ਪੰਜਾਬ ਪੁਲਿਸ ਦੇ ਡੀਐਸਪੀ ਦੀ ਕੋਰੋਨਾ ਨਾਲ ਮੌਤ, 80 ਲੱਖ ਰੁਪਏ ਦੇ ਹੋਣੇ ਸੀ ਫੇਫੜੇ ਟਰਾਂਸਪਲਾਂਟ

ਪੰਜਾਬ ਪੁਲਿਸ ਦੇ ਡੀਐਸਪੀ ਦੀ ਕੋਰੋਨਾ ਨਾਲ ਮੌਤ, 80 ਲੱਖ ਰੁਪਏ ਦੇ ਹੋਣੇ ਸੀ ਫੇਫੜੇ ਟਰਾਂਸਪਲਾਂਟ

ਲੁਧਿਆਣਾ (ਵੀਓਪੀ ਬਿਊਰੋ) – ਪੰਜਾਬ ਦੇ ਇਕ ਡੀਐਸਪੀ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਕੁਝ ਦਿਨ ਪਹਿਲਾਂ  ਡੀਐਸਪੀ ਹਰਜਿੰਦਰ ਸਿੰਘ ਦਾ ਇਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿਚ ਉਹਨਾਂ ਨੇ ਆਪਣੇ ਮਦਦ  ਲਈ ਪੰਜਾਬ ਸਰਕਾਰ ਨੂੰ ਗੁਹਾਰ ਲਗਾਈ ਸੀ। ਪਰ ਮਦਦ ਤੋਂ ਪਹਿਲਾਂ ਹੀ ਹਰਜਿੰਦਰ ਸਿੰਘ ਨੇ ਕੋਰੋਨਾ ਨਾਲ ਜੰਗ ਲੜਦਿਆਂ ਦਮ ਤੋੜ ਦਿੱਤਾ ਹੈ।

ਪੰਜਾਬ ਸਰਕਾਰ ਦੁਆਰਾ ਤੇ ਹੋਰ ਵੀ ਫੰਡ ਅਜੇ ਮੁਹੱਇਆ ਹੋਣਾ ਸੀ ਪਰ ਡੀਐਸਪੀ ਹਰਜਿੰਦਰ ਸਿੰਘ ਦਾ ਪਹਿਲਾਂ ਹੀ ਦੇਹਾਂਤ ਹੋ ਗਿਆ। ਹਰਜਿੰਦਰ ਦੇ ਫੇਫੜੇ ਪੂਰੇ ਤਰ੍ਹਾਂ ਖਰਾਬ ਹੋ ਚੁੱਕੇ ਸਨ। ਹਜਿੰਦਰ ਦੇ ਸਾਲ ਸਾਲ ਬੇਟੇ ਸਮੇਤ ਸਾਰੇ ਪਰਿਵਾਰ ਨੇ ਪੰਜਾਬ ਦੇ ਮੁੱਖ ਮੰਤਰੀ ਨਾਲ ਮੁਲਾਕਾਤਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨਾਂ ਦੇ ਓਐਸਡੀ ਨੇ ਪੂਰੀ ਗੱਲ ਸੁਣੀ ਉਸ ਤੋਂ ਬਾਅਦ ਮੁੱਖ ਮੰਤਰੀ ਨੇ ਟਵੀਟ ਕਰਕੇ ਕਿਹਾ ਕਿ ਡੀਐਸਪੀ ਦੇ ਇਲਾਜ ਦਾ ਖਰਚਾ ਪੰਜਾਬ ਸਰਕਾਰ ਕਰੇਗੀ।
ਹਰਜਿੰਦਰ ਦੇ ਫੇਫੜੇ ਟਰਾਂਸਪਲਾਂਟ ਕਰਨ ਲਈ 80 ਲੱਖ ਰੁਪਏ ਖ਼ਰਚਾ ਆਉਣਾ ਸੀ।

error: Content is protected !!