ਗਾਇਕ ਖ਼ਾਨ ਸਾਹਬ ਨੂੰ ਜਨਮਦਿਨ ਮਨਾਉਣਾ ਪਿਆ ਮਹਿੰਗਾ, ਪੁਲਿਸ ਨੇ ਕੀਤਾ ਪਰਚਾ ਦਰਜ

ਗਾਇਕ ਖ਼ਾਨ ਸਾਹਬ ਨੂੰ ਜਨਮਦਿਨ ਮਨਾਉਣਾ ਪਿਆ ਮਹਿੰਗਾ, ਪੁਲਿਸ ਨੇ ਕੀਤਾ ਪਰਚਾ ਦਰਜ

ਜਲੰਧਰ (ਵੀਓਪੀ ਬਿਊਰੋ) – ਪੰਜਾਬੀ ਗਾਇਕ ਖ਼ਾਨ ਸਾਹਬ ਨੂੰ ਆਪਣਾ ਜਨਮ ਦਿਨ ਮਨਾਉਣਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਪੁਲਿਸ ਨੇ ਉਸ ‘ਤੇ ਅਤੇ ਉਸਦੇ ਸਾਥੀਆਂ ਉਪਰ ਪਰਚਾ ਦਰਜ ਕਰਨ ਤੋਂ ਬਾਅਦ ਗ੍ਰਿਫ਼ਤਾਰ ਵੀ ਕਰ ਲਿਆ। ਦੱਸ ਦਈਏ ਕਿ ਖ਼ਾਨ ਸਾਹਿਬ ਦੇ ਜਨਮ ਦਿਨ ਉਪਰ ਜਲੰਧਰ ਤੋਂ ਗਏ ਉਹਦੇ ਦੋਸਤਾਂ ਨੇ ਕੋਰੋਨਾ ਨਿਯਮਾਂ ਦੀ ਪਰਵਾਹ ਨਾ ਕਰਦੇ ਹੋਏ ਬੈਂਡ ਵਜਾਇਆ ਜੋ ਉਹ ਵੀ ਜਲੰਧਰੋਂ ਨਾਲ਼ ਹੀ ਲੈ ਕੇ ਗਏ ਸਨ। ਬਾਅਦ ਵਿਚ ਇਹ ਵੀਡੀਓ ਵਾਇਰਲ ਹੋਣ ਗਿਆ ਤੇ ਪੁਲਿਸ ਨੂੰ ਪਤਾ ਲੱਗਣ ਉਪਰੰਤ ਪੁਲਿਸ ਨੇ ਖ਼ਾਨ ਸਾਹਬ ਤੇ ਉਹਦੇ ਦੋਸਤਾਂ ਉਪਰ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਦਾ ਪਰਚਾ ਦਰਜ ਕਰ ਲਿਆ ਹੈ।

ਪੁਲਿਸ ਅਫ਼ਸਰ ਸਰਬਜੀਤ ਸਿੰਘ ਨੇ ਦੱਸਿਆ ਕਿ ਜਦੋਂ ਖ਼ਾਨ ਸਾਹਬ ਤੇ ਉਹਦੇ ਦੋਸਤਾਂ ਦੀ ਵੀਡੀਓ ਵਾਇਰਲ ਹੋਈ ਤਾਂ ਅਸੀਂ ਕਾਰਵਾਈ ਸ਼ੁਰੂ ਕਰ ਦਿੱਤੇ। ਉਹਨਾਂ ਕਿਹਾ ਕਿ ਖ਼ਾਨ ਸਾਹਬ ਦੇ ਜਨਮਦਿਨ ਉਪਰ ਉਹਦੇ ਦੋਸਤਾਂ ਜੋਂ ਜਲੰਧਰ ਤੋਂ ਫਗਵਾੜਾ ਪਹੁੰਚੇ ਸਨ ਉਹਨਾਂ ਨੇ ਬੈਂਡ ਨਾਲ ਕਾਫੀ ਰੌਲਾ-ਰੱਪਾ ਦੇ ਕੋਰੋਨਾ ਨਿਯਮਾਂ ਦੇ ਪਰਵਾਹ ਕੀਤੇ ਬਗੈਰ ਖੂਬ ਮਸਤੀ ਕੀਤੀ। ਹੁਣ ਇਹਨਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।

error: Content is protected !!