੁੱਦਾ ਚੁੱਕਿਆ ਸੀ ਪਰ ਇਹਨਾਂ ਨੂੰ ਇਹ ਨਹੀਂ ਪਤਾ ਲੱਗਾ ਕਿ ਮੇਰੀ ਬਿਲਡਿੰਗ ਵਿਚ ਕੀ ਕੁਝ ਹੋ ਰਿਹਾ ਹੈ? ਉਹਨਾਂ ਕਿਹਾ ਕਿ ਕੌਂਸਲਰ ਦਾ ਮਤਲਬ ਇਹ ਹੁੰਦਾ ਹੈ ਕਿ ਉਸਨੂੰ ਆਪਣੇ ਏਰੀਏ ਵਿਚ ਗਟਰਾ ਦੇ ਕੱਲੇ-ਕੱਲੇ ਢੱਕਣ ਦਾ ਪਤਾ ਹੋਵੇ ਪਰ ਇੱਥੇ ਤਾਂ ਕਹਾਣੀ ਹੋਰ ਹੈ। ਤ੍ਰੇਹਨ ਨੇ ਕਿਹਾ ਕਿ ਜਦੋਂ ਸਹਿਗਲ ਨੇ ਆਪਣੇ ਫੇਸਬੁੱਕ ਉਪਰ ਇਹ ਕਿਹਾ ਕਿ ਮੈਂ ਸਪਾ ਸੈਂਟਰ ਚਲਾਉਣ ਵਾਲਿਆ ਖਿਲਾਫ਼ ਪਰਚਾ ਦਰਜ ਕਰਵਾਇਆ ਹੈ ਤਾਂ ਨਾਲ ਹੀ ਪੀੜਤ ਕੁੜੀ ਦੀ ਮਾਂ ਦਾ ਬਿਆਨ ਆਇਆ ਕਿ ਜਦੋਂ ਅਸੀਂ ਪੁਲਿਸ ਨਾਲ ਬਹਿਸ ਰਹੇ ਸੀ ਤਾਂ ਸਹਿਗਲ ਕੋਲ ਖੜ੍ਹਾ ਸੀ ਉਸਨੇ ਮੂੰਹ ਤੱਕ ਨਹੀਂ ਖੋਲ੍ਹਿਆ ਤੇ ਨਾ ਹੀ ਸਾਡੇ ਨਾਲ ਕੋਈ ਹਮਦਰਦੀ ਜਤਾਈ ਸੀ।

ਇਹਨਾਂ ਵੱਡੇ ਅਦਾਰਿਆਂ ਨੂੰ ਲਿਖੀ ਗਈ ਚਿੱਠੀ 

NCPR : National Child Protection Right
ED : the Enforcement Directorate
NWC : National Women’s Commission
CM : Cheif Minister
DGP : Director General of Police

ਤ੍ਰੇਹਨ ਨੇ ਕਿਹਾ ਕਿ ਮੈਂ ਤਾਂ ਇਹ ਐਕਸ਼ਨ ਇਸ ਕਰਕੇ ਲਿਆ ਹੈ ਕਿ ਜੇਕਰ ਹੁਣ ਵੀ ਇਸ ਮਸਲੇ ਉਪਰ ਕੋਈ ਵੀ ਕਾਰਵਾਈ ਨਹੀਂ ਹੋਈ ਤਾਂ ਪਤਾ ਨਹੀਂ ਕਿੰਨੀਆਂ ਹੀ ਧੀਆਂ ਦੀ ਇੱਜ਼ਤ ਮਿੱਟੀ ਵਿਚ ਰੁਲ਼ ਜਾਣੀ ਹੈ। ਉਹਨਾਂ ਨੇ ਕਿਹਾ ਕਿ ਐਨਸੀਪੀਆਰ ਨੇ ਪੰਜਾਬ ਪੁਲਿਸ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਉਹਨਾਂ ਕਿਹਾ ਹੈ ਕਿ ਇਹ ਚਿੱਠੀ ਐਨਸੀਪੀਆਰ ਦੇ ਚੇਅਰਮੈਨ ਪ੍ਰਿਅੰਕ ਕੰਗਨ ਨੂੰ ਵੀ ਭੇਜੀ ਜਾਏਗੀ ਤੇ ਹੁਣ ਕੇਂਦਰੀ ਏਜੰਸੀ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

 ਇਕ ਸਾਲ ਪਹਿਲਾਂ ਵੀ ਆਇਆ ਸੀ ਨੋਟਿਸ

ਅਰਜੁਨ ਤ੍ਰੇਹਨ ਨੇ ਦੱਸਿਆ ਕਿ ਜਦੋਂ ਵਧੀਕ ਡਾਇਰੈਕਟਰ ਜਨਰਲ ਪੁਲਿਸ ਇੰਟੈਲੀਜੈਂਸ ਪੰਜਾਬ ਦਾ ਜਲੰਧਰ ਪੁਲਿਸ ਨੂੰ ਨੋਟਿਸ ਆਇਆ ਸੀ ਕਿ ਜਲੰਧਰ ਵਿਚ ਵਿਚ ਕਈ ਜਗ੍ਹਾ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ ਤਾਂ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇ ਤਾਂ ਉਸ ਵੇਲੇ ਪੁਲਿਸ ਨੇ ਕੋਈ ਵੀ ਐਕਸ਼ਨ ਨਹੀਂ ਸੀ ਲਿਆ। ਜਿਸ ਦਾ ਨਤੀਜਾ ਅੱਜ ਦੇਖਿਆ ਜਾ ਸਕਦਾ ਹੈ। ਤ੍ਰੇਹਨ ਨੇ ਸਵਾਲ ਉਠਾਇਆ ਕੀ ਇੰਨੇ ਵੱਡੇ ਵਿਭਾਗ ਤੋਂ ਜਾਂਚ ਲਈ ਨੋਟਿਸ ਆਉਣਾ ਪਰ ਪੁਲਿਸ ਵਲੋਂ ਜਾਂਚ ਨਾ ਕਰਨੀ ਇਸ ਪਿੱਛੇ ਸਿਆਸੀ ਹੱਥ ਨਹੀਂ ਤਾਂ ਹੋਰ ਕੀ ਹੈ। ਉਹਨਾਂ ਕਿਹਾ ਕਿ ਸਿਆਸੀ ਲੋਕ ਕਦੀ ਵੀ ਸਿੱਧਾ ਨਾਜਾਇਜ਼ ਕੰਮ ਨਹੀਂ ਕਰਦੇ ਇਹ ਲੋਕਾਂ ਕੋਲੋਂ ਕਰਵਾਉਂਦੇ ਹਨ ਤੇ ਆਪ ਕਰਨ ਤਾਂ ਈਡੀ ਦੇ ਲਪੇਟੇ ਝੱਟ ਚੜ੍ਹ ਜਾਣ।

ਮੈਂ ਇਸ ਮਾਮਲੇ ‘ਤੇ ਡੈਫਾਮੇਸ਼ਨ ਲਾਇਆ ਹੋਇਆ ਹੈ – ਕੌਂਸਲਰ

ਜਦੋਂ ਵਾਇਸ ਆਫ਼ ਪੰਜਾਬ ਦੀ ਟੀਮ ਨੇ ਕਾਂਗਰਸੀ ਕੌਂਸਲਰ ਰੋਹਨ ਸਹਿਗਲ ਦਾ ਪੱਖ਼ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਕਿਹਾ ਸਪਾ ਸੈਂਟਰ ਵਾਲੀ ਬਿਲਡਿੰਗ ਮੇਰੇ ਪਿਤਾ ਜੀ ਦੀ ਹੈ, ਅਸੀਂ ਤਾਂ ਉਹ ਕਿਰਾਏ ਉਪਰ ਦਿੱਤੀ ਹੋਈ ਸੀ ਸਾਡਾ ਇਸ ਵਿਚ ਕੀ ਕਸੂਰ ਹੈ। ਉਹਨਾਂ ਕਿਹਾ ਮੈਂ ਇਸ ਮਾਮਲੇ ਡੈਫਾਮੇਸ਼ਨ ਦਿੱਤਾ ਹੋਇਆ ਹੈ ਤੇ ਜਾਂਚ ਜਾਰੀ ਹੈ।

ਚਿੱਠੀਆਂ ਹੇਠਾਂ ਨੱਥੀ ਕੀਤੀਆਂ ਗਈਆਂ ਹਨ

Leave a Reply

Your email address will not be published. Required fields are marked *

error: Content is protected !!