‘ਆਮ ਲੋਕਾਂ ਨੂੰ ਢੱਠੇ ਖ਼ੂਹ ‘ਚ ਸੁੱਟ ਦਿਓ, ਵਿਧਾਇਕਾਂ ਦੇ ਬੱਚਿਆਂ ਨੂੰ ਨੌਕਰੀਆਂ ਬਹੁਤ ਜ਼ਰੂਰੀ’

‘ਆਮ ਲੋਕਾਂ ਨੂੰ ਢੱਠੇ ਖ਼ੂਹ ‘ਚ ਸੁੱਟ ਦਿਓ, ਵਿਧਾਇਕਾਂ ਦੇ ਬੱਚਿਆਂ ਨੂੰ ਨੌਕਰੀਆਂ ਬਹੁਤ ਜ਼ਰੂਰੀ’

ਲੁਧਿਆਣਾ (ਵੀਓਪੀ ਬਿਊਰੋ) – ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਦੋ ਵਿਧਾਇਕਾਂ ਦੇ ਫਰਜ਼ੰਦਾਂ ਨੂੰ ਨੌਕਰੀਆਂ ਦੇਣ ਦੇ ਮਾਮਲੇ ਵਿੱਚ ਸਿਆਸਤ ਭਖ਼ ਗਈ ਹੈ। ਹੁਣਵਿਰੋਧੀ ਪਾਰਟੀਆਂ ਦੇ ਨਾਲ-ਨਾਲ ਸਮਾਜ ਸੇਵੀਆਂ ਵਲੋਂ ਵੀ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਮੁੱਲਾਂਪੁਰ ਦਾਖ਼ਾ ਵਿੱਚ ਟੀਟੂ ਬਾਣੀਆ ਵੱਲੋਂ ਲੱਡੂ ਵੰਡ ਕੇ ਵਿਧਾਇਕ ਰਾਕੇਸ਼ ਪਾਂਡੇ ਦੇ ਪੁੱਤਰ ਨੂੰ ਤਹਿਸੀਲਦਾਰ ਦੀ ਨੌਕਰੀ ਦੇਣ ਦਾ ਵੱਖਰੇ ਅੰਦਾਜ਼ ਨਾਲ ਵਿਰੋਧ ਕੀਤਾ ਗਿਆ। ਟੀਟੂ ਬਾਣੀਆ ਨੇ ਕਿਹਾ ਕਿ ਅੱਜ ਆਮ ਲੋਕਾਂ ਨੂੰ ਨੌਕਰੀਆਂ ਲਈ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈਂਦੀਆਂ ਨੇ ਕਈ-ਕਈ ਸਾਲ ਮਿਹਨਤ ਕਰਨ ਦੇ ਬਾਵਜੂਦ ਨੌਕਰੀਆਂ ਨਹੀਂ ਮਿਲਦੀਆਂ ਉੱਥੇ ਹੀ ਵਿਧਾਇਕਾਂ ਦੇ ਪੁੱਤਰਾਂ ਨੂੰ ਵੱਡੇ-ਵੱਡੇ ਅਹੁਦਿਆਂ ਨਾਲ ਨਿਵਾਜਿਆ ਜਾ ਰਿਹਾ ਹੈ।

ਟੀਟੂ ਬਾਣੀਆ ਨੇ ਕਿਹਾ ਕਿ ਵਿਧਾਇਕਾਂ ਨੂੰ ਤਨਖ਼ਾਹਾਂ ਮਿਲਦੀਆਂ ਨੇ ਅਤੇ ਫਿਰ ਪੈਨਸ਼ਨ ਲੱਗਦੀਆਂ ਨੇ ਰਾਕੇਸ਼ ਪਾਂਡੇ ਤਾਂ ਪੰਜ ਵਾਰ ਵਿਧਾਇਕ ਬਣ ਚੁੱਕੇ ਨੇ ਉਨ੍ਹਾਂ ਦੀਆਂ ਤਨਖਾਹਾਂ ਤੇ ਪੈਨਸ਼ਨਾਂ ਕਿੰਨੀਆਂ ਹੋਣੀਆਂ ਤੁਸੀਂ ਆਪ ਸੋਚ ਸਕਦੇ ਹੋ ਫਿਰ ਉਨ੍ਹਾਂ ਨੂੰ ਪੈਟਰੋਲ ਡੀਜ਼ਲ ਦਾ ਖਰਚਾ, ਉਨ੍ਹਾਂ ਦੇ ਪਰਿਵਾਰਾਂ ਦੇ ਹਸਪਤਾਲ ਦਾ ਖ਼ਰਚਾ ਗੰਨਮੈਨਾਂ ਦਾ ਖਰਚਾ ਅਤੇ ਫਿਰ ਉਨ੍ਹਾਂ ਦੇ ਹੀ ਪਰਿਵਾਰਕ ਮੈਂਬਰਾਂ ਨੂੰ ਨੌਕਰੀਆਂ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਆਮ ਲੋਕ ਪਟਵਾਰੀ ਦੀਆਂ ਨੌਕਰੀਆਂ ਭਰਨ ਲਈ ਸਾਲਾਂ ਦੀ ਉਡੀਕ ਕਰਨੀ ਪੈਂਦੀ ਹੈ ਅਤੇ ਫਿਰ ਵੀ ਨੌਕਰੀ ਨਹੀਂ ਮਿਲਦੀ ਪਰ ਰਾਕੇਸ਼ ਪਾਂਡੇ ਦੇ ਬੇਟੇ ਨੂੰ ਸਿੱਧਾ ਤਹਿਸੀਲਦਾਰ ਦੀ ਨੌਕਰੀ ਹੀ ਸਰਕਾਰ ਨੇ ਦੇ ਦਿੱਤੀ ਹੈ ਜੋ ਕਿ ਆਮ ਲੋਕਾਂ ਨਾਲ ਧੋਖਾ ਹੈ।

error: Content is protected !!